ਬੀਜਿੰਗ-ਚੀਨ ਦੇ ਸ਼ਿਨਜਿਆਂਗ ਸੂਬੇ 'ਚ ਉਈਗਰ ਮੁਸਲਮਾਨਾਂ ਦੀ ਆਬਾਦੀ ਲਗਾਤਾਰ ਘਟਦੀ ਜਾ ਰਹੀ ਹੈ। ਇਸ ਪਿੱਛੇ ਇਹ ਕਾਰਣ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ 'ਤੇ ਅਥਾਹ ਜ਼ੁਲਮ ਅਤੇ ਕਤਲੇਆਮ ਕੀਤਾ ਜਾ ਰਿਹਾ ਹੈ। ਅਮਰੀਕਾ, ਬ੍ਰਿਟੇਨ ਸਣੇ ਕਈ ਦੇਸ਼ ਚੀਨ ਦੀ ਖਿਲਾਫਤ 'ਚ ਨਿੱਤਰ ਆਏ ਹਨ। ਸ਼ਿਨਜਿਆਂਗ 'ਚ ਵੱਡੇ ਪੱਧਰ 'ਤੇ ਉਈਗਰ ਮੁਸਲਮਾਨਾਂ ਦੇ ਕਤਲੇਆਮ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਾਮਲੇ ਸਾਹਮਣੇ ਆਏ। ਇਨ੍ਹਾਂ 'ਚ ਜਨਮਦਰ, ਆਬਾਦੀ ਘਟਣ ਦੇ ਅੰਕੜੇ ਸ਼ਾਮਲ ਹਨ। ਇਸ ਉਪਰੰਤ ਬ੍ਰਿਟੇਨ ਦੇ ਨੇਤਾਵਾਂ ਨੇ ਚੀਨ 'ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਹਾਂਗਕਾਂਗ ਦੀ ਫ੍ਰੀ ਪ੍ਰੈੱਸ ਦੀ ਜਾਣਕਾਰੀ ਮੁਤਾਬਕ ਸ਼ਿਆਜਿਆਂਗ 'ਚ ਪਿਛਲੇ ਦੋ ਸਾਲਾਂ 'ਚ ਜਨਮਦਰ 'ਚ ਦੋ-ਤਿਹਾਈ ਦੀ ਖੜ੍ਹੋਤ ਆਈ ਹੈ।
ਇਹ ਵੀ ਪੜ੍ਹੋ -ਤਾਈਵਾਨ 'ਤੇ ਹਮਲੇ ਦੀ ਤਿਆਰੀ 'ਚ ਚੀਨ, ਸਿਖਰਲੇ ਪੱਧਰ 'ਤੇ ਪੁੱਜੀ ਗ੍ਰੇ ਜ਼ੋਨ ਜੰਗ
ਚੀਨ 'ਤੇ ਇਲਜ਼ਾਮ ਹੈ ਕਿ ਉਹ ਸ਼ਿਨਜਿਆਂਗ 'ਚ ਉਈਗਰ ਮੁਸਲਮਾਨਾਂ ਨੂੰ ਕਤਲ ਕਰ ਰਿਹਾ ਹੈ, ਉਨ੍ਹਾਂ 'ਤੇ ਕਈ ਤਰ੍ਹਾਂ ਦੇ ਤਸ਼ੱਦਦ ਢਾਹ ਰਿਹਾ ਹੈ। ਚੀਨ ਇਕ ਯੋਜਨਾਬੱਧ ਤਰੀਕੇ ਨਾਲ ਉਈਗਰ ਮੁਸਲਮਾਨਾਂ ਦੀ ਪਛਾਣ ਪੂਰੀ ਤਰ੍ਹਾਂ ਖਤਮ ਕਰ ਰਿਹਾ ਹੈ। ਘਟਦੀ ਜਨਮਦਰ ਦੇ ਅੰਕੜੇ ਇਸ ਦੀ ਗੱਲ ਦੀ ਪੁਸ਼ਟੀ ਕਰਦੇ ਹਨ। ਚੀਨ ਨੇ ਕਈ ਤਰ੍ਹਾਂ ਦੇ ਡਿਟੈਂਸ਼ਨ ਕੈਂਪ ਵੀ ਬਣਾਏ ਹਨ ਜਿਥੇ ਉਈਗਰ ਮੁਸਲਮਾਨਾਂ 'ਤੇ ਤਸ਼ੱਦਦ ਢਾਹਿਆ ਜਾਂਦਾ ਹੈ। ਚੀਨ ਦੀ ਪੂਰੀ ਦੁਨੀਆ 'ਚ ਨਿਖੇਧ ਕੀਤੀ ਜਾ ਰਹੀ ਹੈ। ਹੁਣ ਤਾਂ ਬ੍ਰਿਟਿਸ਼ ਨੇਤਾਵਾਂ ਨੇ ਉਈਗਰ ਮੁਸਲਮਾਨਾਂ ਵਿਰੁੱਧ ਹੋ ਰਹੇ ਜ਼ਾਲਮਾਨਾਂ ਰਵੱਈਏ ਨੂੰ ਦੇਖਦੇ ਹੋਏ ਚੀਨ ਵਿਰੁੱਧ ਵੱਖ-ਵੱਖ ਪਾਬੰਦੀਆਂ ਲਾਏ ਜਾਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ -ਬ੍ਰਿਟੇਨ 'ਚ ਕੋਰੋਨਾ ਵੈਕਸੀਨ ਇਨਫੈਕਸ਼ਨ ਨੂੰ ਰੋਕਣ 'ਚ 80 ਫੀਸਦੀ ਕਾਰਗਰ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਤਾਈਵਾਨ 'ਤੇ ਹਮਲੇ ਦੀ ਤਿਆਰੀ 'ਚ ਚੀਨ, ਸਿਖਰਲੇ ਪੱਧਰ 'ਤੇ ਪੁੱਜੀ ਗ੍ਰੇ ਜ਼ੋਨ ਜੰਗ
NEXT STORY