ਵੋਲਗਦਾ, (ਬਿਊਰੋ)— ਰੂਸ ਦੇ ਸ਼ਹਿਰ ਵੋਲਗਦਾ ਵਿਚ ਉਸ ਵੇਲੇ ਅਜੀਬ ਹਾਲਾਤ ਪੈਦਾ ਹੋ ਗਏ ਜਦੋਂ ਇਕ ਸ਼ਖਸ ਆਪਣੀ ਮੋਟਰ ਸਾਈਕਲ ਉੱਤੇ ਆਪਣੇ ਨਾਲ ਇਕ ਭਾਰੀ ਭਾਲੂ ਨੂੰ ਬੈਠਾ ਕੇ ਨਿਕਲ ਪਿਆ। ਸੜਕ ਉੱਤੇ ਮੌਜ਼ੂਦ ਦੂੱਜੇ ਲੋਕ ਵੀ ਇਸ ਨਜ਼ਾਰੇ ਨੂੰ ਦੇਖ ਕੇ ਹੈਰਾਨ ਹੋ ਗਏ। ਇਸ ਹੈਰਾਨ ਕਰ ਦੇਣ ਵਾਲੇ ਨਜ਼ਾਰੇ ਦਾ ਉੱਥੇ ਮੌਜ਼ੂਦ ਲੋਕਾਂ ਨੇ ਤੁਰੰਤ ਵੀਡੀਓ ਬਣਾਉਣਾ ਸ਼ੁਰੂ ਕਰ ਦਿੱਤਾ। ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਭਾਲੂ ਬਹੁਤ ਹੀ ਆਰਾਮ ਨਾਲ ਮੋਟਰਸਾਈਕਲ ਦੀ ਸਾਇਡ ਵਾਲੀ ਸੀਟ ਉੱਤੇ ਬੈਠਾ ਹੋਇਆ ਹੈ। ਭਾਲੂ ਬਾਇਕ ਉੱਤੇ ਬੈਠੇ ਹੋਰ 2 ਲੋਕਾਂ ਦੇ ਨਾਲ ਕਾਫ਼ੀ ਫ੍ਰੈਂਡਲੀ ਨਜ਼ਰ ਆ ਰਿਹਾ ਹੈ। ਇਸ ਵੀਡੀਓ ਵਿਚ ਭਾਲੂ ਦੇ ਹੱਥ ਵਿਚ ਇਕ ਟਰੰਪਿਟ ਵੀ ਨਜ਼ਰ ਆ ਰਿਹਾ ਸੀ, ਜਿਸ ਨੂੰ ਉਹ ਆਸਾਨੀ ਨਾਲ ਵਜਾ ਰਿਹਾ ਸੀ ਜਿਵੇਂ ਕਿ ਉਸ ਨੂੰ ਟ੍ਰੇਨਿੰਗ ਦਿੱਤੀ ਗਈ ਹੋਵੇ।
ਸ਼ਾਪਿੰਗ ਦੇ ਚੱਕਰ 'ਚ 3 ਮਹੀਨੇ ਦੇ ਬੱਚੇ ਨੂੰ ਭੁੱਲੇ ਉਸ ਦੇ ਹੀ ਮਾਤਾ-ਪਿਤਾ, ਬੁਲਾਉਣੀ ਪਈ ਪੁਲਸ
NEXT STORY