ਸੰਯੁਕਤ ਰਾਸ਼ਟਰ - ਯੂਨੀਸੈਫ ਨੇ ਚਿਤਾਵਨੀ ਦਿੱਤੀ ਹੈ ਕਿ ਦੁਨੀਆ ਭਰ ਵਿਚ ਫੈਲੀ ਕੋਰੋਨਾਵਾਇਰਸ ਮਹਾਮਾਰੀ ਦੇ ਚੱਲਦੇ ਲੱਖਾਂ ਬੱਚੇ ਖਸਰਾ, ਪੋਲੀਓ ਜਿਹੇ ਜੀਵਨ ਰੱਖਿਅਕ ਟੀਕੇ ਤੋਂ ਵਾਂਝੇ ਰਹਿ ਜਾਣ ਦੇ ਜ਼ੋਖਮ ਦਾ ਸਾਹਮਣਾ ਕਰ ਰਹੇ ਹਨ। ਸੰਯੁਕਤ ਰਾਸ਼ਟਰ ਬਾਲ ਫੰਡ ਨੇ ਆਖਿਆ ਹੈ ਕਿ ਕੋਵਿਡ-19 ਮਹਾਮਾਰੀ ਤੋਂ ਪਹਿਲਾਂ ਹਰ ਸਾਲ ਖਸਰਾ, ਪੋਲੀਓ ਅਤੇ ਹੋਰ ਟੀਕੇ ਇਕ ਸਾਲ ਤੋਂ ਘੱਟ ਉਮਰ ਦੇ ਕਰੀਬ 2 ਕਰੋੜ ਬੱਚਿਆਂ ਦੀ ਪਹੁੰਚ ਤੋਂ ਦੂਰ ਸਨ। ਯੂਨੀਸੈਫ ਨੇ ਮੌਜੂਦਾ ਹਾਲਾਤ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ ਕਿ ਇਹ 2020 ਵਿਚ ਅਤੇ ਇਸ ਦੇ ਅੱਗੇ ਵੀ ਭਿਆਨਕ ਸਥਿਤੀ ਪੈਦਾ ਕਰ ਸਕਦਾ ਹੈ।
ਸੰਯੁਕਤ ਰਾਸ਼ਟਰ ਦੀ ਸੰਸਥਾ ਨੇ ਸ਼ਨੀਵਾਰ ਨੂੰ ਆਖਿਆ ਕਿ 2018 ਵਿਚ 1.3 ਕਰੋੜ ਬੱਚੇ ਟੀਕਾਕਰਣ ਤੋਂ ਵਾਂਝੇ ਰਹਿ ਗਏ ਸਨ। ਵਿਸ਼ਵ ਟੀਕਾਕਰਣ ਹਫਤੇ ਦੇ 2020 ਸੈਸ਼ਨ ਦੀ ਸ਼ੁਰੂਆਤ 'ਤੇ ਆਪਣੀ ਅਪੀਲ ਵਿਚ ਯੂਨੀਸੈਫ ਨੇ ਆਖਿਆ ਹੈ ਕਿ ਕੋਵਿਡ-19 ਨੂੰ ਫੈਲਣ ਤੋਂ ਰੋਕਣ ਵਿਚ ਵਿਸ਼ਵ ਵਿਚ ਜੁੱਟੇ ਹੋਣ ਦੇ ਚੱਲਦੇ ਟੀਕਾਕਰਣ ਸੇਵਾਵਾਂ ਦੇ ਬੰਦ ਹੋਣ ਦੇ ਨਾਲ ਲੱਖਾ ਬੱਚੇ ਖਸਰਾ, ਪੋਲੀਓ ਦੇ ਜੀਵਨ ਰੱਖਿਅਕ ਟੀਕਿਆਂ ਤੋਂ ਵਾਂਝੇ ਰਹਿ ਸਕਦੇ ਹਨ। ਯੂਨੀਸੈਫ ਦੇ ਪ੍ਰਧਾਨ ਸਲਾਹਕਾਰ ਅਤੇ ਟੀਕਾਕਰਣ ਪ੍ਰਮੁੱਖ ਰਾਬਿਨ ਨੰਦੀ ਨੇ ਆਖਿਆ ਹੈ ਕਿ ਟੀਕਾਕਰਣ ਦੇ ਨਾਲ ਬੱਚਿਆਂ ਲਈ ਸਾਡਾ ਜੀਵਨ ਰੱਖਿਅਤ ਕਾਰਜ ਜ਼ਰੂਰੀ ਹੈ। ਯੂਨੀਸੈਫ ਦਾ ਅੰਦਾਜ਼ਾ ਹੈ ਕਿ ਸਾਲ 2010 ਤੋਂ 2018 ਵਿਚਾਲੇ ਖਸਰੇ ਦੀ ਪਹਿਲੀ ਖੁਰਾਕ ਨਾਲ 18.2 ਕਰੋੜ ਬੱਚੇ ਵਾਂਝੇ ਰਹਿ ਗਏ।
ਨਿਊਯਾਰਕ 'ਚ ਹੁਣ ਫਾਰਮੇਸੀ ਦੀਆਂ ਦੁਕਾਨਾਂ 'ਚ ਵੀ ਹੋਣਗੇ ਕੋਰੋਨਾ ਦੇ ਟੈਸਟ
NEXT STORY