ਲਾਸ ਏਂਜਲਸ (ਏਜੰਸੀ)- ਅਮਰੀਕੀ ਜਾਂਚ ਏਜੰਸੀ ਐਫ.ਬੀ.ਆਈ. ਇਸ ਪੜਤਾਲ ਵਿਚ ਲੱਗੀ ਹੋਈ ਹੈ ਕਿ ਭਾਰਤੀ ਮੂਲ ਦਾ ਹਾਫਿਜ਼ ਕਾਜ਼ੀ ਜਲਣਸ਼ੀਲ ਪਦਾਰਥਾਂ ਨਾਲ ਭਰੀ ਵੈਨ ਨੂੰ ਲੈ ਕੇ ਅਮਰੀਕਾ ਦੇ ਪ੍ਰਮੁੱਖ ਏਅਰਫੋਰਸ ਅੱਡੇ ਵੱਲ ਕਿਉਂ ਜਾ ਰਿਹਾ ਸੀ? ਐਫ.ਬੀ.ਆਈ. ਦਾ ਕਹਿਣਾ ਹੈ ਕਿ ਕੈਲੀਫੋਰਨੀਆਂ ਦੇ ਟ੍ਰੈਵਿਸ ਏਅਰ ਫੋਰਸ ਅੱਡੇ ਨੇੜੇ ਬੁੱਧਵਾਰ ਸ਼ਾਮ ਨੂੰ ਹੋਈ ਇਸ ਘਟਨਾ ਵਿਚ ਕਾਜ਼ੀ ਦੇ ਇਰਾਦੇ ਅਤੇ ਮਕਸਦ ਕੀ ਸਨ, ਇਹ ਅਜੇ ਵੀ ਰਹੱਸ ਬਣਿਆ ਹੋਇਆ ਹੈ। ਐਫ.ਬੀ.ਆਈ. ਨੇ ਹਾਲਾਂਕਿ ਸਪੱਸ਼ਟ ਕੀਤਾ ਹੈ ਕਿ ਇਸ ਦੇ ਅੱਤਵਾਦੀ ਗਤੀਵਿਧੀਆਂ ਨਾਲ ਜੁੜੇ ਹੋਣ ਦੇ ਕੋਈ ਸੰਕੇਤ ਨਹੀਂ ਮਿਲੇ ਹਨ।
ਟ੍ਰੈਵਿਸ ਬੇਸ ਦੇ ਮੁੱਖ ਗੇਟ ਵੱਲ ਵੱਧ ਰਹੀ ਅੱਗ ਲੱਗੀ ਵੈਨ ਪਹਿਲਾਂ ਚੈੱਕ ਪੁਆਇੰਟ ਨੂੰ ਤੋੜਦੇ ਹੋਏ ਦੁਰਘਟਨਾ ਦੀ ਸ਼ਿਕਾਰ ਹੋ ਗਈ ਸੀ। ਵੈਨ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਉਸ ਵਿਚ ਪੰਜ ਪ੍ਰੋਪੇਨ ਟੈਂਕ, ਗੈਸੋਲੀਨ ਨਾਲ ਭਰੇ ਤਿੰਨ ਕੈਨ, ਤਿੰਨ ਫੋਨ ਅਤੇ ਕਈ ਲਾਈਟਰ ਮਿਲੇ ਸਨ। ਕਾਜ਼ੀ ਨਾਮਕ ਵੈਨ ਦਾ ਚਾਲਕ ਵੀ ਮ੍ਰਿਤ ਮਿਲਿਆ ਸੀ। ਐਫ.ਬੀ.ਆਈ. ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਜ਼ੀ ਦੇ ਮਾਰੇ ਜਾਣ ਨਾਲ ਇਨ੍ਹਾਂ ਸਵਾਲਾਂ ਦਾ ਸਾਡੇ ਕੋਲ ਕੋਈ ਜਵਾਬ ਨਹੀਂ ਹੈ ਕਿ ਉਸ ਦੀ ਮੌਤ ਕਿਵੇਂ ਹੋਈ ਅਤੇ ਬੇਸ ਵੱਲ ਜਾਣ ਦਾ ਉਸ ਦਾ ਮਕਸਦ ਕੀ ਸੀ? 51 ਸਾਲ ਦਾ ਕਾਜ਼ੀ 1993 ਤੋਂ ਅਮਰੀਕਾ ਵਿਚ ਸੀ। ਪੇਸ਼ੇ ਤੋਂ ਡਰਾਈਵਰ ਕਾਜ਼ੀ ਕਾਫੀ ਸਮੇਂ ਤੋਂ ਫ੍ਰਾਂਸਿਸਕੋ ਬੇ ਖੇਤਰ ਵਿਚ ਰਹਿ ਰਿਹਾ ਸੀ।
ਬੀਟਲਸ ਦੀਆਂ ਅਣਦੇਖੀਆਂ ਤਸਵੀਰਾਂ 2,53,200 ਪੌਂਡ 'ਚ ਹੋਈਆਂ ਨੀਲਾਮ
NEXT STORY