ਲੰਡਨ– ਪਿਛਲੇ ਕਈ ਸਾਲਾਂ ਤੋਂ ਲਗਾਤਾਰ ਜਿਸ ਤੇਜ਼ੀ ਨਾਲ ਦੁਨੀਆ ’ਚ ਮਹਿੰਗਾਈ ਵਧੀ ਹੈ, ਉਸ ਤੋਂ ਗ਼ਰੀਬ ਤਬਕਾ ਤਾਂ ਪਹਿਲਾਂ ਤੋਂ ਹੀ ਪ੍ਰੇਸ਼ਾਨ ਹੈ ਪਰ ਹੁਣ ਤਾਂ ਇਕ ਮੱਧ ਵਰਗ ਦੇ ਪਰਿਵਾਰਾਂ ਨੂੰ ਵੀ ਆਪਣੀ ਆਮਦਨ ਅਤੇ ਖ਼ਰਚ ਦਰਮਿਆਨ ਤਾਲਮੇਲ ਬਿਠਾਉਣਾ ਬੇਹੱਦ ਮੁਸ਼ਕਲ ਹੋ ਰਿਹਾ ਹੈ। ਸਥਿਤੀ ਤਾਂ ਇਹ ਹੈ ਕਿ ਲੋਕ ਆਪਣਾ ਘਰ ਚਲਾਉਣ ਲਈ ਨੌਕਰੀ ਤੋਂ ਇਲਾਵਾ ਦੂਜਾ ਕੰਮ ਕਰਦੇ ਹੋਏ ਨਜ਼ਰ ਆ ਰਹੇ ਹਨ। ਇਨੀਂ ਦਿਨੀਂ ਇਕ ਅਜਿਹੀ ਔਰਤ ਦੀ ਚਰਚਾ ਹੋ ਰਹੀ ਹੈ, ਜਿਸ ਨੇ ਮਹਿੰਗਾਈ ਕਾਰਨ ਆਪਣੇ ਪਤੀ ਨੂੰ ਹੀ ਕਿਰਾਏ ’ਤੇ ਦੇਣਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ: ਪਾਕਿ 'ਚ ਸੈਂਕੜੇ ਗੁਰਦੁਆਰਿਆਂ ਨੂੰ ਕੀਤਾ ਗਿਆ ਬਰਬਾਦ, ਪਵਿੱਤਰ ਅਸਥਾਨਾਂ ਦੀ ਇਸ ਕੰਮ ਲਈ ਕੀਤੀ ਜਾ ਰਹੀ ਵਰਤੋਂ
ਮਾਮਲਾ ਯੂਨਾਈਟੇਡ ਕਿੰਗਡਮ ਦੇ ਬ੍ਰਿਟੇਨ ਦਾ ਹੈ, ਜਿੱਥੇ ਲੌਰਾ ਨਾਂ ਦੀ ਔਰਤ ਨੇ ਆਪਣੇ 41 ਸਾਲਾ ਪਤੀ ਨੂੰ ਕਿਰਾਏ ’ਤੇ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਲਈ ਔਰਤ ਨੇ ਬਕਾਇਦਾ ਸੋਸ਼ਲ ਮੀਡੀਆ ’ਤੇ ਵਿਗਿਆਪਨ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਆਪਣੇ ਪਤੀ ਨੂੰ ਕਿਰਾਏ ’ਤੇ ਦੇਣਾ ਚਾਹੁੰਦੀ ਹੈ। ਉਸ ਨੂੰ ਇਹ ਆਈਡੀਆ ਪਾਡਕਾਸਟ ਰਾਹੀਂ ਮਿਲਿਆ। ਹਾਲ-ਫਿਲਹਾਲ ਸ਼ੁਰੂ ਕੀਤੇ ਇਸ ਕੰਮ ਨੇ ਲੋਕਾਂ ਦੀਆਂ ਕਾਫ਼ੀ ਸੁਰਖੀਆਂ ਬਟੋਰੀਆਂ ਅਤੇ ਆਪਣੇ ਇਸ ਕੰਮ ਨੂੰ ਅੱਗੇ ਵਧਾਉਣ ਲਈ ਇਕ ਵੈੱਬਸਾਈਟ ਸ਼ੁਰੂ ਕੀਤੀ ਅਤੇ ਉਸ ਦਾ ਨਾਂ ਦਿੱਤਾ।
ਇਹ ਵੀ ਪੜ੍ਹੋ: 'ਬੀਮਾਰ ਨਾ ਹੋਣ ਲੋਕ', ਜਾਣੋ ਸ਼੍ਰੀਲੰਕਾ ਦੇ ਡਾਕਟਰਾਂ ਨੇ ਕਿਉਂ ਦਿੱਤੀ ਇਹ ਅਨੋਖੀ ਸਲਾਹ
ਲੌਰਾ ਮੁਤਾਬਕ ਉਸ ਦੇ ਪਤੀ ਨੂੰ ਚੀਜ਼ਾਂ ਆਪਣੇ ਹੱਥਾਂ ਨਾਲ ਜੋੜਨਾ-ਤੋੜਨਾ ਕਾਫ਼ੀ ਪਸੰਦ ਹੈ। ਆਪਣੇ ਇਸ ਟੈਲੈਂਟ ਦੇ ਦਮ ’ਤੇ ਉਨ੍ਹਾਂ ਨੇ ਆਪਣੇ ਪੁਰਾਣੇ ਘਰ ਨੂੰ ਵੀ ਖ਼ੂਬਸੂਰਤ ਅਤੇ ਅਨੋਖਾ ਬਣਾਇਆ। ਇਸ ਤੋਂ ਇਲਾਵਾ ਘਰ ਦੇ ਕਿਸੇ ਵੀ ਕੰਮ ਨੂੰ ਕਰਨ ’ਚ ਉਹ ਮਾਹਰ ਹੈ। ਲੌਰਾ ਜੈਮਸ ਦੀ ਇਸ ਕਲਾ ਰਾਹੀਂ ਘਰ ਦੀ ਆਮਦਨ ਵਧਾਉਣਾ ਚਾਹੁੰਦੀ ਹੈ। ਲੌਰਾ ਦੇ ਇਸ ਨਵੇਂ ਕੰਮ ਅਤੇ ਕੰਸੈਪਟ ਨੂੰ ਲੋਕਾਂ ਨੇ ਕਾਫ਼ੀ ਪਸੰਦ ਕੀਤਾ। ਲੌਰਾ ਦੱਸਦੀ ਹੈ ਕਿ ਕਿ ਲੋਕਾਂ ਨੂੰ ਉਨ੍ਹਾਂ ਦਾ ਇਹ ਨਵਾਂ ਕੰਮ ਕਾਫ਼ੀ ਪਸੰਦ ਆਇਆ ਅਤੇ ਉਹ ਦਿਲਚਸਪੀ ਵੀ ਦਿਖਾ ਰਹੇ ਹਨ।
ਇਹ ਵੀ ਪੜ੍ਹੋ: ਮਾਂ ਦੀ ਮਮਤਾ ਹੋਈ ਸ਼ਰਮਸਾਰ, ਕਾਸਮੈਟਿਕ ਸਰਜਰੀ ਕਰਾਉਣ ਲਈ ਵੇਚਿਆ 5 ਦਿਨ ਦਾ ਬੱਚਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕੀ ਸੰਸਦ 'ਚ CAATSA ਪਾਬੰਦੀਆਂ ਤੋਂ ਭਾਰਤ ਨੂੰ ਵਿਸ਼ੇਸ਼ ਛੋਟ ਦੇਣ ਵਾਲਾ 'ਬਿੱਲ' ਪਾਸ
NEXT STORY