ਯਮਨ— ਹੈਜਾ ਇਕ ਗੰਭੀਰ ਡਾਇਰੀਆ ਇਨਫੈਕਸ਼ਨ ਹੈ, ਜੋ ਵਾਯਬਿਰਯੋ ਕੋਲਰਾ ਨਾਂ ਦੇ ਬੈਕਟੀਰੀਆ ਨਾਲ ਇਨਫੈਕਟਿਡ ਖਾਣਾ ਖਾਣ ਅਤੇ ਪਾਣੀ ਪੀਣ ਨਾਲ ਹੁੰਦਾ ਹੈ। ਇਸ ਬੀਮਾਰੀ ਨਾਲ ਪੀੜਤ ਲੋਕਾਂ 'ਚ ਖਾਸ ਲੱਛਣ ਨਹੀਂ ਪਾਏ ਜਾਂਦੇ ਪਰ ਗੰਭੀਰ ਮਾਮਲਿਆਂ 'ਚ ਜੇ ਰੋਗੀ ਨੂੰ ਇਲਾਜ ਨਾ ਮਿਲੇ ਤਾਂ ਕੁਝ ਹੀ ਘੰਟਿਆਂ 'ਚ ਉਸ ਦੀ ਮੌਤ ਵੀ ਹੋ ਸਕਦੀ ਹੈ।
ਇਸ ਤਰ੍ਹਾਂ ਦੀ ਚਿਤਾਵਨੀ ਸਯੁੰਕਤ ਰਾਸ਼ਟਰ ਨੇ ਯੁੱਧ ਪੀੜਤ ਦੇਸ਼ ਯਮਨ 'ਚ ਹੈਜ਼ਾ ਦੇ ਫੈਲਣ 'ਤੇ ਜ਼ਾਰੀ ਕੀਤੀ ਹੈ ਕਿ ਇਸ ਨੂੰ ਦੁਨੀਆ 'ਚ ਫੈਲੇ ਕਿਸੇ ਵੀ ਜਗ੍ਹਾ 'ਤੇ ਸਭ ਤੋਂ ਭਿਆਨਕ ਹੈਜ਼ਾ ਫੈਲਣ ਦਾ ਮਾਮਲਾ ਕਿਹਾ ਜਾ ਸਕਦਾ ਹੈ।
ਹੁਣ ਤੱਕ ਹੈਜ਼ੇ ਨਾਲ 1300 ਲੋਕਾਂ ਦਾ ਮੌਤ
ਯੂਨੀਸੇਫ ਅਤੇ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਯਮਨ 'ਚ ਹੈਜ਼ੇ ਨਾਲ ਪ੍ਰਭਾਵਿਤ ਮਸ਼ਕੂਕ ਲੋਕਾਂ ਦੀ ਸੰਖਿਆ ਦੋ ਲੱਖ ਤੋਂ ਜ਼ਿਆਦਾ ਹੋ ਚੁੱਕੀ ਹੈ। ਯਮਨ 'ਚ ਇਸ ਬੀਮਾਰੀ ਨਾਲ ਹੁਣ ਤੱਕ 1300 ਲੋਕ ਮਰ ਚੁੱਕੇ ਹਨ। ਇਨ੍ਹਾਂ 'ਚੋਂ ਇਕ ਚੌਥਾਈ ਬੱਚੇ ਹਨ। ਮਰਨ ਵਾਲਿਆਂ ਦੀ ਸੰਖਿਆ ਵੱਧ ਸਕਦੀ ਹੈ।
ਯਮਨ 'ਚ ਯੁੱਧ ਲੜ ਰਿਹਾ ਹੈ ਸਾਊਦੀ ਅਰਬ
ਯਮਨ 'ਚ ਸਾਊਦੀ ਅਰਬ ਦੀ ਅਗਵਾਈ ਵਾਲੀ ਗਠਬੰਧਨ ਸੈਨਾ ਅਤੇ ਹੂਤੀ ਬਾਗ਼ੀਆਂ 'ਚ ਬੀਤੇ ਦੋ ਸਾਲ ਤੋਂ ਯੁੱਧ ਚੱਲ ਰਿਹਾ ਹੈ। ਇਸ ਯੁੱਧ ਨਾਲ ਦੇਸ਼ 'ਚ ਸਿਹਤ, ਪਾਣੀ ਅਤੇ ਸਫਾਈ ਵਿਭਾਗ ਗੜਬੜਾ ਗਿਆ ਹੈ। ਦੇਸ਼ ਦੀ ਰਾਜਧਾਨੀ ਸਮੇਤ ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਤੇ ਬਾਗ਼ੀਆਂ ਦਾ ਕਬਜਾ ਹੈ। ਹਸਪਤਾਲਾਂ 'ਚ ਭੀੜ ਅਤੇ ਖਾਧ ਪਦਾਰਥਾਂ ਦੀ ਕਮੀ ਕਾਰਨ ਯਮਨ ਦੇ ਲੋਕ ਖਾਸ ਕਰ ਕੇ ਬੱਚੇ ਹੈਜ਼ੇ ਦੀ ਚਪੇਟ 'ਚ ਆ ਰਹੇ ਹਨ।
ਵੱਡੇ ਪੱਧਰ 'ਤੇ ਚੱਲ ਰਿਹਾ ਹੈ ਰਾਹਤ ਕਾਰਜਕ੍ਰਮ
ਸਯੁੰਕਤ ਰਾਸ਼ਟਰ ਦੀਆਂ ਦੋਵੇਂ ਸੰਸਥਾਵਾਂ ਮੁਤਾਬਕ ਹੈਜ਼ੇ ਦੇ ਫੈਲਣ ਨੂੰ ਰੋਕਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਯੂ. ਐੱਨ. ਮੁਤਾਬਕ ਰੈਪਿਡ-ਰਿਸਪਾਨਸ ਟੀਮਾਂ ਨੂੰ ਤੈਨਾਤ ਕੀਤਾ ਗਿਆ ਹੈ। ਇਹ ਟੀਮਾਂ ਘਰ-ਘਰ ਜਾ ਕੇ ਲੋਕਾਂ ਨੂੰ ਪਾਣੀ ਸਾਫ ਰੱਖਣ ਅਤੇ ਪਾਣੀ ਨੂੰ ਇੱਕਠਾ ਕਰ ਕੇ ਖੁਦ ਨੂੰ ਹੈਜ਼ੇ ਤੋਂ ਬਚਾਅ ਕਰਨ ਦੇ ਤਰੀਕਿਆਂ ਬਾਰੇ ਦੱਸ ਰਹੀ ਹੈ।
ਇਸ ਯੁੱਧ ਕਾਰਨ ਹੁਣ ਤੱਕ ਯਮਨ ਦੇ 2.8 ਕਰੋੜ ਲੋਕਾਂ ਨੂੰ ਮਨੁੱਖੀ ਮਦਦ ਦੀ ਲੋੜ ਹੈ ਅਤੇ ਤਕਰੀਬਨ 70 ਲੱਖ ਲੋਕ ਭੁੱਖਮਰੀ ਦਾ ਸ਼ਿਕਾਰ ਹਨ।
ਬ੍ਰਿਟੇਨ ਨਿਊਕਾਸਟਲ ਸ਼ਹਿਰ 'ਚ ਬੇਕਾਬੂ ਕਾਰ ਨੇ ਲੋਕਾਂ ਨੂੰ ਦਰੜਿਆ, 6 ਦੀ ਮੌਤ
NEXT STORY