ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਵਿੱਚ ਸਿੱਖ ਕੌਮ ਦੀਆਂ ਇਤਿਹਾਸਕ ਮਹੱਤਤਾ ਵਾਲੀਆਂ ਸੈਂਕੜੇ ਅਜਿਹੀਆਂ ਇਮਾਰਤਾਂ ਹਨ, ਜਿਨ੍ਹਾਂ ਨੂੰ ਢਾਹਿਆ ਜਾ ਰਿਹਾ ਹੈ। ਜਦੋਂ ਕਿ ਪਾਕਿਸਤਾਨ ਸਰਕਾਰ ਦੇਸ਼ ਦੇ ਕੁਝ ਗੁਰਦੁਆਰਿਆਂ ਦਾ ਰੱਖ-ਰਖਾਅ ਕਰਕੇ ਸਿੱਖਾਂ ਅਤੇ ਕੌਮਾਂਤਰੀ ਭਾਈਚਾਰੇ ਨੂੰ ਗੁੰਮਰਾਹ ਕਰ ਰਹੀ ਹੈ। ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹੋਏ ਸਥਾਨਕ ਪ੍ਰਸ਼ਾਸਨ ਉਨ੍ਹਾਂ ਦੇ ਧਾਰਮਿਕ ਸਥਾਨਾਂ ਦੀ ਬੇਅਦਬੀ ਕਰ ਰਿਹਾ ਹੈ ਅਤੇ ਉਨ੍ਹਾਂ 'ਤੇ ਨਾਜਾਇਜ਼ ਕਬਜ਼ਾ ਕਰ ਰਿਹਾ ਹੈ।
ਇਹ ਵੀ ਪੜ੍ਹੋ: 'ਬੀਮਾਰ ਨਾ ਹੋਣ ਲੋਕ', ਜਾਣੋ ਸ਼੍ਰੀਲੰਕਾ ਦੇ ਡਾਕਟਰਾਂ ਨੇ ਕਿਉਂ ਦਿੱਤੀ ਇਹ ਅਨੋਖੀ ਸਲਾਹ
ਸਥਾਨਕ ਅਧਿਕਾਰੀਆਂ ਵੱਲੋਂ ਪਾਕਿਸਤਾਨ ਵਿਚ ਗੁਰਦੁਆਰਿਆਂ ਦੀ ਖੁੱਲ੍ਹੇਆਮ ਅਣਦੇਖੀ ਕੀਤੀ ਜਾ ਰਹੀ ਹੈ। ਕਈ ਗੁਰਦੁਆਰਿਆਂ ਦੀ ਹਾਲਤ ਖ਼ਸਤਾ ਹੈ। ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ, ਜਿਨ੍ਹਾਂ ਨੂੰ ਲੈ ਕੇ ਸਿੱਖ ਬਹੁਤ ਚਿੰਤਤ ਹਨ। ਅਜਿਹਾ ਹੀ ਇੱਕ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਹੈ ਜੋ ਰਾਵਲਪਿੰਡੀ ਦੇ ਰਾਜਾ ਬਾਜ਼ਾਰ ਵਿੱਚ ਸਥਿਤ ਹੈ। ਇਸ ਨੂੰ ਬਾਬਾ ਖੇਮ ਸਿੰਘ ਬੇਦੀ ਨੇ 1876 ਵਿੱਚ ਬਣਵਾਇਆ ਸੀ। ਸਥਾਨਕ ਲੋਕ ਇਸ ਧਾਰਮਿਕ ਸਥਾਨ ਨੂੰ ਬੁੱਚੜਖਾਨੇ ਅਤੇ ਮੀਟ ਦੀ ਦੁਕਾਨ ਵਜੋਂ ਵਰਤ ਰਹੇ ਹਨ। ਗੁਰਦੁਆਰਾ ਸਾਹਿਬ ਦੇ ਮੁੱਖ ਦੁਆਰ 'ਤੇ ਪਿਛਲੇ ਕਈ ਸਾਲਾਂ ਤੋਂ ਮੀਟ ਦੀਆਂ ਦੁਕਾਨਾਂ ਹਨ। ਗੁਰਦੁਆਰਾ ਕੰਪਲੈਕਸ ਤੋਂ ਮੀਟ ਦੀਆਂ ਦੁਕਾਨਾ ਤੋਂ ਇਲਾਵਾ ਇਕ ਦਰਜਨ ਤੋਂ ਵੱਧ ਦੁਕਾਨਾਂ ਚਲਾਈਆਂ ਜਾ ਰਹੀਆਂ ਹਨ। ਇਸ ਗੁਰਦੁਆਰੇ ਵਿੱਚ ਇੱਕ ਵਿਸ਼ਾਲ 'ਸਰਾਏ' (ਯਾਤਰੀਆਂ ਲਈ ਰਿਹਾਇਸ਼) ਹੈ ਅਤੇ ਇਸ ਵਿਚ ਲਗਭਗ 70-75 ਕਮਰੇ ਹਨ। ਹੇਠਲੀ ਮੰਜ਼ਿਲ ਵਿੱਚ ਇੱਕ ਵਿਸ਼ਾਲ ਲੰਗਰ ਭਵਨ (ਕਮਿਊਨਿਟੀ ਰਸੋਈ), ਪ੍ਰਕਾਸ਼ ਅਸਥਾਨ (ਗਰਭ ਗ੍ਰਹਿ), ਸੁਖਾਸਨ ਅਸਥਾਨ (ਪਵਿੱਤਰ ਗ੍ਰੰਥ ਲਈ ਸਥਾਨ) ਅਤੇ ਜੋੜਾ ਘਰ (ਜੁੱਤੀਆਂ ਲਈ ਜਗ੍ਹਾ) ਹੈ। ਅਜਿਹੀਆਂ ਸਾਰੀਆਂ ਜਾਇਦਾਦਾਂ 'ਤੇ ਸਥਾਨਕ ਦੁਕਾਨਦਾਰਾਂ ਦੇ ਪਰਿਵਾਰਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ।
ਇਹ ਵੀ ਪੜ੍ਹੋ: ਮਾਂ ਦੀ ਮਮਤਾ ਹੋਈ ਸ਼ਰਮਸਾਰ, ਕਾਸਮੈਟਿਕ ਸਰਜਰੀ ਕਰਾਉਣ ਲਈ ਵੇਚਿਆ 5 ਦਿਨ ਦਾ ਬੱਚਾ
ਪਾਕਿਸਤਾਨ ਵਿੱਚ ਗੁਰਦੁਆਰਿਆਂ ਦੀ ਅਣਦੇਖੀ ਦੀ ਇੱਕ ਹੋਰ ਉਦਾਹਰਣ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਹੈ। ਇਹ ਪੰਜਾਬ ਸੂਬੇ ਦੀ ਗਲ੍ਹਾ ਮੰਡੀ ਵਿੱਚ ਸਥਿਤ ਹੈ। ਇਹ ਇਮਾਰਤ ਬਹੁਤ ਵੱਡੀ ਹੈ। ਫਿਲਹਾਲ ਸਥਾਨਕ ਪ੍ਰਸ਼ਾਸਨ ਨੇ ਗੁਰਦੁਆਰਾ ਸਾਹਿਬ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਸਿਟੀ ਥਾਣੇ ਵਿਚ ਤਬਦੀਲ ਕਰ ਦਿੱਤਾ ਹੈ। ਇਸ ਸੂਚੀ ਵਿੱਚ ਗੁਰਦੁਆਰਾ ਕਿਲ੍ਹਾ ਸਾਹਿਬ ਵੀ ਸ਼ਾਮਲ ਹੈ, ਜਿਸ ਨੂੰ ਗੁਰੂ ਹਰਗੋਬਿੰਦ ਸਿੰਘ ਦੀ ਯਾਦ ਵਿੱਚ ਬਣਿਆ ਸੀ। ਇਹ ਹਾਫਿਜ਼ਾਬਾਦ ਦੇ ਗੁਰੂ ਨਾਨਕਪੁਰਾ ਮੁਹੱਲੇ ਵਿੱਚ ਸਥਿਤ ਹੈ। ਇਸ ਨੂੰ ਕਬਰ ਵਿੱਚ ਬਦਲ ਦਿੱਤਾ ਗਿਆ ਹੈ। ਸਥਾਨਕ ਸਿੱਖਾਂ ਨੇ ਇਸ ਨਜਾਇਜ਼ ਕਬਜ਼ੇ ਦਾ ਮੁੱਦਾ ਕਈ ਵਾਰ ਚੁੱਕਿਆ ਹੈ ਪਰ ਅੱਜੇ ਤੱਕ ਇਹ ਘਟਨਾਵਾਂ ਰੁਕੀਆਂ ਨਹੀਂ ਹਨ। ਇੱਥੋਂ ਕਈ ਗੁਰਦੁਆਰਿਆਂ ਨੂੰ ਮੀਟ ਦੀਆਂ ਦੁਕਾਨਾਂ, ਕਬਰਾਂ, ਮੰਦਰਾਂ ਅਤੇ ਇੱਥੋਂ ਤੱਕ ਕਿ ਜਾਨਵਰਾਂ ਲਈ ਸ਼ੈੱਡ ਵਜੋਂ ਵਰਤ ਕੇ ਉਨ੍ਹਾਂ ਦੀ ਬੇਅਦਬੀ ਕੀਤੀ ਗਈ ਹੈ। ਸਿੱਖ ਭਾਈਚਾਰੇ ਦਾ ਦੋਸ਼ ਹੈ ਕਿ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈ.ਟੀ.ਬੀ.ਪੀ.) ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ.ਐੱਸ.ਜੀ.ਪੀ.ਸੀ.) ਨੂੰ ਸਿੱਖ ਧਾਰਮਿਕ ਭਾਵਨਾਵਾਂ ਦਾ ਕੋਈ ਸਤਿਕਾਰ ਨਹੀਂ ਹੈ।
ਇਹ ਵੀ ਪੜ੍ਹੋ: ਮਾਲਦੀਵ 'ਚ ਰਾਸ਼ਟਰਪਤੀ ਗੋਟਬਾਯਾ ਦਾ ਵਿਰੋਧ, ਹੁਣ ਸਿੰਗਾਪੁਰ ਜਾਣ ਲਈ ਕਰ ਰਹੇ ਨਿੱਜੀ ਜੈੱਟ ਦੀ ਉਡੀਕ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਹਿਲੀ ਪਤਨੀ ਇਵਾਨਾ ਦਾ ਦਿਹਾਂਤ
NEXT STORY