ਵਾਸ਼ਿੰਗਟਨ (ਭਾਸ਼ਾ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਅਕਤੂਬਰ ਦੇ ਅਖੀਰ ਵਿਚ ਦੱਖਣੀ ਕੋਰੀਆ ਵਿਚ ਇਕ ਖੇਤਰੀ ਸੰਮੇਲਨ ਵਿਚ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨੂੰ ਮਿਲਣਗੇ ਅਤੇ ਅਗਲੇ ਸਾਲ ਦੇ ਸ਼ੁਰੂ ਵਿਚ ਚੀਨ ਦਾ ਵੀ ਦੌਰਾ ਕਰਨਗੇ।
ਟਰੰਪ ਨੇ ਇਹ ਟਿੱਪਣੀਆਂ ਸ਼ੁੱਕਰਵਾਰ ਦੋਵਾਂ ਆਗੂਆਂ ਵਿਚਕਾਰ ਟੈਲੀਫੋਨ ’ਤੇ ਹੋਈ ਗੱਲਬਾਤ ਤੋਂ ਬਾਅਦ ਕੀਤੀਆਂ। ਟਰੰਪ ਨੇ ‘ਟਰੁੱਥ ਸੋਸ਼ਲ’ ’ਤੇ ਕਿਹਾ ਕਿ ਜਿਨਪਿੰਗ ਢੁਕਵੇਂ ਸਮੇਂ ’ਤੇ ਅਮਰੀਕਾ ਦਾ ਵੀ ਦੌਰਾ ਕਰਨਗੇ। ਉਨ੍ਹਾਂ ਕਿਹਾ ਕਿ ਦੋਵਾਂ ਆਗੂਆਂ ਨੇ ਟਿਕਟੌਕ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਟਰੰਪ ਨੇ ਲਿਖਿਆ ਕਿ ਗੱਲਬਾਤ ਬਹੁਤ ਵਧੀਆ ਰਹੀ। ਅਸੀਂ ਦੁਬਾਰਾ ਫ਼ੋਨ ’ਤੇ ਗੱਲ ਕਰਾਂਗੇ। ਮੈਂ ਟਿਕਟੌਕ ਸੌਦੇ ਦੀ ਸ਼ਲਾਘਾ ਕਰਦਾ ਹਾਂ। ਅਸੀਂ ਦੋਵੇਂ ਏ. ਪੀ. ਈ. ਸੀ. (ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ) ਸੰਮੇਲਨ ਵਿਚ ਮਿਲਣ ਦਾ ਇੰਤਜ਼ਾਰ ਕਰ ਰਹੇ ਹਾਂ।
3 ਰੂਸੀ ਲੜਾਕੂ ਜਹਾਜ਼ NATO ਦੇ ਹਵਾਈ ਖੇਤਰ 'ਚ ਹੋਏ ਦਾਖਲ, ਹੁਣ ਟਰੰਪ ਦੇ ਇਸ਼ਾਰੇ ਦੀ ਹੈ ਉਡੀਕ !
NEXT STORY