ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਅਮਰੀਕਾ 'ਚ ਗੈਰ-ਕਾਨੂੰਨੀ ਤੌਰ 'ਤੇ ਪ੍ਰਵੇਸ਼ ਕਰ ਰਹੇ ਲੋਕਾਂ ਨੂੰ ਕਦੇ ਵੀ ਸਵੀਕਾਰ ਨਹੀਂ ਕਰਨਗੇ। ਨਾਲ ਹੀ ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਅਮਰੀਕਾ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਰੱਖਣ ਲਈ ਮੈਕਸੀਕੋ ਨਾਲ ਲੱਗਦੀ ਆਪਣੀ ਸਰਹੱਦ 'ਤੇ ਵਿਵਸਥਾ ਮਜ਼ਬੂਤ ਨਹੀਂ ਕੀਤੀ ਤਾਂ ਇਥੇ ਵੀ ਯੂਰੋਪ ਵਰਗੀ ''ਬੂਰੀ ਸਥਿਤੀ'' ਪੈਦਾ ਹੋ ਜਾਵੇਗੀ। ਉਨ੍ਹਾਂ ਨੇ ਟਵਿਟਰ 'ਤੇ ਲਿਖਿਆ, ''ਅਸੀਂ ਇਕ ਮਹਾਨ ਸ਼ਕਤੀਸ਼ਾਲੀ ਦੇਸ਼ ਹਾਂ। ਸਾਡੀ ਸਰਹੱਦ ਮਜ਼ਬੂਤ ਹੈ ਤੇ ਅਸੀਂ ਆਪਣੇ ਦੇਸ਼ 'ਚ ਗੈਰ-ਕਾਨੂੰਨੀ ਤੌਰ 'ਤੇ ਪ੍ਰਵੇਸ਼ ਕਰ ਰਹੇ ਲੋਕਾਂ ਨੂੰ ਕਦੇ ਵੀ ਸਵੀਕਾਰ ਨਹੀਂ ਕਰਾਂਗੇ।''
ਟਰੰਪ ਨੇ ਇਕ ਹੋਰ ਟਵੀਟ 'ਚ ਲਿਖਿਆ, ''ਜੋ ਲੋਕ ਗੈਰ-ਕਾਨੂੰਨੀ ਇਮੀਗ੍ਰੇਸ਼ਨ ਚਾਹੁੰਦੇ ਹਨ ਤੇ ਉਨ੍ਹਾਂ ਦੀ ਵਕਾਲਤ ਕਰਦੇ ਹਨ, ਉਨ੍ਹਾਂ ਨੂੰ ਚੰਗੀ ਤਰ੍ਹਾਂ ਦੇਖਣਾ ਚਾਹੀਦਾ ਹੈ ਕਿ ਪਿਛਲੇ 5 ਸਾਲਾ 'ਚ ਯੂਰੋਪ 'ਚ ਕੀ ਹੋਇਆ ਹੈ। ਉਥੇ ਮਾੜੇ ਹਾਲਾਤ ਹਨ। ਯੂਰੋਪੀ ਦੇਸ਼ ਸੋਚਦੇ ਹਨ ਕਿ ਕਾਸ਼ ਉਹ ਦੋਬਾਰਾ ਫੈਸਲਾ ਕਰ ਸਕਦੇ।'' ਜ਼ਿਕਰਯੋਗ ਹੈ ਕਿ ਅਮਰੀਕਾ 'ਚ ਗੈਰ-ਕਾਨੂੰਨੀ ਰੂਪ ਨਾਲ ਪ੍ਰਵੇਸ਼ ਕਰਨ ਦੇ ਇਰਾਦੇ ਨਾਲ ਕਰੀਬ 5-7 ਹਜ਼ਾਰ ਲੋਕਾਂ ਦਾ ਕਾਫਿਲਾ ਮੈਕਸੀਕੋ ਨਾਲ ਲੱਗਦੀ ਅਮਰੀਕੀ ਸਰਹੱਦ ਵੱਲ ਵਧ ਰਿਹਾ ਹੈ। ਕਾਫਿਲੇ 'ਚ ਸ਼ਾਮਲ ਜ਼ਿਆਦਾਤਰ ਲੋਕ ਤਿੰਨ ਲਾਤਿਨ ਅਮਰੀਕੀ ਦੇਸ਼-ਅਲ ਸਲਵਾਡੋਰ, ਹੋਂਡਾਰੂਸ ਤੇ ਗਵਾਟੇਮਾਲਾ ਦੇ ਰਹਿਣ ਵਾਲੇ ਹਨ। ਟਰੰਪ ਦਾ ਦਾਅਵਾ ਹੈ ਕਿ ਇਹ ਲੋਕ ਅਪਰਾਧੀ ਹਨ ਤੇ ਪ੍ਰਵਾਸੀਆਂ 'ਚ ਪੱਛਮੀ ਏਸ਼ੀਆਈ ਮੂਲ ਦੇ ਲੋਕ ਸ਼ਾਮਲ ਹਨ। ਉਨ੍ਹਾਂ ਨੇ ਮੰਗਲਵਾਰ ਨੂੰ ਵ੍ਹਾਈਟ ਹਾਊਸ 'ਚ ਪੱਤਰਕਾਰਾਂ ਨੂੰ ਕਿਹਾ ਸੀ ਕਿ ਉਹ ਇਸ ਦੀ ਮਨਜ਼ੂਰੀ ਨਹੀਂ ਦੇਣਗੇ ਤੇ ਇਹ ਗਲਤ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਹ ਲੋਕਾਂ ਨੂੰ ਅਮਰੀਕਾ 'ਚ ਗੈਰ-ਕਾਨੂੰਨੀ ਤੌਰ 'ਤੇ ਪ੍ਰਵੇਸ਼ ਕਰਨ ਤੋਂ ਰੋਕਣ ਲਈ ਫੌਜ ਤਾਇਨਾਤ ਕਰਨ ਲਈ ਤਿਆਰ ਹਨ।
ਅਮਰੀਕਾ ਵਿਚ ਸਿਆਸੀ ਹਿੰਸਾ ਦੀ ਕੋਈ ਜਗ੍ਹਾ ਨਹੀਂ : ਟਰੰਪ
NEXT STORY