ਨਿਊਫਾਊਂਡਲੈਂਡ ਅਤੇ ਲੈਬਰਾਡਾਰ— ਜੇਕਰ ਕਿਸੇ ਵਿਅਕਤੀ ਨੂੰ ਗਲਤੀ ਨਾਲ ਹਜ਼ਾਰਾਂ ਡਾਲਰਾਂ ਨਾਲ ਭਰਿਆ ਕੋਈ ਬੈਗ ਮਿਲ ਜਾਵੇ ਤਾਂ ਉਹ ਉਸ ਨੂੰ ਕਿਸੇ ਨੂੰ ਵਾਪਸ ਕਰਨ ਦੀ ਗੱਲ ਸੋਚੇਗਾ ਵੀ ਨਹੀਂ ਕਿਉਂਕਿ ਹਰ ਕੋਈ ਚਾਹੁੰਦਾ ਹੈ ਕਿ ਉਹ ਸੌਖੇ ਤਰੀਕੇ ਨਾਲ ਅਮੀਰ ਹੋ ਜਾਵੇ। ਉਂਝ ਵੀ ਅੱਜ ਦੇ ਸਮੇਂ 'ਚ ਹਰ ਕੋਈ ਇੰਨਾ ਈਮਾਨਦਾਰ ਨਹੀਂ ਹੁੰਦਾ ਪਰ ਅੱਜ ਅਸੀਂ ਇਕ ਈਮਾਨਦਾਰ ਔਰਤ ਦੀ ਮਿਸਾਲ ਦੇਣ ਜਾ ਰਹੇ ਹਾਂ। ਕੈਨੇਡਾ ਦੇ ਸੂਬੇ ਨਿਊਫਾਊਂਡਲੈਂਡ ਅਤੇ ਲੈਬਰਾਡਾਰ 'ਚ ਰਹਿਣ ਵਾਲੀ ਇਕ ਔਰਤ ਨੂੰ ਗਲਤੀ ਨਾਲ ਲੱਕੀ ਕੂਪਨਾਂ ਦਾ ਭੰਡਾਰ ਮਿਲ ਗਿਆ, ਜਿਸ ਨਾਲ ਉਹ ਮੁਫਤ 'ਚ ਖਾਣ ਵਾਲਾ ਸਮਾਨ ਮੰਗਵਾ ਸਕਦੀ ਸੀ ਜਾਂ ਰੈਸਟੋਰੈਂਟ ਵਲੋਂ ਕਿਸੇ ਹੋਰ ਇਨਾਮ ਦੀ ਹੱਕਦਾਰ ਹੋ ਸਕਦੀ ਸੀ। ਪੈਰਾਡਾਇਜ਼ ਇਲਾਕੇ 'ਚ ਰਹਿਣ ਵਾਲੀ ਪਾਮੇਲਾ ਮਰਫੀ ਨੇ ਦੱਸਿਆ ਕਿ ਬੁੱਧਵਾਰ ਨੂੰ ਉਸ ਨੇ ਇਕ ਰੈਸਟੋਰੈਂਟ ਤੋਂ ਚਿਕਨ ਸੈਂਡਵਿਚ ਮੰਗਵਾਇਆ ਸੀ। ਜਦ ਉਸ ਕੋਲ ਇਸ ਦੀ ਡਲਿਵਰੀ ਹੋਈ ਤਾਂ ਉਸ ਨੇ ਪੈਕਟ ਖੋਲ੍ਹਿਆ ਪਰ ਇਸ 'ਚ ਸੈਂਡਵਿਚ ਦੀ ਥਾਂ 'ਰੋਲ ਅਪ ਦਿ ਰਿਮ' ਦੇ ਲੱਕੀ ਕੂਪਨ ਸਨ, ਜੋ ਲਗਭਗ ਹਜ਼ਾਰਾਂ ਡਾਲਰਾਂ ਦੇ ਸਨ। ਰੈਸਟੋਰੈਂਟ ਨੂੰ ਜੇਤੂ ਲੋਕਾਂ ਨੇ ਕੌਫੀ ਕੱਪ ਉੱਪਰ ਲੱਗੇ ਕੂਪਨ ਕਾਰਡ ਭੇਜੇ ਹੋਏ ਸਨ। ਤੁਹਾਨੂੰ ਦੱਸ ਦਈਏ ਕਿ ਰੈਸਟੋਰੈਂਟ ਵਲੋਂ ਕੌਫੀ ਕੱਪ 'ਤੇ ਕੂਪਨ ਲਗਾ ਕੇ ਇਨਾਮ ਜਿੱਤਣ ਦਾ ਕਾਨਟੈਸਟ ਚਲਾਇਆ ਗਿਆ ਸੀ।
ਜੇਕਰ ਮਰਫੀ ਚਾਹੁੰਦੀ ਤਾਂ ਇਨ੍ਹਾਂ ਨੂੰ ਆਪਣੇ ਕੋਲ ਰੱਖ ਸਕਦੀ ਸੀ ਪਰ ਉਸ ਨੇ ਅਜਿਹਾ ਨਾ ਕਰਕੇ ਈਮਾਨਦਾਰੀ ਦਿਖਾਈ। ਉਸ ਨੇ ਕਿਹਾ,'' ਮੈਂ ਪੂਰੀ ਤਰ੍ਹਾਂ ਨਾਲ ਈਮਾਨਦਾਰ ਹਾਂ ਅਤੇ ਮੇਰੇ ਦਿਲ 'ਚ ਅਜਿਹਾ ਵਿਚਾਰ ਨਹੀਂ ਆਇਆ ਕਿ ਮੈਂ ਇਨ੍ਹਾਂ ਨੂੰ ਕੋਲ ਰੱਖ ਲਵਾਂ ਅਤੇ ਇਸ ਦਾ ਲਾਭ ਲਵਾਂ।'' ਉਸ ਨੇ ਕਿਹਾ ਕਿ ਜੇਕਰ ਉਸ ਦੀ ਥਾਂ ਕੋਈ ਹੋਰ ਹੁੰਦਾ ਤਾਂ ਸ਼ਾਇਦ ਗੱਲ ਹੋਰ ਹੋ ਜਾਂਦੀ। ਉਸ ਨੇ ਰੈਸਟੋਰੈਂਟ ਦੇ ਮੈਨੇਜਰ ਨੂੰ ਫੋਨ ਕਰਕੇ ਇਹ ਪੈਕਟ ਵਾਪਸ ਦੇ ਦਿੱਤਾ। ਰੈਸਟੋਰੈਂਟ ਵਾਲਿਆਂ ਨੇ ਉਸ ਨੂੰ ਇਸ ਈਮਾਨਦਾਰੀ ਦੇ ਬਦਲੇ 40 ਡਾਲਰ ਦਾ ਗਿਫਟ ਕਾਰਡ ਦਿੱਤਾ ਅਤੇ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਆਮ ਤੌਰ 'ਤੇ ਉਹ ਇਸ ਤਰ੍ਹਾਂ ਦੇ ਪੈਕਟਾਂ ਨੂੰ ਸੰਭਾਲ ਕੇ ਰੱਖਦੇ ਹਨ ਪਰ ਪਤਾ ਨਹੀਂ ਕਿਵੇਂ ਗਲਤੀ ਨਾਲ ਇਹ ਮਰਫੀ ਨੂੰ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਕੋਈ ਹੋਰ ਵਿਅਕਤੀ ਹੁੰਦਾ ਤਾਂ ਉਨ੍ਹਾਂ ਦੇ ਰੈਸਟੋਰੈਂਟ ਦਾ ਗਲਤ ਲਾਭ ਉਠਾ ਸਕਦਾ ਸੀ।
ਸਹਿਯੋਗੀ ਦੀ ਹੱਤਿਆ ਕਰਨ ਵਾਲੀ ਪਾਕਿ ਮਾਡਲ ਨੂੰ ਸਜ਼ਾ-ਏ-ਮੌਤ
NEXT STORY