ਹਨੋਈ (ਬਿਊਰੋ): ਚੀਨ ਤੋਂ ਸ਼ੁਰੂ ਹੋਇਆ ਜਾਨਲੇਨਾ ਕੋਰੋਨਾਵਾਇਰਸ ਹੁਣ ਤੱਕ ਦੁਨੀਆ ਭਰ ਵਿਚ ਘੱਟੋ-ਘੱਟ 3,000 ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਚੁੱਕਾ ਹੈ। 83,000 ਤੋਂ ਵੱਧ ਲੋਕ ਇਸ ਨਾਲ ਇਨਫੈਕਟਿਡ ਹਨ। ਵਿਸ਼ਵ ਸਿਹਤ ਸੰਗਠਨ ਨੇ ਵੀ ਇਸ ਕੋਵਿਡ-19 ਦਾ ਨਾਮ ਦਿੱਤਾ ਹੈ। ਚੀਨ ਦੇ ਇਲਾਵਾ ਤਕਰੀਬਨ 50 ਦੇਸ਼ਾਂ ਵਿਚ ਇਹ ਵਾਇਰਸ ਫੈਲਿਆ ਹੈ। ਇਸ ਵਿਚ ਵੀਅਤਨਾਮ ਤੋਂ ਇਕ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਇਸ ਹਫਤੇ ਦੇ ਸ਼ੁਰੂ ਵਿਚ ਇਹ ਐਲਾਨ ਕੀਤਾ ਗਿਆ ਹੈ ਕਿ ਇੱਥੇ ਜਿਹੜੇ 16 ਲੋਕਾਂ ਨੂੰ ਕੋਰੋਨਾਵਾਇਰਸ ਹੋਇਆ ਸੀ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਵੀਅਤਨਾਮ ਦਾ ਕਹਿਣਾ ਹੈ ਕਿ ਉਹ ਆਪਣੇ ਦੇਸ਼ ਵਿਚ ਵਿਚ ਇਸ ਜਾਨਲੇਵਾ ਬੀਮਾਰੀ ਦਾ ਖਾਤਮਾ ਕਰ ਚੁੱਕਾ ਹੈ। ਸ਼ੁੱਕਰਵਾਰ ਸਮੇਤ ਬੀਤੇ 15 ਦਿਨ ਦੇ ਅੰਦਰ ਸਰਕਾਰ ਨੂੰ ਕੋਰੋਨਾਵਾਇਰਸ ਦਾ ਕੋਈ ਨਵਾਂ ਮਾਮਲਾ ਨਹੀਂ ਮਿਲਿਆ ਹੈ। ਆਖਰੀ ਮਾਮਲਾ 13 ਫਰਵਰੀ ਨੂੰ ਸਾਹਮਣੇ ਆਇਆ ਸੀ।
ਸਿਹਤ ਮੰਤਰਾਲੇ ਦਾ ਬਿਆਨ
ਮੰਗਲਵਾਰ ਨੂੰ ਸ਼ਹਿਰ ਅਤੇ ਸੂਬਾਈ ਅਧਿਕਾਰੀਆਂ ਦੇ ਨਾਲ ਹੋਈ ਆਨਲਾਈਨ ਕਾਨਫਰੰਸ ਵਿਚ ਵੀਅਤਨਾਮ ਦੇ ਸਿਹਤ ਮੰਤਰਾਲੇ ਨੇ ਉਪ ਪ੍ਰਧਾਨ ਮੰਤਰੀ ਵੁ ਡੁਕ ਡਾਮ ਦੇ ਹਵਾਲੇ ਨਾਲ ਕਿਹਾ,''ਜੇਕਰ ਕੋਵਿਡ-19 ਨਾਲ ਲੜਾਈ ਇਕ ਜੰਗ ਹੈ ਤਾਂ ਅਸੀਂ ਇਸ ਦੇ ਪਹਿਲੇ ਪੜਾਅ ਵਿਚ ਜਿੱਤ ਹਾਸਲ ਕੀਤੀ ਹੈ ਪੂਰੀ ਜੰਗ ਨਹੀਂ।ਕਿਉਂਕਿ ਸਥਿਤੀ ਬਹੁਤ ਅਸੰਭਾਵੀ ਹੋ ਸਕਦੀ ਹੈ।'' ਇਸ ਵਾਇਰਸ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ਅਤੇ ਹੋਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਐਮਰਜੈਂਸੀ ਸਥਿਤੀ ਲਈ ਸਰਕਾਰ ਦੀ ਤੇਜ਼ ਪ੍ਰਤੀਕਿਰਿਆ ਸ਼ੁਰੂਆਤੀ ਪੜਾਅ ਵਿਚ ਸੰਕਟ ਨਾਲ ਨਜਿੱਠਣ ਲਈ ਜ਼ਰੂਰੀ ਹੈ।
ਆਖਰੀ ਮਰੀਜ਼ ਨੂੰ ਵੀ ਮਿਲੀ ਛੁੱਟੀ
ਬੁੱਧਵਾਰ ਨੂੰ ਵੀਅਤਨਾਮ ਦੀ ਸਰਕਾਰ ਨੇ ਐਲਾਨ ਕੀਤਾ ਕਿ ਵਾਇਰਸ ਨਾਲ ਇਨਫੈਕਟਿਡ 16ਵੇਂ ਅਤੇ ਆਖਰੀ ਮਰੀਜ਼ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। 50 ਸਾਲ ਦੇ ਇਸ ਸ਼ਖਸ ਨੂੰ ਆਪਣੀ 23 ਸਾਲਾ ਬੇਟੀ ਤੋਂ ਵਾਇਰਸ ਹੋਇਆ ਸੀ। ਇਹ ਲੋਕ ਜਿੱਥੇ ਰਹਿੰਦੇ ਹਨ ਉੱਥੇ 11 ਹੋਰ ਲੋਕਾਂ ਵਿਚ ਵੀ ਵਾਇਰਸ ਦੇ ਲੱਛਣ ਮਿਲੇ ਸਨ। ਉਹਨਾਂ ਦੀ ਬੇਟੀ ਚੀਨ ਦੇ ਵੁਹਾਨ ਵਿਚ ਜਾਪਾਨੀ ਕੰਪਨੀ ਲਈ ਕੰਮ ਕਰਨ ਵਾਲੇ ਉਹਨਾਂ 8 ਲੋਕਾਂ ਵਿਚ ਸ਼ਾਮਲ ਹੈ ਜੋ ਹਾਲ ਹੀ ਵਿਚ ਦੇਸ਼ ਪਰਤੇ ਹਨ। ਇਹਨਾਂ 8 ਵਿਚੋਂ 6 ਲੋਕ ਇਨਫੈਕਟਿਡ ਪਾਏ ਗਏ ਸਨ। ਇਹਨਾਂ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਇਹ ਬੀਮਾਰੀ ਹੋ ਗਈ ਸੀ ਜਿਹਨਾਂ ਵਿਚ 3 ਮਹੀਨੇ ਦਾ ਬੱਚਾ ਵੀ ਸ਼ਾਮਲ ਸੀ। ਪਰ ਬੁੱਧਵਾਰ ਨੂੰ ਦੱਸਿਆ ਗਿਆ ਕਿ ਹੁਣ ਸਾਰੇ ਮਰੀਜ਼ ਠੀਕ ਹੋ ਚੁੱਕੇ ਹਨ।
ਜਨਵਰੀ ਮਹੀਨੇ ਸਾਹਮਣੇ ਆਏ ਸੀ 2 ਮਾਮਲੇ
ਵੀਅਤਨਾਮ ਵਿਚ ਵਿਸ਼ਵ ਸਿਹਤ ਸੰਗਠਨ ਦੇ ਪ੍ਰਤੀਨਿਧੀ ਡਾਕਟਰ ਕਿਡਾਂਗ ਪਾਰਕ ਨੇ ਸਫਲਤਾ ਲਈ ਸਰਕਾਰ ਦੀ ਸਰਗਰਮੀ ਦੀ ਪ੍ਰਸ਼ੰਸਾ ਕੀਤੀ। ਵੀਅਤਨਾਮ ਵਿਚ ਵਾਇਰਸ ਦੀ ਸ਼ੁਰੂਆਤ ਉਦੋਂ ਹੋਈ ਸੀ ਜਦੋਂ ਇੱਥੇ 23 ਜਨਵਰੀ ਨੂੰ 2 ਚੀਨੀ ਨਾਗਰਿਕਾਂ ਵਿਚ ਵਾਇਰਸ ਦਾ ਇਨਫੈਕਸ਼ਨ ਪਾਇਆ ਗਿਆ ਸੀ।ਇਸ ਸਬੰਧੀ ਮਾਮਲੇ ਵਧਣ 'ਤੇ ਵੀਅਤਨਾਮ ਨੇ ਅਧਿਕਾਰਤ ਤੌਰ 'ਤੇ 1 ਫਰਵਰੀ ਨੂੰ ਕੋਰੋਨਾਵਾਇਰਸ ਨੂੰ ਮਹਾਮਾਰੀ ਐਲਾਨ ਦਿੱਤਾ। 13 ਫਰਵਰੀ ਨੂੰ ਸਿਹਤ ਮੰਤਰਾਲੇ ਨੇ ਸੋਨ ਲੋਈ ਜ਼ਿਲੇ ਦੇ ਸਾਰੇ 10,600 ਵਸਨੀਕਾਂ ਨੂੰ 20 ਦਿਨਾਂ ਦੇ ਲਈ ਤਾਲਾਬੰਦੀ ਵਿਚ ਰਹਿਣ ਦਾ ਆਦੇਸ਼ ਦਿੱਤਾ।
ਇੰਝ ਠੀਕ ਹੋਏ ਮਰੀਜ਼
ਇੱਥੋਂ ਦੀ ਸਰਕਾਰ ਦਾ ਕਹਿਣਾ ਹੈਕਿ ਭਾਵੇਂ ਹੁਣ ਤੱਕ ਇਸ ਵਾਇਰਸ ਦੇ ਇਲਾਜ ਦੀ ਕੋਈ ਦਵਾਈ ਜਾਂ ਟੀਕਾ ਨਹੀਂ ਲੱਭਿਆ ਜਾ ਸਕਿਆ ਹੈ ਪਰ ਡਾਕਟਰ ਸਭ ਤੋਂ ਪਹਿਲਾਂ ਬੁਖਾਰ ਜਿਹੇ ਲੱਛਣਾਂ ਦਾ ਇਲਾਜ ਕਰਦੇ ਹਨ। ਫਿਰ ਰੋਗੀਆਂ ਨੂੰ ਪੌਸ਼ਟਿਕ ਖੁਰਾਕ ਖਾਣ ਲਈ ਕਹਿੰਦੇ ਹਨ। ਇਸ ਦੇ ਬਾਅਦ ਰੋਗੀਆਂ ਦੇ ਖੂਨ ਵਿਚ ਆਕਸੀਜਨ ਸੈਚੁਰੇਸ਼ਨ ਪੱਧਰ ਦੀ ਬਰੀਕੀ ਨਾਲ ਨਿਗਰਾਨੀ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਵੀਅਤਨਾਮ ਨੇ ਲੂਨਰ ਨਿਊ ਯੀਅਰ ਸ਼ੁਰੂ ਹੋਣ ਦੇ ਬਾਅਦ ਤੋਂ ਹੀ 63 ਸ਼ਹਿਰਾਂ ਅਤੇ ਸੂਬੇ ਦੇ ਸਾਰੇ ਸਕੂਲਾਂ ਨੂੰ ਬੰਦ ਕਰ ਦਿੱਤਾ।ਇਸ ਦੇ ਨਾਲ ਹੀ ਬੱਚਿਆਂ ਨੂੰ ਸਾਫ-ਸਫਾਈ ਵਿਚ ਰੱਖਣ ਅਤੇ ਲਗਾਤਾਰ ਸਰੀਰ ਦਾ ਤਾਪਮਾਨ ਜਾਂਚ ਕਰਨ ਜਿਹੇ ਆਦੇਸ਼ ਦਿੱਤੇ ਗਏ।
ਜਾਨਵਰਾਂ ਦੇ ਮਾਂਸ ਦੇ ਆਯਾਤ 'ਤੇ ਰੋਕ
ਇਸ ਦੇ ਨਾਲ ਹੀ ਵੀਅਤਨਾਮ ਵਿਚ ਜਾਨਵਰਾਂ ਦੇ ਮਾਂਸ ਦੇ ਆਯਾਤ 'ਤੇ ਵੀ ਰੋਕ ਲਗਾ ਦਿੱਤੀ ਗਈ। ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਸਭ ਤੋਂ ਪਹਿਲਾਂ ਵਾਇਰਸ ਨੂੰ ਲੈ ਕੇ ਇਹ ਗੱਲ ਸਾਹਮਣੇ ਆਈ ਸੀ ਕਿ ਇਹ ਜੰਗਲੀ ਜਾਨਵਰਾਂ ਦਾ ਮਾਂਸ ਖਾਣ ਨਾਲ ਫੈਲਿਆ ਹੈ।
ਵੀਜ਼ਾ ਦੀ ਅਸਥਾਈ ਪਾਬੰਦੀ ਦਾ ਐਲਾਨ
ਦੱਖਣੀ ਕੋਰੀਆ ਵਿਚ ਕੋਰੋਨਾਵਾਇਰਸ ਸੰਬੰਧੀ ਮਾਮਲੇ ਵੱਧਣ ਦੇ ਬਾਅਦ ਸ਼ਨੀਵਾਰ ਨੂੰ ਵੀਅਤਨਾਮ ਨੇ ਸਾਵਧਾਨੀ ਦੇ ਤਹਿਤ ਦੱਖਣੀ ਕੋਰੀਆਈ ਨਾਗਰਿਕਾ ਲਈ ਵੀਜ਼ਾ ਦੀ ਅਸਥਾਈ ਪਾਬੰਦੀ ਦਾ ਐਲਾਨ ਕੀਤਾ ਹੈ।
ਈਰਾਨ 'ਚੋਂ ਆਪਣੇ ਨਾਗਰਿਕਾਂ ਨੂੰ ਕੱਢਣ ਦੀ ਤਿਆਰੀ ਕਰ ਰਿਹੈ ਭਾਰਤ
NEXT STORY