ਇਸਲਮਾਬਾਦ (ਭਾਸ਼ਾ)-ਸੀਨੇਟ ਦੇ ਸਾਬਕਾ ਪ੍ਰਧਾਨ ਤੇ ਪਾਕਿਸਤਾਨ ਪੀਪੁਲਜ਼ ਪਾਰਟੀ (ਪੀ. ਪੀ. ਪੀ.) ਦੇ ਸੀਨੀਅਰ ਨੇਤਾ ਰਜ਼ਾ ਰੱਬਾਨੀ ਨੇ ਸ਼ੁੱਕਰਵਾਰ ਇਮਰਾਨ ਖਾਨ ਅਗਵਾਈ ਵਾਲੀ ਸਰਕਾਰ ਤੋਂ ਸਵਾਲ ਕੀਤਾ ਕਿ ਜਦੋਂ ਅਫਗਾਨ ਤਾਲਿਬਾਨ ਪਾਕਿਸਤਾਨ ਨਾਲ ਲੱਗ਼ਦੀ ਸਰਹੱਦ ਨੂੰ ਮਾਨਤਾ ਦੇਣ ਲਈ ਤਿਆਰ ਨਹੀਂ ਹੈ ਤਾਂ ਅਜਿਹੀ ਹਾਲਤ ’ਚ ਉਸਦੀ ਮਦਦ ਕਰਨ ਦੀ ਕੀ ਜਲਦੀ ਹੈ। ਅਫਗਾਨ ਰੱਖਿਆ ਮੰਤਰਾਲਾ ਦੇ ਬੁਲਾਰੇ ਇਨਾਯਤੁੱਲਾ ਖਵਾਰਜਮੀ ਨੇ ਬੁੱਧਵਾਰ ਕਿਹਾ ਕਿ ਤਾਲਿਬਾਨ ਬਲਾਂ ਨੇ ਪਾਕਿਸਤਾਨੀ ਫੌਜ ਪੂਰਬੀ ਸੂਬੇ ਨੰਗਰਹਾਰ ਨੇੜੇ ਸਰਹੱਦ ’ਤੇ ‘ਨਾਜਾਇਜ਼’ ਤਾਰਬੰਦੀ ਤੋਂ ਰੋਕ ਦਿੱਤਾ। ਇਸ ਮੁੱਦੇ ’ਤੇ ਹੁਣ ਤੱਕ ਪਾਕਿਸਤਾਨ ਸਰਕਾਰ ਵੱਲੋਂ ਰਸਮੀ ਤੌਰ ’ਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
ਪੂਰਬ ’ਚ ਅਮਰੀਕਾ ਸਮਰਥਿਤ ਰਾਜ ਸਮੇਤ ਅਫਗਾਨਿਸਤਾਨ ਦੀ ਸਰਕਾਰ ਦਾ ਸਰਹੱਦ ’ਤੇ ਵਿਵਾਦ ਰਿਹਾ ਹੈ ਅਤੇ ਇਹ ਇਤਿਹਾਸਕ ਰੂਪ ਨਾਲ ਦੋਵਾਂ ਗੁਆਂਢੀਆਂ ਵਿਚਾਲੇ ਇਕ ਵਿਵਾਦਪੂਰਨ ਮੁੱਦਾ ਬਣਿਆ ਹੋਇਆ ਹੈ। ਸਰਹੱਦ ਨੂੰ ਕੌਮਾਂਤਰੀ ਪੱਧਰ ’ਤੇ ਡੂਰੰਡ ਲਾਈਨ ਦੇ ਰੂਪ ’ਚ ਜਾਣਿਆ ਜਾਂਦਾ ਹੈ। ਇਸ ਦਾ ਨਾਂ ਬ੍ਰਿਟਿਸ਼ ਨੌਕਰਸ਼ਾਹ ਮੋਰਟੀਮਰ ਡੂਰੰਡ ਦੇ ਨਾਂ ’ਤੇ ਰੱਖਿਆ ਗਿਆ ਸੀ।
5 ਅਰਬ ਡਾਲਰ ਦਾ ਵਪਾਰਕ ਘਾਟਾ ਆਰਥਿਕ ਤਬਾਹੀ ਦਾ ਸੰਕੇਤ : ਸ਼ਾਹਬਾਜ਼ ਸ਼ਰੀਫ
NEXT STORY