ਵਾਸ਼ਿੰਗਟਨ— ਅਮਰੀਕਾ ਨੇ 'ਅਫਗਾਨ ਕੰਪੈਕਟ' ਪਹਿਲ ਦੀ ਸ਼ੁਰੂਆਤ ਦਾ ਸਵਾਗਤ ਕੀਤਾ ਹੈ, ਜਿਸ ਦੇ ਤਹਿਤ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਕਾਬੁਲ ਅਤੇ ਵਾਸ਼ਿੰਗਟਨ ਵਿਚ ਸਹਿਯੋਗ ਲਈ ਆਦੇਸ਼ (ਡਿਕਰੀ) 'ਤੇ ਦਸਤਖਤ ਕੀਤੇ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਅਹਿਮ ਤੱਤ ਹੈ, ਜਿਸ 'ਤੇ ਅਮਰੀਕਾ ਦੀ ਦੱਖਣੀ ਏਸ਼ੀਆ ਨੀਤੀ ਸੰਬੰਧੀ ਖਾਸ ਤੱਤਾਂ ਨੂੰ ਵਿਕਸਿਤ ਕਰਨ ਵਿਚ ਅਮਰੀਕਾ ਕਾਫੀ ਨਿਰਭਰ ਸੀ। ਗਨੀ ਦੇ ਆਦੇਸ਼ 'ਤੇ ਕੰਪੈਕਟ ਦੇ ਰੂਪ ਵਿਚ ਪਾਈ ਜਾਣ ਵਾਲੀ 'ਬਾਈਲੇਟਰਲ ਕੰਪੈਕਟ ਐਗਜ਼ੀਕਿਊਟਿਵ ਕਮੇਟੀ' ਦੀ ਬੈਠਕ ਦੌਰਾਨ ਕਾਬੁਲ ਵਿਚ ਦਸਤਖਤ ਕੀਤੇ। ਇਹ ਪਹਿਲ ਸ਼ਾਂਤੀਪੂਰਨ, ਸਥਾਈ ਅਤੇ ਖੁਸ਼ਹਾਲ ਸਮਾਜ ਬਣਾਉਣ ਵਿਚ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ।
ਵਿਦੇਸ਼ ਮੰਤਰਾਲੇ ਦੀ ਬੁਲਾਰਾ ਹੀਥਰ ਨੋਰਟ ਨੇ ਆਪਣੇ ਦੈਨਿਕ ਪੱਤਰਕਾਰ ਸੰਮੇਲਨ ਵਿਚ ਕਿਹਾ,''ਪ੍ਰਸ਼ਾਸਨ ਦੀ ਨਵੀਂ ਦੱਖਣੀ ਏਸ਼ੀਆ ਰਣਨੀਤੀ ਨੂੰ ਵਿਕਸਿਤ ਕਰਨ ਦੌਰਾਨ ਇਸ ਕੰਪੈਕਟ ਦੇ ਵਿਕਾਸ ਅਤੇ ਉਸ ਨੂੰ ਲਾਗੂ ਕਰਨ ਦੀ ਪ੍ਰਮੁੱਖਤਾ 'ਤੇ ਵਿਚਾਰ ਕੀਤਾ ਗਿਆ ਸੀ।'' ਉਨ੍ਹਾਂ ਨੇ ਕਿਹਾ,''ਸ਼ੁੱਕਰਵਾਰ ਦੀ ਘੋਸ਼ਣਾ ਇਹ ਦਰਸਾਉਂਦੀ ਹੈ ਕਿ ਅਫਗਾਨਿਸਤਾਨ ਆਪਣਾ ਭਾਰ ਸਾਝਾ ਕਰਨ ਲਈ ਵਚਨਬੱਧ ਹੈ।'' ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ-ਅਫਗਾਨਿਸਤਾਨ ਦਾ ਸਹਿਯੋਗ ਕਰਨ ਨੂੰ ਲੈ ਕੇ ਉਦੋਂ ਤੱਕ ਵਚਨਬੱਧ ਬਣਿਆ ਰਹੇਗਾ, ਜਦੋਂ ਤੱਕ ਉਹ ਵਾਸਤਵਿਕ ਸੁਧਾਰ ਕਰਦੇ ਹਨ, ਵਾਸਤਵਿਕ ਪ੍ਰਗਤੀ ਦਿਖਾਉਂਦੇ ਹਨ ਅਤੇ ਵਾਸਤਵਿਕ ਨਤੀਜੇ ਪੈਦਾ ਕਰਦੇ ਹਨ।''
ਅਫਗਾਨਿਸਤਾਨ ਦੇ ਮੁੱਖ ਕਾਰਜਕਾਰੀ ਅਬਦੁੱਲਾ ਨੇ ਵੀ ਇਸੇ ਹਫਤੇ ਦੀ ਸ਼ੁਰੂਆਤ ਵਿਚ ਇਸ ਤੱਥ ਨੂੰ ਰੇਖਾਂਕਿਤ ਕੀਤਾ ਸੀ ਕਿ ਦੇਸ਼ ਦਾ ਨਿਰਮਾਣ ਆਫਗਾਨਿਸਤਾਨ ਦੇ ਲੋਕਾਂ ਦਾ ਕੰਮ ਹੈ ਨਾ ਕਿ ਅਮਰੀਕਾ ਜਾਂ ਕਿਸੇ ਹੋਰ ਦੇਸ਼ ਦਾ। ਹੀਥਰ ਨੇ ਕਿਹਾ,''ਅਸੀਂ ਅਫਗਾਨਿਸਤਾਨ ਨੂੰ ਇਸ ਗੱਲ ਦੀ ਵਧਾਈ ਦਿੰਦੇ ਹਾਂ ਅਤੇ ਉਸ ਦੀ ਹਰ ਸੰਭਵ ਮਦਦ ਕਰਨ ਲਈ ਤਿਆਰ ਹਾਂ।''
ਵਿਦੇਸ਼ ਮੰਤਰਾਲੇ ਦੀ ਬੁਲਾਰਾ ਨੇ ਕਿਹਾ ਕਿ ਇਹ ਕੰਪੈਕਟ ਸੁਰੱਖਿਆ ਮਜ਼ਬੂਤ ਕਰਨ ਅਤੇ ਸ਼ਾਂਤੀਪੂਰਨ, ਸਥਾਈ ਅਤੇ ਖੁਸ਼ਹਾਲ ਸਮਾਜ ਬਣਾਉਣ ਲਈ ਖਾਸ ਸੁਧਾਰ ਕਰਨ ਦੀ ਅਫਗਾਨਿਸਤਾਨ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ,''ਅਸੀਂ ਭ੍ਰਿਸ਼ਟਾਚਾਰ ਵਿਰੁੱਧ ਲੜਨ ਅਤੇ ਸ਼ਾਸਨ ਵਿਚ ਸੁਧਾਰ ਦੇ ਅਫਗਾਨਿਸਤਾਨ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਲੰਬੇ ਸਮੇਂ ਤੋਂ ਸਮਰਥਨ ਕਰਦੇ ਰਹੇ ਹਾਂ। ਇਹ ਸਮਝੌਤਾ ਇਸ ਦਿਸ਼ਾ ਵਿਚ ਇਕ ਮਹੱਤਵਪੂਰਣ ਨਵਾਂ ਕਦਮ ਹੈ।''
ਯੂ. ਏ. ਈ. ਵਿਚ ਔਰਤਾਂ ਦੀ ਤਰ੍ਹਾਂ ਕੱਪੜੇ ਪਾਉਣ 'ਤੇ ਟਰਾਂਸਜੈਂਡਰ ਨੂੰ ਮਿਲੀ 1 ਸਾਲ ਦੀ ਸਜ਼ਾ
NEXT STORY