ਕਾਰਾਕਸ (ਭਾਸ਼ਾ)— ਵੈਨੇਜ਼ੁਏਲਾ ਦੀ ਸਰਕਾਰ ਨੇ ਐਤਵਾਰ ਨੂੰ ਦੇਸ਼ ਦੇ 35,651 ਮਰੀਜ਼ਾਂ ਨੂੰ ਜ਼ਰੂਰਤ ਦੀਆਂ ਦਵਾਈਆਂ ਵੰਡਣ ਦੀ ਯੋਜਨਾ ਸ਼ੁਰੂ ਕੀਤੀ। ਯੋਜਨਾ ਸ਼ੁਰੂ ਕਰਨ ਦੇ ਨਾਲ ਹੀ ਸਰਕਾਰ ਨੇ ਦੋਸ਼ ਲਗਾਇਆ ਕਿ ਅਮਰੀਕੀ ਪਾਬੰਦੀਆਂ ਦੇ ਕਾਰਨ ਦੇਸ਼ ਵਿਚ ਦਵਾਈਆਂ ਦੀ ਸਪਲਾਈ ਰੁਕ ਗਈ ਹੈ। ਉੱਥੇ ਡਾਕਟਰਾਂ ਦਾ ਕਹਿਣਾ ਹੈ ਕਿ ਜ਼ਰੂਰੀ ਦਵਾਈਆਂ ਵਿਚੋਂ 95 ਫੀਸਦੀ ਦਵਾਈਆਂ ਉਪਲਬਧ ਨਹੀਂ ਹਨ। ਇਸ ਯੋਜਨਾ ਦਾ ਲਾਭ ਉਠਾਉਣ ਲਈ ਸਰਕਾਰੀ ਇਲੈਕਟ੍ਰੋਨਿਕ ਕਾਰਡ ਹੋਣਾ ਲਾਜ਼ਮੀ ਹੈ। ਸਰਕਾਰ ਦੇ ਇਸ ਕਦਮ ਦੀ ਸਖਤ ਆਲੋਚਨਾ ਹੋ ਰਹੀ ਹੈ। ਦੋਸ਼ ਲੱਗ ਰਹੇ ਹਨ ਕਿ ਇਸ ਨਾਲ ਸਿਰਫ ਸੱਤਾਧਾਰੀ ਪਾਰਟੀ ਦੇ ਸਮਰਥਕਾਂ ਨੂੰ ਲਾਭ ਹੋਵੇਗਾ।
ਸਿਹਤ ਮੰਤਰੀ ਲੁਇਸ ਲੋਪੇਜ ਨੇ ਕਿਹਾ ਕਿ ਫਿਲਹਾਲ 24 ਵਿਚੋਂ 10 ਰਾਜਾਂ ਵਿਚ ਦਵਾਈਆਂ ਵੰਡੀਆਂ ਜਾ ਰਹੀਆਂ ਹਨ। ਬਾਕੀ ਥਾਵਾਂ 'ਤੇ ਅਗਲੇ ਹਫਤੇ ਦਵਾਈਆਂ ਵੰਡੀਆਂ ਜਾਣਗੀਆਂ। ਦੂਜੇ ਪਾਸੇ ਇਕ ਹੋਰ ਸਿਹਤ ਸੁਵਿਧਾ ਸਮੂਹ ਚਲਾਉਣ ਵਾਲੇ ਫ੍ਰਾਂਸਿਸਕੋ ਵੇਲੇਨਸਿਆ ਦਾ ਕਹਿਣਾ ਹੈ ਕਿ ਬਹੁਤ ਜ਼ਿਆਦਾ ਮਾਤਰਾ ਵਿਚ ਦਵਾਈਆਂ ਦੀ ਲੋੜ ਹੈ। ਕਰੀਬ 3,00,000 ਮਰੀਜ਼ਾਂ ਨੂੰ ਦਵਾਈਆਂ ਦੀ ਲੋੜ ਹੈ। ਇੱਥੋਂ ਤੱਕ ਕਿ ਕਿਡਨੀ ਅਤੇ ਕੈਂਸਰ ਜਿਹੀਆਂ ਵੱਡੀਆਂ ਬੀਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਨੂੰ ਵੀ ਜ਼ਰੂਰੀ ਦਵਾਈਆਂ ਨਹੀਂ ਮਿਲ ਰਹੀਆਂ ਹਨ।
ਬ੍ਰਸੇਲਸ 'ਚ ਪ੍ਰਦਰਸ਼ਨਕਾਰੀ ਹੋਏ ਹਿੰਸਕ, 50 ਲੋਕ ਕੀਤੇ ਗਏ ਗ੍ਰਿਫਤਾਰ
NEXT STORY