ਇੰਟਰਨੈਸ਼ਨਲ ਡੈਸਕ - ਸੈਲੀਬ੍ਰਿਟੀ ਟ੍ਰੇਨਰ ਜੋਅ ਵਿਕਸ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਜਿਸ 'ਚ ਉਹ ਆਪਣੀ ਪਤਨੀ ਦਾ ਦੁੱਧ ਪੀ ਰਹੇ ਹਨ। ਇਸ ਵੀਡੀਓ ਤੋਂ ਬਾਅਦ ਕਈ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਹੁਣ ਉਨ੍ਹਾਂ ਨੇ ਇੱਕ ਇੰਟਰਵਿਊ ਵਿੱਚ ਇਸ ਬਾਰੇ ਗੱਲ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਨੂੰ ਕਿਹੋ ਜਿਹਾ ਮਹਿਸੂਸ ਹੋਇਆ। ਇਕ ਟੀਵੀ ਸ਼ੋਅ ਵਿੱਚ ਜੋਅ ਵਿਕਸ ਦਾ ਹਾਲ ਹੀ ਵਿੱਚ ਦਿੱਤਾ ਗਿਆ ਇੰਟਰਵਿਊ ਹੁਣ ਵਾਇਰਲ ਹੋ ਰਿਹਾ ਹੈ। ਇਸ ਇੰਟਰਵਿਊ 'ਚ ਉਨ੍ਹਾਂ ਨੇ ਆਪਣੀ ਵੀਡੀਓ ਵਾਇਰਲ ਹੋਣ ਬਾਰੇ ਵੀ ਗੱਲ ਕੀਤੀ। ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਦੌਰਾਨ ਜੋਅ ਨੇ ਕੀ ਕਿਹਾ।
ਜੋਅ ਵਿਕਸ ਨੇ ਆਪਣੀ ਪਤਨੀ ਦਾ ਦੁੱਧ ਪੀਤਾ
ਆਪਣੀ ਫਿਟਨੈੱਸ ਲਈ ਮਸ਼ਹੂਰ ਅਤੇ ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੇ ਜੋਅ ਵਿਕਸ ਨੇ ਹਾਲ ਹੀ 'ਚ ਆਪਣੀ ਪਤਨੀ ਰੋਜ਼ੀ ਦਾ ਦੁੱਧ ਪੀਣ ਦਾ ਅਨੁਭਵ ਸਾਂਝਾ ਕਰਦੇ ਹੋਏ ਦੱਸਿਆ ਕਿ ਇਹ ਉਨ੍ਹਾਂ ਲਈ ਪਹਿਲੀ ਵਾਰ ਨਹੀਂ ਸੀ। ਪਿਛਲੇ ਮਹੀਨੇ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਸੀ ਜਿਸ 'ਚ ਉਹ ਰੋਜ਼ੀ ਦਾ ਦੁੱਧ ਪੀਂਦੇ ਨਜ਼ਰ ਆ ਰਹੇ ਸਨ। ਇਸ ਵੀਡੀਓ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਕਾਫੀ ਧਿਆਨ ਖਿੱਚਿਆ ਸੀ। ਉਨ੍ਹਾਂ ਦੇ ਇਸ ਵੀਡੀਓ 'ਤੇ ਕਈ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ।
ਦੁੱਧ ਪੀਣ ਤੋਂ ਬਾਅਦ ਚੰਗਾ ਮਹਿਸੂਸ ਹੋਇਆ
ਜੋਅ ਵਿਕਸ ਨੇ ਇੰਟਰਵਿਊ ਵਿੱਚ ਦੱਸਿਆ ਹੈ ਕਿ ਉਹ ਬਹੁਤ ਤਾਕਤਵਰ ਅਤੇ ਚੰਗਾ ਮਹਿਸੂਸ ਕਰ ਰਹੇ ਸਨ। "ਮੈਂ ਇਹ ਹਰ ਰੋਜ਼ ਨਹੀਂ ਕਰਦਾ," ਜੋ ਵਿਕਸ ਨੇ ਕਿਹਾ। ਮੈਂ ਕਦੇ ਨਹੀਂ ਸੋਚਿਆ ਸੀ ਕਿ ਇੰਨੇ ਵੱਡੇ ਸ਼ੋਅ ਵਿਚ ਮੈਂ ਆਪਣੀ ਪਤਨੀ ਦੇ ਦੁੱਧ ਬਾਰੇ ਗੱਲ ਕਰਾਂਗਾ। ਜਦੋਂ ਸ਼ੋਅ ਦੇ ਹੋਸਟ ਐਡ ਬਾਲਸ ਨੇ ਪੁੱਛਿਆ ਕਿ ਦੁੱਧ ਦਾ ਸੁਆਦ ਕਿਵੋ ਜਿਹਾ ਹੈ, ਤਾਂ ਟ੍ਰੇਨਰ ਅਤੇ ਕੋਚ ਨੇ ਜਵਾਬ ਦਿੱਤਾ ਕਿ ਇਹ ਬਹੁਤ ਮਿੱਠਾ ਹੈ। ਅਜਿਹਾ ਲੱਗਾ ਜਿਵੇਂ ਮੈਂ ਵਨੀਲਾ ਦੁੱਧ ਪੀ ਰਿਹਾ ਸੀ। ਇਸ ਤੋਂ ਬਾਅਦ ਜੋਅ ਨੇ ਕਿਹਾ ਕਿ ਮੈਂ ਇਸ ਦਾ ਸੇਵਨ ਘੱਟ ਮਾਤਰਾ 'ਚ ਕੀਤਾ ਸੀ, ਜ਼ਿਆਦਾ ਨਹੀਂ।
ਸ਼ੋਅ ਦੇ ਹੋਸਟ ਨੇ ਜੋਅ ਦੀ ਕੀਤੀ ਤਾਰੀਫ
ਐਡ ਬਾਲਸ ਨੇ ਜੋਅ ਦੀ ਬਹਾਦਰੀ ਦੀ ਤਾਰੀਫ ਕਰਦੇ ਹੋਏ ਕਿਹਾ, “ਤੁਸੀਂ ਸੱਚਮੁੱਚ ਬਹਾਦਰ ਹੋ। ਜੇ ਮੈਂ ਆਪਣੀ ਪਤਨੀ ਨੂੰ ਅਜਿਹਾ ਕਰਨ ਲਈ ਕਿਹਾ ਹੁੰਦਾ, ਤਾਂ ਉਹ ਸ਼ਾਇਦ 'ਨਹੀਂ' ਕਹਿ ਦਿੰਦੀ।" ਜੋਅ ਵਿਕਸ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਵਿਸ਼ਵਾਸ ਨਹੀਂ ਕਰਦਾ ਕਿ ਉਹ ਪਹਿਲਾ ਵਿਅਕਤੀ ਹੈ ਜਿਸ ਨੇ ਆਪਣੇ ਪਾਰਟਨਰ ਦਾ ਦੁੱਧ ਪੀਤਾ ਹੈ। ਇਸ ਤੋਂ ਇਲਾਵਾ ਜੋਅ ਨੇ ਇਸ 'ਤੇ ਆਪਣੀ ਪਤਨੀ ਦੀ ਪ੍ਰਤੀਕਿਰਿਆ ਬਾਰੇ ਵੀ ਗੱਲ ਕੀਤੀ। ਉਸਨੇ ਕਿਹਾ “ਮੈਂ ਸਿਰਫ ਕਿਹਾ ਸੀ ਕਿ ਮੈਂ ਇਸ ਦਾ ਸ਼ਾਟ ਲੈਣ ਜਾ ਰਿਹਾ ਹਾਂ।” ਉਸਨੇ ਕਿਹਾ, 'ਓ, ਤੁਸੀਂ ਕੀ ਕਰ ਰਹੇ ਹੋ?' ਮੈਂ ਇਹ ਪਹਿਲਾਂ ਵੀ ਕੀਤਾ ਹੈ ਅਤੇ ਸੋਚਿਆ ਕਿ ਇਹ ਮਜ਼ੇਦਾਰ ਹੋਵੇਗਾ।
ਤੁਹਾਨੂੰ ਦੱਸ ਦੇਈਏ ਕਿ ਜੂਨ ਵਿੱਚ ਜੋਅ ਅਤੇ ਰੋਜ਼ੀ ਨੇ ਆਪਣੇ ਚੌਥੇ ਬੱਚੇ ਨੂੰ ਜਨਮ ਦਿੱਤਾ ਸੀ। ਇਸ ਤੋਂ ਪਹਿਲਾਂ ਉਨ੍ਹਾਂ ਦੇ ਤਿੰਨ ਬੱਚੇ ਹਨ: ਇੰਡੀ, ਲੈਨੀ ਅਤੇ ਮਾਰਲੀ। ਦੋਵੇਂ ਪਤੀ-ਪਤਨੀ ਇਕ-ਦੂਜੇ ਨਾਲ ਕਾਫੀ ਸਮਾਂ ਬਿਤਾਉਂਦੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ 'ਤੇ ਅਕਸਰ ਇਕ-ਦੂਜੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ।
ਸਰੀ 'ਚ 'ਸਹੇਲੀਆਂ ਦਾ ਮੇਲਾ' 8 ਸਤੰਬਰ ਨੂੰ, ਪੰਜਾਬੀ ਔਰਤਾਂ 'ਚ ਦੇਖਿਆ ਜਾ ਰਿਹਾ ਭਾਰੀ ਉਤਸ਼ਾਹ
NEXT STORY