ਬੀਜਿੰਗ-ਵੈਕਸੀਨ ਰਾਸ਼ਟਰਵਾਦ ਅਤੇ ਵੈਕਸੀਨ ਕੂਟਨੀਤੀ ਤੋਂ ਬਾਅਦ ਹੁਣ ਅਜਿਹਾ ਲੱਗਦਾ ਹੈ ਕਿ ਦੁਨੀਆ ’ਤੇ ‘ਵੈਕਸੀਨ ਜੰਗ’ ਦਾ ਖਤਰਾ ਮੰਡਰਾ ਰਿਹਾ ਹੈ। ਅਮਰੀਕਾ ਅਤੇ ਚੀਨ ਨੇ ਇਕ ਦੂਜੇ ਦੇ ਇਥੇ ਤਿਆਰ ਹੋਈ ਕੋਰੋਨਾ ਵਾਇਰਸ ਵੈਕਸੀਨ ਦੀ ਸਾਖ ’ਤੇ ਹਮਲੇ ਸ਼ੁਰੂ ਕਰ ਦਿੱਤੇ ਹਨ। ਚੀਨ ਦੇ ਸਰਕਾਰੀ ਮੀਡੀਆ ਨੇ ਫਾਈਜ਼ਰ ਕੰਪਨੀ ਦੀ ਵੈਕਸੀਨ ਲੈਣ ਤੋਂ ਬਾਅਦ ਨਾਰਵੇ ’ਚ 23 ਮੌਤਾਂ ਦਾ ਹਵਾਲਾ ਦਿੰਦੇ ਹੋਏ ਇਹ ਦਾਅਵਾ ਕੀਤਾ ਕਿ ਇਹ ਟੀਕਾ ਬਜ਼ੁਰਗਾਂ ਲਈ ਯਕੀਨੀ ਨਹੀਂ ਹੈ। ਹੁਣ ਅਮਰੀਕੀ ਮੀਡੀਆ ’ਚ ਚੀਨ ’ਚ ਤਿਆਰ ਸਾਇਨੋਵਾਕ ਕੰਪਨੀ ਦੀ ਵੈਕਸੀਨ ਦੀ ਸਾਖ ਨੂੰ ਲੈ ਕੇ ਰਿਪੋਰਟਾਂ ਪ੍ਰਕਾਸ਼ਤ ਹੋਈਆਂ ਹਨ।
ਇਹ ਵੀ ਪੜ੍ਹੋ -ਥਾਈਲੈਂਡ ਦੇ ਰਾਜੇ ਦਾ ਅਪਮਾਨ ਕਰਨ ਦੇ ਦੋਸ਼ ਹੇਠ ਬੀਬੀ ਨੂੰ ਰਿਕਾਰਡ 43 ਸਾਲ ਦੀ ਕੈਦ
ਇਸ ਦਰਮਿਆਨ ਵਿਸ਼ਵ ਸਿਹਤ ਸੰਗਠਨ ਨੇ ਚਿਤਾਵਨੀ ਦਿੱਤੀ ਹੈ ਕਿ ਸਭ ਤੋਂ ਪਹਿਲਾਂ ਵੈਕਸੀਨ ਲੈਣ ਦੀ ਦੌੜ ’ਚ ਦੁਨੀਆ ਦੇ ਗਰੀਬ ਅਤੇ ਕਮਜ਼ੋਰ ਤਬਕਿਆਂ ਦੇ ਲੋਕ ਇਸ ਤੋਂ ਵਾਂਝੇ ਹੋ ਰਹੇ ਹਨ। ਅਮੀਰ ਦੇਸ਼ਾਂ ’ਚ ਵੈਕਸੀਨ ਸਪਲਾਈ ਤੇਜ਼ ਕਰਨ ਦੀ ਹੋੜ ਲੱਗੀ ਹੈ ਜਦਕਿ ਇਨ੍ਹਾਂ ਕਮਜ਼ੋਰ ਸਮੂਹਾਂ ਦੇ ਲੋਕਾਂ ਲਈ ਜੋਖਮ ਵਧ ਰਿਹਾ ਹੈ। ਸੋਮਵਾਰ ਨੂੰ ਵਿਸ਼ਵ ਸਿਹਤ ਸਗੰਠਨ ਦੇ ਸਕੱਤਰ ਜਨਰਲ ਤੇਦ੍ਰੋਸ ਨੇ ਕਿਹਾ ਕਿ ਦੁਨੀਆ ਵਿਨਾਸ਼ਕਾਰੀ ਨੈਤਿਕ ਅਸਫਲਤਾ ਦੀ ਰਾਹ ’ਤੇ ਹੈ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਦੇ ਵੈਕਸੀਨ ਦੀ ਸਹੀ ਵੰਡ ਦੀ ਸੰਭਾਵਨਾ ਖਤਰੇ ’ਚ ਪੈ ਗਈ ਹੈ। ਉਨ੍ਹਾਂ ਨੇ ਦੁੁਨੀਆ ਭਰ ਦੇ ਦੇਸ਼ਾਂ ਨੂੰ ਅਪੀਲ ਕੀਤੀ ਕਿ ਕੋਵਿਡ-19 ਦੀ ਵੈਕਸੀਨ ਨੂੰ ਸਹੀ ਢੰਗ ਨਾਲ ਵੰਡੇ ਤਾਂ ਕਿ ਗਰੀਬ ਦੇਸ਼ਾਂ ਨੂੰ ਵੀ ਇਹ ਮਿਲ ਸਕੇ।
ਇਹ ਵੀ ਪੜ੍ਹੋ -ਹੈਰਿਸ ਨੂੰ ਸਹੁੰ ਚੁੱਕਾਏਗੀ ਪਹਿਲੀ ਲਾਤੀਨੀ ਅਮਰੀਕੀ ਜੱਜ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਥਾਈਲੈਂਡ ਦੇ ਰਾਜੇ ਦਾ ਅਪਮਾਨ ਕਰਨ ਦੇ ਦੋਸ਼ ਹੇਠ ਬੀਬੀ ਨੂੰ ਰਿਕਾਰਡ 43 ਸਾਲ ਦੀ ਕੈਦ
NEXT STORY