ਨਿਊਯਾਰਕ(ਬਿਊਰੋ)— ਬਰਡ ਫਲੂ, ਸਵਾਈਨ ਫਲੂ ਅਤੇ ਦੂਜੀ ਕੁੱਝ ਹੋਰ ਕਿਸਮ ਦੀਆਂ ਬੀਮਾਰੀਆਂ ਹਨ, ਜਿਨ੍ਹਾਂ ਦਾ ਜਾਨਵਰਾਂ ਨਾਲ ਡੂੰਘਾ ਸਬੰਧ ਹੁੰਦਾ ਹੈ। ਇਹ ਬੀਮਾਰੀਆਂ ਇਨਸਾਨਾਂ ਲਈ ਜਾਨਲੇਵਾ ਸਾਬਿਤ ਹੁੰਦੀਆਂ ਹਨ ਪਰ ਅਮਰੀਕਾ ਵਿਚ ਇਕ ਔਰਤ ਨੂੰ ਅਜਿਹੀ ਬੀਮਾਰੀ ਹੋਈ, ਜੋ ਹੁਣ ਤੱਕ ਸਿਰਫ ਜਾਨਵਰਾਂ ਵਿਚ ਪਾਈ ਜਾਂਦੀ ਸੀ। ਇਹ ਬੀਮਾਰੀ ਜਾਨਲੇਵਾ ਤਾਂ ਨਹੀਂ ਸੀ ਪਰ ਬੇਹੱਦ ਡਰਾਵਣੀ ਅਤੇ ਰੋਂਗਟੇ ਖੜ੍ਹੇ ਕਰ ਦੇਣ ਵਾਲੀ ਸੀ।
ਦਰਅਸਲ ਅਮਰੀਕਾ ਦੇ ਓਰੇਗੋਨ ਵਿਚ ਰਹਿਣ ਵਾਲੀ ਐਬੀ ਬੇਕਲੀ ਨਾਂ ਦੀ ਔਰਤ ਦੀ ਅੱਖ ਵਿਚ ਕੁੱਝ ਪ੍ਰੇਸ਼ਾਨੀ ਮਹਿਸੂਸ ਹੋਈ ਅਤੇ ਕੁੱਝ ਹੀ ਸਮੇਂ ਵਿਚ ਉਸ ਦੀ ਅੱਖ ਵਿਚ 1 ਸੈਂਟੀਮੀਟਰ ਤੋਂ ਜ਼ਿਆਦਾ ਵੱਡੇ ਕੀੜੇ ਚੱਲਣ ਲੱਗੇ। ਡਾਕਟਰਾਂ ਮੁਤਾਬਕ ਇਹ ਆਪਣੀ ਤਰ੍ਹਾਂ ਦਾ ਪਹਿਲਾ ਮਾਮਲਾ ਹੈ। ਕਿਉਂਕਿ ਇਹ ਬੀਮਾਰੀ ਸਿਰਫ ਜਾਨਵਰਾਂ ਵਿਚ ਹੀ ਪਾਈ ਜਾਂਦੀ ਹੈ। ਅਮਰੀਕੀ ਸੈਂਟਰ ਫਾਰ ਪ੍ਰਿਵੈਂਸ਼ਨ ਡੀਸੀਜ ਦੇ ਵਿਗਿਆਨਕਾਂ ਮੁਤਾਬਕ 26 ਸਾਲਾਂ ਔਰਤ ਦੀ ਅੱਖ ਵਿਚ ਉਨ੍ਹਾਂ ਨੇ 20 ਦਿਨਾਂ ਵਿਚ 14 ਕੀੜੇ ਕੱਢੇ ਹਨ, ਜਿਨ੍ਹਾਂ ਦਾ ਆਕਾਰ 1.26 ਸੈਂਟੀਮੀਟਰ ਤੱਕ ਸੀ।
ਇਹ ਕੀੜੇ ਥੇਲੇਜੀਆ ਗੁਲੋਸਾ ਪ੍ਰਜਾਤੀ ਦੇ ਹਨ। ਟ੍ਰਾਪੀਕਲ ਮੈਡੀਸਨ ਅਤੇ ਹਾਈਜੀਨ ਦੇ ਅਮਰੀਕਨ ਜਨਰਲ ਵਿਚ ਛਪੇ ਇਕ ਅਧਿਐਨ ਵਿਚ ਖੋਜਕਰਤਾਵਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇਸ ਪ੍ਰਜਾਤੀ ਦੇ ਕੀੜੇ ਦੱਖਣੀ ਕੈਨੇਡਾ ਅਤੇ ਉਤਰੀ ਅਮਰੀਕਾ ਦੇ ਪਸ਼ੂਆਂ ਵਿਚ ਦੇਖਣ ਨੂੰ ਮਿਲਦੇ ਸਨ। ਖਬਰਾਂ ਮੁਤਾਬਕ ਏਬੀ ਨੂੰ ਇਕ ਹਫਤੇ ਤੱਕ ਲਗਾਤਾਰ ਅੱਖ ਵਿਚ ਪ੍ਰੇਸ਼ਾਨੀ ਹੋ ਰਹੀ ਸੀ, ਜਿਸ ਤੋਂ ਬਾਅਦ ਇਕ ਦਿਨ ਅੱਖ ਮਲਦੇ ਹੋਏ ਉਨ੍ਹਾਂ ਦੀ ਊਂਗਲੀ ਨਾਲ ਇਕ ਕੀੜਾ ਬਾਹਰ ਆ ਗਿਆ। ਇਸ ਸਭ ਦੇਖਣ ਤੋਂ ਬਾਅਦ ਐਬੀ ਤੁਰੰਤ ਡਾਕਟਰ ਕੋਲ ਗਈ, ਜਿਥੇ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਗਿਆ।
ਨੇਪਾਲ ਦੇ ਪਸ਼ੂਪਤੀਨਾਥ ਮੰਦਰ 'ਚ ਸ਼ਿਵਰਾਤਰੀ ਦੀ ਧੂਮ
NEXT STORY