ਬੀਜਿੰਗ (ਭਾਸ਼ਾ)— ਭਾਰਤ ਦੇ ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਸ਼ੁੱਕਰਵਾਰ ਨੂੰ ਚੀਨ ਦਾ ਦੌਰਾ ਕੀਤਾ ਅਤੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨਾਲ ਮੁਲਾਕਾਤ ਕੀਤੀ। ਗੋਖਲੇ ਨੇ ਇਸ ਮੁਲਾਕਾਤ ਦੌਰਾਨ ਦੋ-ਪੱਖੀ ਸੰਬੰਧਾਂ 'ਚ ਬਣੇ ਤਣਾਅ ਦਰਮਿਆਨ ਕਈ ਮੁੱਦਿਆਂ 'ਤੇ ਚਰਚਾ ਕੀਤੀ। ਇੱਥੇ ਭਾਰਤੀ ਦੂਤਘਰ ਨੇ ਸ਼ਨੀਵਾਰ ਨੂੰ ਟਵਿੱਟਰ 'ਤੇ ਗੋਖਲੇ ਦੇ ਦੌਰੇ ਦੀ ਜਾਣਕਾਰੀ ਦਿੱਤੀ। ਟਵੀਟ 'ਚ ਕਿਹਾ ਗਿਆ, ''ਵਿਦੇਸ਼ ਸਕੱਤਰ ਵਿਜੇ ਗੋਖਲੇ ਦੋ-ਪੱਖੀ ਏਜੰਡੇ, ਆਦਾਨ-ਪ੍ਰਦਾਨ ਦੀਆਂ ਯੋਜਨਾਵਾਂ ਅਤੇ 2018 'ਚ ਹੋਣ ਵਾਲੀਆਂ ਯਾਤਰਾਵਾਂ 'ਤੇ ਚਰਚਾ ਲਈ ਚੀਨ ਦਾ ਦੌਰਾ ਕਰ ਰਹੇ ਹਨ। ਉਹ 23 ਫਰਵਰੀ ਨੂੰ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੂੰ ਮਿਲੇ।''
ਚੀਨੀ ਵਿਦੇਸ਼ ਮੰਤਰਾਲੇ ਨੇ ਵਾਂਗ ਨਾਲ ਗੋਖਲੇ ਦੀ ਗੱਲਬਾਤ ਨੂੰ ਲੈ ਕੇ ਕੱਲ ਦੇਰ ਰਾਤ ਇਕ ਬਿਆਨ ਜਾਰੀ ਕੀਤਾ। ਬਿਆਨ ਮੁਤਾਬਕ ਵਾਂਗ ਨੇ ਕਿਹਾ ਕਿ ਦੋਹਾਂ ਪੱਖਾਂ ਨੂੰ ਆਪਸੀ ਰਣਨੀਤੀ ਵਿਸ਼ਵਾਸ ਵਧਾਉਣਾ ਚਾਹੀਦਾ ਹੈ ਅਤੇ ਦੋਹਾਂ ਦੇਸ਼ਾਂ ਦੇ ਨੇਤਾਵਾਂ ਦਰਮਿਆਨ ਸਿਆਸੀ ਸਹਿਮਤੀ ਨਾਲ ਸਾਂਝੇ ਵਿਕਾਸ ਨੂੰ ਤੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਮਾਲਦੀਵ 'ਚ ਜਾਰੀ ਸਿਆਸੀ ਸੰਕਟ ਸਮੇਤ ਦੋਹਾਂ ਦੇਸ਼ਾਂ ਦਰਮਿਆਨ ਮੌਜੂਦ ਸੰਵੇਦਨਸ਼ੀਲ ਮੁੱਦਿਆਂ ਵੱਲ ਸੰਕੇਤ ਕਰਦੇ ਹੋਏ ਕਿਹਾ, ''ਸਾਨੂੰ ਉਮੀਦ ਹੈ ਕਿ ਭਾਰਤੀ ਪੱਖ ਸਮਝਦਾਰੀ ਨਾਲ ਸੰਵੇਦਨਸ਼ੀਲ ਮੁੱਦਿਆਂ 'ਤੇ ਧਿਆਨ ਦੇਵੇਗਾ।
ਗੋਖਲੇ ਮੁਤਾਬਕ ਉਹ ਆਪਣੇ ਕਾਰਜਕਾਲ ਦੀ ਸ਼ੁਰੂਆਤ ਵਿਚ ਚੀਨ ਦਾ ਦੌਰਾ ਕਰ ਕੇ ਖੁਸ਼ ਹਨ। ਗੋਖਲੇ ਇਸ ਤੋਂ ਪਹਿਲਾਂ ਚੀਨ 'ਚ ਭਾਰਤੀ ਦੇ ਰਾਜਦੂਤ ਸਨ, ਉਨ੍ਹਾਂ ਨੇ ਪਿਛਲੇ ਮਹੀਨੇ ਵਿਦੇਸ਼ ਸਕੱਤਰ ਅਹੁਦੇ 'ਤੇ ਐੱਸ. ਜੈਸ਼ੰਕਰ ਦੀ ਜਗ੍ਹਾਂ ਲਈ। ਉਨ੍ਹਾਂ ਨੇ ਕਿਹਾ ਕਿ ਭਾਰਤ, ਚੀਨ ਨਾਲ ਆਪਣੇ ਸੰਬੰਧਾਂ ਨੂੰ ਬਹੁਤ ਮਹੱਤਵ ਦਿੰਦਾ ਹੈ ਅਤੇ ਨੇਤਾਵਾਂ ਦਰਮਿਆਨ ਸਹਿਮਤੀ ਲਾਗੂ ਕਰਨ, ਰਣਨੀਤਕ ਸਾਂਝੇਦਾਰੀ, ਇਕ-ਦੂਜੇ ਦੀਆਂ ਚਿੰਤਾਵਾਂ 'ਤੇ ਧਿਆਨ ਦੇਣ ਅਤੇ ਦੋ-ਪੱਖੀ ਸੰਬੰਧਾਂ ਦੇ ਲਗਾਤਾਰ ਅਤੇ ਸਥਿਰ ਵਿਕਾਸ ਲਈ ਚੰਗਾ ਮਾਹੌਲ ਤਿਆਰ ਕਰਨ ਲਈ ਉਸ ਨਾਲ ਕੰਮ ਕਰਨ ਨੂੰ ਤਿਆਰ ਹਨ।
ਅਮਰੀਕਾ ਨੇ ਕੀਤੀ ਉੱਤਰੀ ਕੋਰੀਆ ਵਿਰੁੱਧ ਨਵੀਆਂ ਪਾਬੰਦੀਆਂ ਦੀ ਘੋਸ਼ਣਾ
NEXT STORY