ਸਿਡਨੀ/ਵੈਲਿੰਗਟਨ- ਦੁਨੀਆ ਭਰ ਵਿਚ ਨਵੇਂ ਸਾਲ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਪੂਰੀ ਦੁਨੀਆ ਨਵੇਂ ਸਾਲ ਦਾ ਸਵਾਗਤ ਕਰਨ ਲਈ ਪੱਬਾਂ ਭਾਰ ਹੈ ਪਰ ਇਸ ਵੇਲੇ ਕਈ ਲੋਕਾਂ ਦੇ ਦਿਲ ਵਿਚ ਇਕ ਵੱਡਾ ਸਵਾਲ ਹੋਵੇਗਾ ਕਿ ਕਿਹੜਾ ਦੇਸ਼ ਸਭ ਤੋਂ ਪਹਿਲਾਂ ਨਵੇਂ ਸਾਲ ਵਿਚ ਪੈਰ ਧਰੇਗਾ। ਆਓ ਜਾਣਦੇ ਹਾਂ ਕਿ ਕਿਹੜਾ ਦੇਸ਼ ਨਵੇਂ ਸਭ ਤੋਂ ਪਹਿਲਾਂ ਨਵੇਂ ਸਾਲ ਦਾ ਜਸ਼ਨ ਮਨਾਏਗਾ ਤੇ ਕਿਰੜਾ ਸਭ ਤੋਂ ਅਖੀਰ ਵਿਚ।
ਕਿਹੜਾ ਦੇਸ਼ ਸਭ ਤੋਂ ਪਹਿਲਾਂ ਮਨਾਏਗਾ ਨਵਾਂ ਸਾਲ?
'ਦ ਸਨ' ਨਿਊਜ਼ ਮੁਤਾਬਕ ਆਮ ਕਰਕੇ ਪੂਰੀ ਦੁਨੀਆ ਮੰਨਦੀ ਹੈ ਕਿ ਆਸਟਰੇਲੀਆ ਜਾਂ ਸਿਡਨੀ ਵਿਚ ਸਭ ਤੋਂ ਪਹਿਲਾਂ ਨਵੇਂ ਸਾਲ ਦਾ ਜਸ਼ਨ ਮਨਾਇਆ ਜਾਂਦਾ ਹੈ ਪਰ ਇਹ ਅਜਿਹੇ ਦੇਸ਼ ਨਹੀਂ ਜੋ ਸਭ ਤੋਂ ਪਹਿਲਾ ਨਵੇਂ ਸਾਲ ਵਿਚ ਪੈਰ ਧਰਦੇ ਹਨ। ਸਭ ਤੋਂ ਪਹਿਲਾਂ ਨਵੇਂ ਸਾਲ ਵਿਚ ਦਾਖਲ ਹੋਣ ਵਾਲਾ ਟਾਪੂ ਹੈ ਪੈਸਫਿਕ ਆਈਸਲੈਂਡ ਆਫ ਟੋਂਗਾ, ਜਿਥੇ ਸਭ ਤੋਂ ਪਹਿਲਾਂ ਨਵਾਂ ਸਾਲ ਮਨਾਇਆ ਜਾਂਦਾ ਹੈ।
ਕਿਥੇ ਸਭ ਤੋਂ ਅਖੀਰ ਵਿਚ ਚੜਦਾ ਹੈ ਨਵਾਂ ਸਾਲ?
ਪੂਰੀ ਦੁਨੀਆ ਦਾ ਚੱਕਰ ਲਾਉਣ ਤੋਂ ਬਾਅਦ ਕਿਸ ਥਾਂ ਸਭ ਤੋਂ ਬਾਅਦ ਨਵਾਂ ਸਾਲ ਮਨਾਇਆ ਜਾਂਦਾ ਹੈ, ਤੁਸੀਂ ਉਸ ਬਾਰੇ ਸੋਚ ਵੀ ਨਹੀਂ ਸਕਦੇ। ਇਹ ਇਕ ਛੋਟਾ ਜਿਹਾ ਅਮਰੀਕੀ ਟਾਪੂ ਹੈ। ਬੇਕਰ ਆਈਸਲੈਂਡ ਤੇ ਹੋਲੈਂਡ ਆਈਸਲੈਂਡ ਵਿਚ ਉਦੋਂ ਨਵਾਂ ਸਾਲ ਮਨਾਇਆ ਜਾਂਦਾ ਹੈ ਜਦੋਂ ਟੋਂਗਾ ਵਿਚ 1 ਜਨਵਰੀ ਦੇ ਦੁਪਹਿਰ ਦੇ 12 ਵੱਜ ਚੁੱਕੇ ਹੁੰਦੇ ਹਨ ਪਰ ਟੋਂਗਾ ਤੋਂ ਸਿਰਫ 558 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਅਮਰੀਕੀ ਟਾਪੂ ਸਾਮੋਆ 'ਤੇ ਨਵੇਂ ਸਾਲ ਦਾ ਜਸ਼ਨ 25 ਘੰਟੇ ਬਾਅਦ ਸਭ ਤੋਂ ਅਖੀਰ ਵਿਚ ਮਨਾਇਆ ਜਾਂਦਾ ਹੈ।
ਬੈਲਜੀਅਮ 'ਚ ਕ੍ਰਿਸਮਿਸ ਮੌਕੇ ਪੰਜਾਬੀ ਨੌਜਵਾਨ ਨੇ ਵੰਡੇ ਮੁਫਤ ਪੀਜ਼ੇ
NEXT STORY