ਕੈਨਬਰਾ (ਯੂ.ਐੱਨ.ਆਈ./ਸ਼ਿਨਹੂਆ): ਆਸਟ੍ਰੇਲੀਆ ਦੇ ਇਕ ਪ੍ਰਮੁੱਖ ਵਾਇਰਲੋਜਿਸਟ ਨੂੰ ਕੋਵਿਡ-19 'ਤੇ ਉਸ ਦੇ ਕੰਮ ਲਈ ਵਿਗਿਆਨਕ ਉਪਲਬਧੀ ਲਈ ਆਸਟ੍ਰੇਲੀਆ ਦੇ ਸਭ ਤੋਂ ਵੱਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਬੁੱਧਵਾਰ ਸ਼ਾਮ ਨੂੰ ਸਿਡਨੀ ਯੂਨੀਵਰਸਿਟੀ ਦੇ ਇੱਕ ਵਿਕਾਸਵਾਦੀ ਜੀਵ ਵਿਗਿਆਨੀ ਅਤੇ ਵਾਇਰੋਲੋਜਿਸਟ ਐਡਵਰਡ ਹੋਮਜ਼ ਨੂੰ ਵਿਗਿਆਨ ਲਈ ਪ੍ਰਧਾਨ ਮੰਤਰੀ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਇਨਫਲੂਐਂਜ਼ਾ ਨਾਲ ਹੋਣ ਵਾਲੀਆਂ ਮੌਤਾਂ 'ਚ ਗਿਰਾਵਟ ਦਰਜ
ਵਾਇਰਲ ਰੋਗਾਂ ਦੇ ਮਾਹਿਰ, ਹੋਮਜ਼ ਨੂੰ 2020 ਲਈ ਨਿਊ ਸਾਊਥ ਵੇਲਜ਼ (NSW) ਦਾ scientist of the year ਵੀ ਚੁਣਿਆ ਗਿਆ ਹੈ।ਮੌਰੀਸਨ ਨੇ ਕੋਰੋਨਾ ਵਾਇਰਸ ਮਹਾਮਾਰੀ ਲਈ ਵਿਸ਼ਵਵਿਆਪੀ ਵਿਗਿਆਨਕ ਪ੍ਰਤੀਕ੍ਰਿਆ ਵਿੱਚ ਹੋਲਮਜ਼ ਦੀ ਭੂਮਿਕਾ ਨੂੰ "ਪਰਿਵਰਤਨਸ਼ੀਲ" ਦੱਸਿਆ। ਇਕ ਆਨਲਾਈਨ ਸਮਾਰੋਹ ਵਿਚ ਉਹਨਾਂ ਨੇ ਕਿਹਾ,"ਵਿਗਿਆਨ ਪਿਛਲੇ 18 ਮਹੀਨਿਆਂ ਤੋਂ ਸਾਡੇ ਦਿਮਾਗਾਂ ਵਿੱਚ ਸਭ ਤੋਂ ਅੱਗੇ ਹੈ ਅਤੇ ਪ੍ਰੋਫੈਸਰ ਹੋਮਜ਼ ਦੇ ਯੋਗਦਾਨ ਨੇ ਕੋਵਿਡ-19 ਵੈਕਸੀਨ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਵਿੱਚ ਮਦਦ ਕੀਤੀ ਹੈ, ਜਿਸ ਨੇ ਅਣਗਿਣਤ ਜਾਨਾਂ ਬਚਾਈਆਂ ਹਨ।" ਮੌਰੀਸਨ ਮੁਤਾਬਕ,"ਪ੍ਰੋਫੈਸਰ ਹੋਲਮਜ਼ ਨੇ ਉਦਾਹਰਣ ਦਿੱਤੀ ਕਿ ਅਸੀਂ ਕੋਵਿਡ-19 ਦਾ ਪ੍ਰਭਾਵਸ਼ਾਲੀ ਜਵਾਬ ਦੇਣ ਲਈ ਵਿਗਿਆਨ ਵਿੱਚ ਆਪਣਾ ਭਰੋਸਾ ਕਿਉਂ ਰੱਖਿਆ।"
ਪ੍ਰਿੰਸ ਐਂਡਰਿਊ 'ਤੇ 2022 ਦੇ ਅੰਤ 'ਚ ਜਿਨਸੀ ਸ਼ੋਸ਼ਣ ਲਈ ਚਲਾਇਆ ਜਾ ਸਕਦਾ ਹੈ ਮੁਕੱਦਮਾ
NEXT STORY