ਨੈਸ਼ਨਲ ਡੈਸਕ- ਬਿਹਾਰ ਸੂਬੇ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਨੇਪਾਲ ਦੇ ਰਸਤਿਓਂ 3 ਅੱਤਵਾਦੀਆਂ ਦੇਸ਼ 'ਚ ਦਾਖਲ ਹੋ ਗਏ, ਜਿਸ ਮਗਰੋਂ ਪੂਰੇ ਸੂਬੇ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਪੁਲਸ ਹੈੱਡਕੁਆਰਟਰ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ 3 ਅੱਤਵਾਦੀ ਨੇਪਾਲ ਰਾਹੀਂ ਬਿਹਾਰ ਵਿੱਚ ਦਾਖਲ ਹੋਏ ਹਨ। ਇਨ੍ਹਾਂ ਵਿੱਚ ਹਸਨੈਨ ਅਲੀ (ਰਾਵਲਪਿੰਡੀ ਨਿਵਾਸੀ), ਆਦਿਲ ਹੁਸੈਨ (ਉਮਰਕੋਟ ਨਿਵਾਸੀ) ਅਤੇ ਮੁਹੰਮਦ ਉਸਮਾਨ (ਬਹਾਵਲਪੁਰ ਨਿਵਾਸੀ) ਸ਼ਾਮਲ ਹਨ।
ਪੁਲਸ ਨੇ ਤਿੰਨਾਂ ਅੱਤਵਾਦੀਆਂ ਦੇ ਨਾਂ ਅਤੇ ਤਸਵੀਰਾਂ ਜਨਤਕ ਕਰ ਦਿੱਤੀਆਂ ਹਨ। ਉਨ੍ਹਾਂ ਦੇ ਪਾਸਪੋਰਟਾਂ ਨਾਲ ਸਬੰਧਤ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਅੱਤਵਾਦੀ ਅਗਸਤ ਦੇ ਦੂਜੇ ਹਫ਼ਤੇ ਕਾਠਮੰਡੂ ਪਹੁੰਚੇ ਸਨ ਅਤੇ ਤੀਜੇ ਹਫ਼ਤੇ ਨੇਪਾਲ ਸਰਹੱਦ ਤੋਂ ਬਿਹਾਰ ਵਿੱਚ ਦਾਖਲ ਹੋਏ ਸਨ। ਸ਼ੱਕ ਹੈ ਕਿ ਉਹ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ।

ਇਹ ਵੀ ਪੜ੍ਹੋ- ਅਮਰੀਕਾ ਦੇ ਸਕੂਲ 'ਚ ਹੋਇਆ ਕਤਲਕਾਂਡ ਭਾਰਤ ਲਈ ਵੀ ਖ਼ਤਰਾ ! ਹਥਿਆਰਾਂ ਦੀਆਂ ਤਸਵੀਰਾਂ ਨੇ ਉਡਾਏ ਸਭ ਦੇ ਹੋਸ਼
ਇਸ ਘਟਨਾ ਦਾ ਪਤਾ ਲੱਗਣ ਮਗਰੋਂ ਪੁਲਸ ਹੈੱਡਕੁਆਰਟਰ ਨੇ ਸਾਰੇ ਜ਼ਿਲ੍ਹਿਆਂ ਨੂੰ ਅਲਰਟ ਕਰ ਦਿੱਤਾ ਹੈ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਸ਼ੱਕੀ ਗਤੀਵਿਧੀ ਜਾਂ ਕਿਸੇ ਵੀ ਜਾਣਕਾਰੀ ਬਾਰੇ ਤੁਰੰਤ ਸਥਾਨਕ ਪੁਲਸ ਸਟੇਸ਼ਨ ਜਾਂ ਪੁਲਸ ਹੈਲਪਲਾਈਨ ਨੂੰ ਸੂਚਿਤ ਕਰਨ।
ਇਸ ਸਮੇਂ, ਸਾਰੀਆਂ ਸੁਰੱਖਿਆ ਏਜੰਸੀਆਂ ਤਿੰਨਾਂ ਅੱਤਵਾਦੀਆਂ ਦੀ ਭਾਲ ਵਿੱਚ ਲੱਗੀਆਂ ਹੋਈਆਂ ਹਨ। ਖੁਫੀਆ ਏਜੰਸੀਆਂ ਦਾ ਮੰਨਣਾ ਹੈ ਕਿ ਇਹ ਅੱਤਵਾਦੀ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਵੱਡੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਵਦੇਸ਼ੀ ਦੀਵਾਲੀ: ਅਮਰੀਕੀ ਟੈਕਸ ਨਾਲ ਘਟਿਆ ਨਿਰਯਾਤ, ਭਾਰਤੀਆਂ ਨੂੰ ਭਾਰਤੀ ਸਾਮਾਨ ਖ਼ਰੀਦਣ ਦੀ ਅਪੀਲ
NEXT STORY