ਇਸਲਾਮਾਬਾਦ-ਪਾਕਿਸਤਾਨ 'ਚ ਮਹਿਲਾਵਾਂ ਦੇ ਖ਼ਿਲਾਫ਼ ਹਿੰਸਾ ਨੂੰ ਲੈ ਕੇ ਦੇਸ਼ ਦਾ ਅਕਸ ਹੋਰ ਖਰਾਬ ਹੋ ਰਿਹਾ ਹੈ। ਹਿੰਸਾ ਝੱਲ ਰਹੀਆਂ ਪਾਕਿਸਤਾਨੀ ਔਰਤਾਂ ਦੀਆਂ ਸਮੱਸਿਆਵਾਂ ਜਗ-ਜ਼ਾਹਿਰ ਕਰਨ ਨੂੰ ਲੈ ਕੇ ਡਰਦੀਆਂ ਹਨ ਪਰ ਵੂਮੈਨ ਗਲੋਬਲ ਇੰਡੈਕਸ ਨੇ ਇਕ ਰਿਪੋਰਟ 'ਚ ਉਨ੍ਹਾਂ ਦੀ ਬਦਤਰ ਸਥਿਤੀ ਦੀ ਪੋਲ ਖੋਲ੍ਹ ਦਿੱਤੀ ਹੈ। ਪਾਕਿਸਤਾਨ ਨੂੰ ਔਰਤਾਂ ਦੇ ਰਹਿਣ ਲਈ ਛੇਵਾਂ ਸਭ ਤੋਂ ਖਤਰਨਾਕ ਦੇਸ਼ ਮੰਨਿਆ ਜਾਂਦਾ ਹੈ।
ਮਾਹਰਾਂ ਅਨੁਸਾਰ ਔਰਤਾਂ ਨੂੰ ਮਾਰਨਾ ਜਾਂ ਘਰੇਲੂ ਹਿੰਸਾ ਕਰਨਾ ਪਾਕਿਸਤਾਨ 'ਚ ਬਹੁਤ ਪ੍ਰਚਾਲਿਤ ਹੈ। ਇਥੇ ਪੁਰਸ਼ ਇਸ ਨੂੰ ਔਰਤਾਂ ਨੂੰ ਕੰਟਰੋਲ ਕਰਨ ਦਾ ਉਪਕਰਨ ਮੰਨਦੇ ਹਨ। ਅਧਿਕਾਰ ਕਾਰਜਕਰਤਾਵਾਂ ਦਾ ਸੁਝਾਅ ਹੈ ਕਿ ਪਾਕਿਸਤਾਨ ਅਤੇ ਸਮਾਜ 'ਚ ਇਕ ਮਹਿਲਾ ਨੂੰ ਉਸ ਦੇ ਲਿੰਗ ਕਾਰਨ ਕਈ ਖਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੇਹਮਿਲ ਖਾਲਿਦ ਨੇ ਲਿਖਿਆ ਹੈ ਕਿ ਉਨ੍ਹਾਂ ਨੂੰ ਅਜਿਹੇ ਪੁਰਸ਼ਾਂ ਵਲੋਂ ਸਨਮਾਨ ਦੇ ਨਾਂ 'ਤੇ ਜਨਤਕ ਰੂਪ ਨਾਲ ਪਰੇਸ਼ਾਨ ਜਾਂ ਮਾਰ ਦਿੱਤਾ ਜਾਂਦਾ ਹੈ, ਜੋ ਇਸ ਤਰ੍ਹਾਂ ਦੇ ਅਪਰਾਧ ਕਰਦੇ ਹਨ।
ਪਾਕਿਸਤਾਨ ਮਹਿਲਾਵਾਂ ਦੇ ਖ਼ਿਲਾਫ਼ ਹਿੰਸਾ ਨੂੰ ਕੰਟਰੋਲ ਕਰਨ ਲਈ ਕਾਨੂੰਨ ਪਾਸ ਕਰਨ 'ਚ ਸਫ਼ਲ ਰਿਹਾ ਹੈ। ਹਾਲਾਂਕਿ ਇਹ ਕਾਨੂੰਨ ਲਾਗੂ ਅਜੇ ਨਹੀਂ ਹੋਇਆ ਹੈ। ਜੋ ਨਾ ਸਿਰਫ਼ ਬਾਕੀ ਮਾਮਲਿਆਂ ਨੂੰ ਵਧਾਉਂਦਾ ਹੈ, ਸਗੋਂ ਪੁਰਸ਼ਾਂ ਨੂੰ ਔਰਤਾਂ ਦੇ ਨਾਲ ਮਾੜਾ ਵਿਵਹਾਰ ਕਰਨ ਵਾਲੇ ਕਾਨੂੰਨਾਂ ਦਾ ਉਲੰਘਣ ਕਰਨ ਦੀ ਸ਼ੈਅ ਵੀ ਦਿੰਦਾ ਹੈ। ਪਾਕਿਸਤਾਨ ਦੇ ਮਨੁੱਖ ਅਧਿਕਾਰ ਮੰਤਰਾਲੇ ਦੇ ਅਨੁਸਾਰ 15 ਤੋਂ 29 ਸਾਲ ਦੀ ਉਮਰ ਦੀਆਂ ਲਗਭਗ 28 ਫੀਸਦੀ ਮਹਿਲਾਵਾਂ ਨੇ ਸਰੀਰਕ ਹਿੰਸਾ ਦਾ ਅਨੁਭਵ ਕੀਤਾ ਹੈ। ਦੇਖਿਆ ਗਿਆ ਹੈ ਕਿ ਪੁਲਸ ਦੇ ਕੋਲ ਦਰਜ ਕੁਝ ਮਾਮਲਿਆਂ ਦੇ ਗਲਤ ਅੰਕੜੇ ਹਨ ਜੋ ਪਾਕਿਸਤਾਨ 'ਚ ਔਰਤਾਂ ਦੇ ਖ਼ਿਲਾਫ਼ ਕੀਤੇ ਗਏ ਹਿੰਸਕ ਅਪਰਾਧਾਂ ਦੀ ਸਟੀਕ ਗਣਨਾ ਨੂੰ ਪਰਿਭਾਸ਼ਿਤ ਨਹੀਂ ਕਰਦੇ ਹਨ।
ਹਿਊਮਨ ਰਾਈਟਸ ਵਾਚ ਨੇ ਆਪਣੀ ਸਾਲਾਨਾ ਵਿਸ਼ਵ ਰਿਪੋਰਟ 2022 'ਚ ਪਾਕਿਸਤਾਨ 'ਚ ਬੱਚਿਆਂ ਦੇ ਨਾਲ-ਨਾਲ ਔਰਤਾਂ ਦੇ ਖ਼ਿਲਾਫ਼ ਵਪਾਰ ਅਧਿਕਾਰਾਂ ਦੇ ਹਨਨ ਦੇ ਦੋਸ਼ਾਂ ਦਾ ਹਵਾਲਾ ਦਿੱਤਾ ਹੈ, ਜੋ ਸੰਸਾਰਕ ਮਹਿਲਾ, ਸ਼ਾਂਤੀ ਅਤੇ ਸੁਰੱਖਿਆ ਸੂਚਕਾਂਕ 'ਚ 170 ਦੇਸ਼ਾਂ 'ਚੋਂ 167ਵੇਂ ਸਥਾਨ 'ਤੇ ਹੈ। HRW ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਯੌਨ ਸ਼ੋਸ਼ਣ, ਹੱਤਿਆ, ਐਸਿਡ ਹਮਲੇ, ਘਰੇਲੂ ਹਿੰਸਾ ਅਤੇ ਜਬਰਨ ਵਿਆਹ ਸਮੇਤ ਔਰਤਾਂ ਅਤੇ ਲੜਕੀਆਂ ਦੇ ਖ਼ਿਲਾਫ਼ ਹਿੰਸਾ ਪੂਰੇ ਪਾਕਿਸਤਾਨ 'ਚ ਪਾਈ ਜਾਂਦੀ ਹੈ।
ਮਨੁੱਖਾਧਿਕਾਰ ਰੱਖਿਅਕਾਂ ਦਾ ਅਨੁਮਾਨ ਹੈ ਕਿ ਹਰ ਸਾਲ ਤਥਾਕਥਿਤ ਆਨਰ ਕਿਲਿੰਗ 'ਚ ਲਗਭਗ 1,000 ਔਰਤਾਂ ਦੀ ਮੌਤ ਹੋ ਜਾਂਦੀ ਹੈ।
ਇਪਸਾ ਵੱਲੋਂ ਡਾ. ਸੁਰਿੰਦਰ ਗਿੱਲ ਦਾ ਸਨਮਾਨ ਅਤੇ ਇੰਦਰਜੀਤ ਧਾਮੀ ਦੀ ਕਿਤਾਬ 'ਚੈਰੀਆਂ ਰਸ ਜਾਣੀਆਂ' ਲੋਕ ਅਰਪਣ
NEXT STORY