ਡੇਟਰਾਇਟ (ਏਜੰਸੀ): ਅਮਰੀਕਾ ਦੇ ਡੇਟਰਾਇਟ 'ਚ ਇਕ ਔਰਤ 'ਤੇ ਆਪਣੇ ਤਿੰਨ ਸਾਲ ਦੇ ਬੇਟੇ ਦੀ ਮੌਤ ਦੇ ਮਾਮਲੇ ਵਿਚ ਦੋਸ਼ ਤੈਅ ਕੀਤੇ ਗਏ ਹਨ। ਪੁਲਸ ਨੇ ਬੱਚੇ ਦੀ ਲਾਸ਼ ਨੂੰ ਇੱਕ ‘ਫ੍ਰੀਜ਼ਰ’ ਵਿੱਚੋਂ ਬਰਾਮਦ ਕੀਤਾ ਸੀ। ਵੇਨ ਕਾਉਂਟੀ ਪ੍ਰੌਸੀਕਿਊਟਰ ਕਿਮ ਵਰਥੀ ਨੇ ਐਤਵਾਰ ਨੂੰ ਦੱਸਿਆ ਕਿ 31 ਸਾਲਾ ਔਰਤ 'ਤੇ ਕਤਲ, ਬੱਚਿਆਂ ਨਾਲ ਬਦਸਲੂਕੀ, ਤਸੀਹੇ ਦੇਣ ਅਤੇ ਮੌਤ ਨੂੰ ਲੁਕਾਉਣ ਦੇ ਦੋਸ਼ ਲਾਏ ਗਏ ਹਨ। ਉਸ ਨੂੰ ਐਤਵਾਰ ਨੂੰ ਜੇਲ੍ਹ ਭੇਜ ਦਿੱਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ -ਟਰੂਡੋ ਨੇ ਅਮਰੀਕੀ ਅਦਾਲਤ ਦੇ 'ਗਰਭਪਾਤ' ਦੇ ਫ਼ੈਸਲੇ 'ਤੇ ਜਤਾਈ ਚਿੰਤਾ, ਕਹੀ ਇਹ ਗੱਲ
ਵਰਥੀ ਨੇ ਕਿਹਾ ਕਿ ਸਾਡੇ ਬੱਚਿਆਂ ਨੂੰ ਨਾ ਸਿਰਫ ਬੰਦੂਕਾਂ ਦਾ ਖਤਰਾ ਹੈ, ਸਗੋਂ ਉਹ ਆਪਣੇ ਹੀ ਘਰਾਂ 'ਚ ਰਹਿਣ ਵਾਲੇ ਕਥਿਤ ਕਾਤਲਾਂ ਕਾਰਨ ਵੀ ਸੁਰੱਖਿਅਤ ਨਹੀਂ ਹਨ। ਪੁਲਸ ਮੁਖੀ ਜੇਮਸ ਵ੍ਹਾਈਟ ਨੇ ਡੇਟ੍ਰੋਇਟ ਦੇ ਪੁਲਸ ਅਧਿਕਾਰੀ ਅਤੇ 'ਚਾਈਲਡ ਪ੍ਰੋਟੈਕਟਿਵ ਸਰਵਿਸਿਜ਼' ਦੇ ਮੈਂਬਰ ਸ਼ੁੱਕਰਵਾਰ ਤੜਕੇ ਘਰ ਵਿਚ ਇਕ ਨਿਯਮਿਤ ਜਾਂਚ ਲਈ ਗਏ ਸਨ, ਜਦੋਂ ਉਨ੍ਹਾਂ ਨੂੰ ਬੱਚੇ ਦੀ ਲਾਸ਼ ਮਿਲੀ। ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਕਿ ਬੱਚੇ ਦੀ ਮੌਤ ਕਦੋਂ ਅਤੇ ਕਿਵੇਂ ਹੋਈ ਅਤੇ ਉਸ ਦੀ ਲਾਸ਼ 'ਫ੍ਰੀਜ਼ਰ' 'ਚ ਕਿੰਨੇ ਸਮੇਂ ਤੋਂ ਪਈ ਸੀ। ਵ੍ਹਾਈਟ ਅਨੁਸਾਰ ਘਰ ਵਿੱਚ ਪੰਜ ਹੋਰ ਬੱਚੇ ਸਨ ਜਿਨ੍ਹਾਂ ਨੂੰ ਬਾਲ ਸੁਰੱਖਿਆ ਸੇਵਾਵਾਂ ਨੂੰ ਸੌਂਪ ਦਿੱਤਾ ਗਿਆ ਹੈ। ਮਹਿਲਾ 'ਤੇ ਲਗਾਏ ਗਏ ਦੋਸ਼ਾਂ ਦੀ ਸੁਣਵਾਈ 8 ਜੁਲਾਈ ਨੂੰ ਹੋਵੇਗੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਮਰਾਨ ਖਾਨ-ਬੁਸ਼ਰਾ ਬੀਬੀ ਦੇ ਬੈੱਡਰੂਮ ’ਚ ਗੁਪਤ ਕੈਮਰਾ ਲਗਾਉਂਦੇ ਰੰਗੇ ਹੱਥੀਂ ਫੜਿਆ ਜਾਸੂਸ, ਪਾਕਿ ’ਚ ਮਚਿਆ ਬਵਾਲ
NEXT STORY