ਤੇਹਰਾਨ (ਬਿਊਰੋ): ਈਰਾਨ ਦਾ ਇਕ ਖ਼ੌਫਨਾਕ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿਚ ਇਕ ਸ਼ਖਸ ਆਪਣੀ ਪਤਨੀ ਦਾ ਕੱਟਿਆ ਹੋਇਆ ਸਿਰ ਲੈ ਕੇ ਸੜਕ 'ਤੇ ਇੱਧਰ-ਉੱਧਰ ਘੁੰਮਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਲੋਕਾਂ ਦਾ ਦਿਲ ਦਹਿਲ ਗਿਆ। ਦੱਸਿਆ ਜਾ ਰਿਹਾ ਹੈ ਕਿ ਸ਼ਖਸ ਨੇ ਆਪਣੀ ਪਤਨੀ ਨੂੰ ਇਸ ਲਈ ਮੌਤ ਦੇ ਘਾਟ ਉਤਾਰ ਦਿੱਤਾ ਕਿਉਂਕਿ ਉਸ ਦੇ ਕਿਸੇ ਹੋਰ ਨਾਲ ਨਾਜਾਇਜ਼ ਸਬੰਧ ਸਨ। ਈਰਾਨ ਦੀ ਸਮਾਚਾਰ ਏਜੰਸੀ ਆਈ.ਐੱਸ.ਐੱਨ.ਏ. ਮੁਤਾਬਕ ਪੁਲਸ ਨੂੰ ਸ਼ੱਕ ਹੈ ਕਿ 17 ਸਾਲ ਦੀ ਮੋਨਾ ਹੈਦਰੀ ਨੂੰ ਉਸ ਦੇ ਪਤੀ ਅਤੇ ਜੇਠ ਨੇ ਈਰਾਨ ਦੇ ਦੱਖਣੀ-ਪੱਛਮੀ ਸ਼ਹਿਰ ਅਹਿਵਾਜ਼ ਵਿਚ ਮੌਤ ਦੇ ਘਾਟ ਉਤਾਰਿਆ। ਈਰਾਨੀ ਮੀਡੀਆ ਮੁਤਾਬਕ ਮੋਨਾ ਹੈਦਰੀ ਦਾ ਵਿਆਹ ਸਿਰਫ 12 ਸਾਲ ਦੀ ਉਮਰ ਵਿਚ ਹੋਇਆ ਸੀ। ਕਤਲ ਸਮੇਂ ਉਹ ਤਿੰਨ ਸਾਲ ਦੇ ਬੱਚੇ ਦੀ ਮਾਂ ਸੀ।
ਵੀਡੀਓ ਦੇਖ ਸਹਿਮੇ ਲੋਕ
ਸਥਾਨਕ ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਈਰਾਨ ਦੇ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ 'ਤੇ ਇਸ ਵੀਡੀਓ ਦੇ ਵਾਇਰਲ ਹੋਣ ਦੇ ਬਾਅਦ ਲੋਕਾਂ ਵਿਚ ਦੋਸ਼ੀਆਂ ਖ਼ਿਲਾਫ਼ ਗੁੱਸਾ ਹੈ। ਈਰਾਨ ਵਿਚ ਸੁਧਾਰਵਾਦੀ ਪੱਤਰਿਕਾ ਡੇਲੀ ਸਾਜੰਦਗੀ ਨੇ ਕਿਹਾ ਕਿ ਇਕ ਮਹਿਲਾ ਨੂੰ ਕੱਟ ਦਿੱਤਾ ਗਿਆ, ਉਸ ਦੇ ਸਿਰ ਦੀ ਨੁਮਾਇਸ਼ ਸੜਕ 'ਤੇ ਕੀਤੀ ਗਈ ਅਤੇ ਕਾਤਲ ਨੂੰ ਆਪਣੀ ਹਰਕਤ 'ਤੇ ਸ਼ਰਮ ਨਹੀਂ ਆਈ। ਅਸੀਂ ਅਜਿਹੇ ਅਪਰਾਧ ਨੂੰ ਕਿਵੇਂ ਸਵੀਕਾਰ ਕਰ ਸਕਦੇ ਹਾਂ। ਕਿਸੇ ਔਰਤ ਦਾ ਅਜਿਹਾ ਕਤਲ ਦੁਬਾਰਾ ਨਹੀਂ ਹੋਣਾ ਚਾਹੀਦਾ। ਇਸ ਲਈ ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ ਸਰਹੱਦ 'ਤੇ ਤਾਲਿਬਾਨ ਬਣਾਏਗਾ 30 ਫ਼ੌਜੀ ਚੌਕੀਆਂ, ਹੁਣ ਭਾਰਤ ਨਾਲ ਵਧਾ ਰਿਹਾ ਦੋਸਤੀ
ਘਰੇਲੂ ਹਿੰਸਾ ਤੋਂ ਪਰੇਸ਼ਾਨ ਔਰਤਾਂ ਨੇ ਚੁੱਕੀ ਆਵਾਜ਼
ਈਰਾਨ ਦੀ ਮਸ਼ਹੂਰ ਫਿਲਮ ਨਿਰਮਾਤਾ ਤਾਹਮਿਨੇਹ ਮਿਲਾਨੀ ਨੇ ਇੰਸਟਾਗ੍ਰਾਮ 'ਤੇ ਲਿਖਿਆ ਕਿ ਮੋਨਾ ਗੰਭੀਰ ਸਮੱਸਿਆ ਨੂੰ ਨਜ਼ਰ ਅੰਦਾਜ਼ ਕਰਨ ਦੀ ਸ਼ਿਕਾਰ ਹੋਈ। ਅਸੀਂ ਸਾਰੇ ਇਸ ਅਪਰਾਧ ਲਈ ਜ਼ਿੰਮੇਵਾਰ ਹਾਂ। ਮੋਨਾ ਹੈਦਰੀ ਦੇ ਕਤਲ ਦੇ ਬਾਅਦ ਸੁਧਾਰਵਾਦੀ ਵਕੀਲਾਂ ਨੂੰ ਆਉਣ ਵਾਲੇ ਫੋਨਾਂ ਵਿਚ ਵਾਧਾ ਹੋਇਆ ਹੈ। ਈਰਾਨ ਵਿਚ ਘਰੇਲੂ ਹਿੰਸਾ ਤੋਂ ਪਰੇਸ਼ਾਨ ਔਰਤਾਂ ਆਵਾਜ਼ ਚੁੱਕ ਰਹੀਆਂ ਹਨ। ਇਸ ਘਟਨਾ ਦੇ ਬਾਅਦ ਪੂਰੇ ਈਰਾਨ ਵਿਚ ਹੰਗਾਮਾ ਮਚਿਆ ਹੋਇਆ ਹੈ। ਹਰ ਕੋਈ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੇ ਜਾਣ ਦੀ ਮੰਗ ਕਰ ਰਿਹਾ ਹੈ। ਈਰਾਨ ਵਿਚ ਮੋਨਾ ਹੈਦਰੀ ਦੇ ਕਤਲ ਦੇ ਬਾਅਦ ਕੁੜੀਆਂ ਲਈ ਵਿਆਹ ਦੀ ਕਾਨੂੰਨੀ ਉਮਰ ਵੀ ਵਧਾਏ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਫਿਲਹਾਲ ਈਰਾਨ ਵਿਚ 13 ਸਾਲ ਦੀ ਉਮਰ ਕਾਨੂੰਨੀ ਤੌਰ 'ਤੇ ਨਿਰਧਾਰਤ ਹੈ।
ਤਹਿਰੀਕ-ਏ-ਤਾਲਿਬਾਨ ਦੇ 5 ਹਜ਼ਾਰ ਅੱਤਵਾਦੀਆਂ ਨੇ ਅਫ਼ਗਾਨਿਸਤਾਨ ’ਚ ਬਣਾਈ ਸੁਰੱਖਿਅਤ ਪਨਾਹਗਾਹ: UN
NEXT STORY