ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਨਿਊਯਾਰਕ ਸਿਟੀ ਦੇ ਮਸ਼ਹੂਰ ਟਾਈਮਜ਼ ਸਕਵਾਇਰ 'ਤੇ ਪਹਿਲੀ ਵਾਰ ਤਿਰੰਗਾ ਲਹਿਰਾਇਆ ਜਾਵੇਗਾ। ਨਿਊਯਾਰਕ, ਨਿਊ ਜਰਸੀ ਅਤੇ ਕਨੈਕਟੀਕਟ ਵਿਚ ਵਸਦੇ ਗੈਰ ਪ੍ਰਵਾਸੀ ਭਾਰਤੀਆਂ ਦਾ ਸਮੂਹ ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ (ਐੱਫ.ਆਈ.ਏ.) ਨੇ ਬਿਆਨ ਜਾਰੀ ਕਰ ਕੇ ਦੱਸਿਆ ਕਿ ਭਾਰਤ ਦੇ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਟਾਈਮਜ਼ ਸਕਵਾਇਰ 'ਤੇ ਪਹਿਲੀ ਵਾਰ ਤਿਰੰਗਾ ਲਹਿਰਾ ਕੇ ਅਸੀਂ 15 ਅਗਸਤ ਨੂੰ ਇਤਿਹਾਸ ਰਚਣ ਜਾ ਰਹੇ ਹਾਂ।
ਨਿਊਯਾਰਕ ਵਿਚ ਭਾਰਤ ਦੇ ਕੌਂਸਲੇਟ ਜਨਰਲ ਰਣਧੀਰ ਜਾਯਸਵਾਲ ਇਸ ਪ੍ਰੋਗਰਾਮ ਦੇ ਵਿਸ਼ੇਸ਼ ਮਹਿਮਾਨ ਹੋਣਗੇ।ਇਸ ਪ੍ਰੋਗਰਾਮ ਦਾ ਲਾਈਵ ਪ੍ਰਸਾਰਣ ਕੀਤਾ ਜਾਵੇਗਾ। ਨਾਲ ਹੀ ਇਸ ਵਾਰ 14 ਅਗਸਤ ਨੂੰ ਐਮਪਾਇਰ ਸਟੇਟ ਬਿਲਡਿੰਗ ਨੂੰ ਤਿੰਨ ਰੰਗਾਂ-ਕੇਸਰੀ, ਸਫੇਦ ਅਤੇ ਹਰੇ ਰੰਗਾਂ ਦੀ ਰੋਸ਼ਨੀ ਨਾਲ ਚਮਕਾਇਆ ਜਾਵੇਗਾ। ਸੰਗਠਨ ਨੇ ਕਿਹਾ ਕਿ ਟਾਈਮਜ਼ ਸਕਵਾਇਰ 'ਤੇ ਤਿਰੰਗਾ ਲਹਿਰਾਉਣਾ ਭਾਰਤੀ-ਅਮਰੀਕੀ ਭਾਈਚਾਰੇ ਦੀ ਵੱਧਦੀ ਦੇਸ਼ਭਗਤੀ ਦਾ ਪ੍ਰਤੀਕ ਹੈ।
ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ ਇਸ ਸਾਲ ਆਪਣਾ ਗੋਲਡਨ ਜੁਬਲੀ ਸਾਲ ਮਨਾ ਰਿਹਾ ਹੈ। ਪ੍ਰਵਾਸੀਆਂ ਦੇ ਸਭ ਤੋਂ ਵੱਡੇ ਸੰਗਠਨਾਂ ਵਿਚੋਂ ਇਕ ਐੱਫ.ਆਈ.ਏ. ਦੀ ਸਥਾਪਨਾ ਸਾਲ 1970 ਵਿਚ ਕੀਤੀ ਗਈ ਸੀ।ਟਾਈਮਜ਼ ਸਕਵਾਇਰ 'ਤੇ 5 ਅਗਸਤ ਨੂੰ ਰਾਮ ਮੰਦਰ ਭੂਮੀ ਪੂਜਨ 'ਤੇ ਵੀ ਭਗਵਾਨ ਸ਼੍ਰੀ ਰਾਮ ਦੇ ਰਾਮ ਮੰਦਰ ਨਾਲ ਸਜਾਇਆ ਗਿਆ ਸੀ।
WHO ਮੁਤਾਬਕ ਕੋਰੋਨਾ ਦੀ ਲਪੇਟ 'ਚ ਆਉਣਗੇ ਅਜੇ ਹੋਰ ਲੋਕ ਪਰ ਦਿਖ ਰਹੀ ਉਮੀਦ ਦੀ ਕਿਰਨ
NEXT STORY