ਓਰਲੈਂਡੋ- ਦੁਨੀਆ ਭਰ ਵਿਚ ਜਿਥੇ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਉਥੇ ਹੀ ਕੁਝ ਦੇਸ਼ਾਂ ਨੇ ਆਪਣੇ ਕੁਝ ਸੂਬਿਆਂ ਲਾਕਡਾਊਨ ਤੋਂ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸੇ ਵਿਚਾਲੇ ਖਬਰ ਮਿਲੀ ਹੈ ਕਿ ਲੰਬੇ ਸਮੇਂ ਤੋਂ ਬੰਦ ਵਾਲਟ ਡਿਜ਼ਨੀ ਮੁੜ ਤੋਂ ਖੁੱਲ੍ਹਣ ਜਾ ਰਿਹਾ ਹੈ। ਇਸ ਦੇ ਇੰਟਰਟੈਨਮੈਂਟ ਕੰਪਲੈਕਸ ਵਿਚ ਕੁਝ ਦੁਕਾਨਾਂ ਤੇ ਰੈਸਤਰਾਂ ਖੋਲ੍ਹਣ ਦੀ ਆਗਿਆ ਦੇ ਦਿੱਤੀ ਗਈ ਹੈ ਪਰ ਇਸ ਦੇ ਨਾਲ ਹੀ ਇਥੇ ਕੁਝ ਚਿਤਾਵਨੀਆਂ ਵੀ ਦਿੱਤੀਆਂ ਗਈਆਂ ਹਨ।
ਡਿਜ਼ਨੀ ਵਰਲਡ ਨੇ ਆਪਣੀ ਵੈੱਬਸਾਈਟ 'ਤੇ ਇਕ ਪੋਸਟ ਵਿਚ ਕਿਹਾ ਹੈ ਕਿ ਡਿਜ਼ਨੀ ਸਪ੍ਰਿੰਗ ਵਿਚ ਸੁਰੱਖਿਆ ਦੇ ਇੰਤਜ਼ਾਮ ਕੀਤੇ ਜਾਣ ਦੇ ਬਾਵਜੂਦ ਕੋਰੋਨਾ ਦਾ ਬਹੁਤ ਖਤਰਾ ਹੈ ਕਿਉਂਕਿ ਕਿਸੇ ਵੀ ਜਨਤਕ ਥਾਂ 'ਤੇ ਜਿਥੇ ਲੋਕ ਹਨ ਉਥੇ ਇਨਫੈਕਸ਼ਨ ਫੈਲ ਸਕਦਾ ਹੈ। ਇਸ ਲਈ ਆਮ ਜਨਤਾ ਲਈ ਸਾਵਧਾਨੀ ਵਰਤਣੀ ਲਾਜ਼ਮੀ ਹੈ। ਜ਼ਿਕਰਯੋਗ ਹੈ ਕਿ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ ਮਾਮਲੇ 48,88,000 ਤੋਂ ਵਧੇਰੇ ਹੋ ਗਏ ਹਨ। ਇਸ ਦੇ ਨਾਲ ਦੁਨੀਆ ਭਰ ਵਿਚ ਮ੍ਰਿਤਕਾਂ ਦੀ ਗਿਣਤੀ ਵੀ 3,19,900 ਤੋਂ ਵਧੇਰੇ ਹੋ ਗਈ ਹੈ। ਅਮਰੀਕਾ ਤੇ ਬ੍ਰਾਜ਼ੀਲ ਵਿਚ ਸਭ ਤੋਂ ਵਧੇਰੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।
ਇਟਲੀ 'ਚ ਲਾਕਡਾਊਨ ਖਤਮ ਹੁੰਦੇ ਹੀ ਦਿਸੀ ਲੋਕਾਂ ਦੇ ਚਿਹਰੇ 'ਤੇ ਖੁਸ਼ੀ
NEXT STORY