ਯਮਨ (ਬਿਊਰੋ): ਗਲੋਬਲ ਪੱਧਰ ਤੇ ਫੈਲੀ ਕੋਰੋਨਾ ਲਾਗ ਦੀ ਬੀਮਾਰੀ ਨੇ ਕੁਪੋਸ਼ਣ ਵਿਚ ਵਧਾ ਦਿੱਤਾ ਹੈ। ਯਮਨ ਤੋਂ ਇਕ 7 ਸਾਲ ਦੇ ਬੱਚੇ ਦੀ ਬਹੁਤ ਤਰਸਯੋਗ ਤਸਵੀਰ ਸਾਹਮਣੇ ਆਈ ਹੈ। ਭੁੱਖੇ ਰਹਿਣ ਕਾਰਨ ਕੰਕਾਲ ਹੋ ਚੁੱਕੇ 7 ਸਾਲ ਦੇ ਮੁੰਡੇ ਦਾ ਵਜ਼ਨ ਸਿਰਫ 7 ਕਿਲੋਗ੍ਰਾਮ ਰਹਿ ਗਿਆ ਹੈ। ਇਸ ਬੱਚੇ ਦਾ ਨਾਮ ਫੈਯਦ ਸਮੀਮ ਹੈ।ਬੱਚੇ ਦੀ ਇਹ ਹਾਲਤ ਅਧਰੰਗ ਅਤੇ ਬੁਰੀ ਤਰ੍ਹਾਂ ਕੁਪੋਸ਼ਣ ਦਾ ਸ਼ਿਕਾਰ ਹੋਣ ਕਾਰਨ ਬਣੀ ਹੈ।
ਰਾਇਟਰਜ਼ ਦੀ ਰਿਪੋਰਟ ਦੇ ਮੁਤਾਬਕ, ਸਮੀਮ ਦੀ ਹਾਲਤ ਬਹੁਤ ਖਰਾਬ ਹੋ ਗਈ ਸੀ। ਬਹੁਤ ਮੁਸ਼ਕਲ ਨਾਲ ਉਸ ਦੀ ਜਾਨ ਬਚਾਈ ਗਈ। ਹੁਣ ਉਸ ਨੂੰ ਯਮਨ ਦੀ ਰਾਜਧਾਨੀ ਸਨਾ ਦੇ ਇਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਅਲ ਸ਼ਬੀਨ ਹਸਪਤਾਲ ਦੇ ਕੁਪੋਸ਼ਣ ਵਾਰਡ ਦੇ ਸੁਪਰਵਾਈਜ਼ਰ ਡਾਕਟਰ ਰਾਗੇਹ ਮੁਹੰਮਦ ਨੇ ਕਿਹਾ ਕਿ ਜਦੋਂ ਸਮੀਮ ਨੂੰ ਇੱਥੇ ਲਿਆਂਦਾ ਗਿਆ ਸੀ ਤਾਂ ਉਸ ਦੀ ਜਾਨ ਲੱਗਭਗ ਜਾਣ ਹੀ ਵਾਲੀ ਸੀ ਪਰ ਅੱਲਾਹ ਦਾ ਸ਼ੁਕਰ ਹੈ ਕਿ ਅਸੀਂ ਉਚਿਤ ਕਦਮ ਚੁੱਕ ਕੇ ਉਸ ਨੂੰ ਬਚਾ ਲਿਆ। ਹੁਣ ਉਸ ਦੀ ਤਬੀਅਤ ਬਿਹਤਰ ਹੋ ਰਹੀ ਹੈ।
ਡਾਕਟਰ ਨੇ ਦੱਸਿਆ ਕਿ ਸਮੀਨ ਸੇਰਬ੍ਰਲ ਪੌਲਜੀ ਅਤੇ ਗੰਭੀਰ ਕੁਪੋਸ਼ਣ ਦਾ ਸ਼ਿਕਾਰ ਹੈ। ਸਮੀਮ ਨੂੰ ਹਸਪਤਾਲ ਤੱਕ ਲਿਆਉਣ ਲਈ ਪਰਿਵਾਰ ਨੂੰ ਟੁੱਟੀ ਹੋਈ ਸੜਕ ਅਤੇ ਵਿਭਿੰਨ ਚੈਕ ਪੁਆਇੰਟਾਂ ਨੂੰ ਪਾਰ ਕਰਦਿਆਂ 170 ਕਿਲੋਮੀਟਰ ਦਾ ਸਫਰ ਤੈਅ ਕਰਨਾ ਪਿਆ। ਸਮੀਮ ਦੇ ਇਲਾਜ ਲਈ ਉਸ ਦੇ ਪਰਿਵਾਰ ਦੇ ਕੋਲ ਪੈਸੇ ਵੀ ਨਹੀਂ ਹਨ। ਪਰਿਵਾਰ ਇਲਾਜ ਦੇ ਲਈ ਦਾਨ 'ਤੇ ਨਿਰਭਰ ਹੈ। ਉੱਥੇ ਸਥਾਨਕ ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ ਕਿ ਦੇਸ਼ ਵਿਚ ਕੁਪੋਸ਼ਿਤ ਬੱਚਿਆਂ ਦੀ ਗਿਣਤੀ ਵੱਧ ਰਹੀ ਹੈ। ਸੰਯੁਕਤ ਰਾਸ਼ਟਰ ਦਾ ਮੰਨਣਾ ਹੈ ਕਿ ਯਮਨ ਦੁਨੀਆ ਵਿਚ ਸਭ ਤੋਂ ਵੱਡੇ ਮਨੁੱਖੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਯਮਨ ਵਿਚ ਅਧਿਕਾਰਤ ਤੌਰ 'ਤੇ ਅਕਾਲ ਘੋਸ਼ਿਤ ਨਹੀਂ ਕੀਤਾ ਗਿਆ ਹੈ ਪਰ 6 ਸਾਲ ਦੇ ਯੁੱਧ ਦੇ ਬਾਅਦ ਦੇਸ਼ ਦੀ 80 ਫੀਸਦੀ ਆਬਾਦੀ ਮਦਦ ਦੇ ਭਰੋਸੇ ਜੀਅ ਰਹੀ ਹੈ
ਕੋਰੋਨਾ : ਮੋਡੇਰਨਾ ਦੀ 2021 ਵਿਚ 60 ਕਰੋੜ ਖੁਰਾਕਾਂ ਬਣਾਉਣ ਦੀ ਯੋਜਨਾ
NEXT STORY