ਜਲੰਧਰ : ਐਪਲ ਨੇ ਨਵੇਂ ਸਾਫਟਵੇਅਰ ਅਪਡੇਟ ਨੂੰ ਪੇਸ਼ ਕੀਤਾ ਹੈ। ਕੰਪੇਟੀਬਲ ਡਿਵਾਈਸਿਸ ਲਈ ਆਈ. ਓ.ਐੱਸ.10.1 ਨੂੰ ਜਾਰੀ ਕੀਤਾ ਗਿਆ ਹੈ ਅਤੇ ਇਸ 'ਚ ਆਈਫੋਨ 7 ਪਲਸ ਯੂਜ਼ਰਸ ਲਈ ਪੋਟਰੇਟ ਮੋਡ ਦੀ ਪੇਸ਼ਕਸ਼ ਕੀਤੀ ਗਈ ਹੈ ਪਰ ਐਪਲ ਹੋਰ ਆਪ੍ਰੇਟਿੰਗ ਸਿਸਟਮਸ ਨੂੰ ਵੀ ਭੁੱਲਿਆ ਨਹੀਂ ਹੈ।
ਕੰਪਨੀ ਨੇ ਵਾਚ ਓ. ਐੱਸ. 3.1 ਅਤੇ ਮੈਕ ਓ. ਐੱਸ. ਸਿਏਰਾ 10.12.1 ਵੀ ਜਾਰੀ ਕੀਤਾ ਹੈ। ਆਈ. ਓ. ਐੱਸ. ਦੀ ਤਰ੍ਹਾਂ ਇਸ 'ਚ ਵੀ ਬੱਗ ਨੂੰ ਫਿਕਸ ਕਰਨ ਦੇ ਨਾਲ-ਨਾਲ ਪਰਫਾਰਮੇਨਸ 'ਚ ਸੁਧਾਰ ਲਿਆਇਆ ਗਿਆ ਹੈ। ਐਪਲ ਵਾਚ ਦੇ ਨਵੇਂ ਵਰਜਨ ਵਾਚ ਓ.ਐੱਸ . 3.1 'ਚ ਇਹ ਫੀਚਰਸ ਦਿੱਤੇ ਗਏ ਹਨ -
ਫੁੱਲ ਸਕ੍ਰੀਨ ਇਫੈਕਟਸ ਅਤੇ ਰਿਪਲਾਈ ਕਰਨ ਲਈ ਬਬਲਜ ਦਾ ਇਸਤੇਮਾਲ ਕਰ ਸਕਦੇ ਹਨ।
ਨੋਟੀਫੀਕੇਸ਼ਨ 'ਚ ਆ ਰਹੀ ਸਮੱਸਿਆ ਨੂੰ ਠੀਕ ਕੀਤਾ ਗਿਆ ਹੈ।
ਵਾਚ ਸੀਰੀਜ 2 'ਚ ਫੁੱਲੀ ਚਾਰਜਿੰਗ ਸਮੱਸਿਆ ਨੂੰ ਠੀਕ ਕੀਤਾ ਗਿਆ ਹੈ।
ਵਾਚ ਫੇਸ ਨਾਲ ਐਕਟੀਵਿਟੀ ਰਿੰਗ ਦੇ ਗੁੰਮ ਹੋਣ ਦੀ ਸਮੱਸਿਆ ਠੀਕ ਕੀਤੀ ਗਈ ਹੈ।
ਫੋਰਸ ਟਚ ਆਪਸ਼ਨ 'ਚ ਸੁਧਾਰ ਲਿਆਇਆ ਗਿਆ ਹੈ।
ਐਪਲ ਵਾਚ ਓ. ਐੱਸ.3.1 ਸਾਰੇ ਐਪਲ ਵਾਚ ਲਈ ਉਪਲੱਬਧ ਹੈ। ਐਪਲ ਵਾਚ ਨੂੰ ਆਈਫੋਨ ਨਾਲ ਕੁਨੈੱਕਟ ਕਰਨ ਲਈ ਫੋਨ 'ਚ ਆਈ .ਓ. ਐੱਸ. 10 ਜਾਂ ਉਸ ਤੋਂ ਉਪਰ ਦਾ ਵਰਜਨ ਹੋਣਾ ਚਾਹੀਦਾ ਹੈ ।
ਮੈਕ ਦੇ ਨਵੇਂ ਵਰਜਨ 'ਚ ਕੀਤੇ ਗਏ ਹਨ ਇਹ ਸੁਧਾਰ -
ਆਈਕਲਾਊਡ ਡੈਸਕਟਾਪ ਅਤੇ ਡਾਕਿਊਮੈਂਟ ਇਸਤੇਮਾਲ ਕਰਦੇ ਸਮੇਂ ਮਾਇਕ੍ਰੋਸਾਫਟ ਦਫਤਰ ਦੀ ਕੰਪੈਟੀਬਿਲਟੀ 'ਚ ਸੁਧਾਰ।
ਮਾਇਕ੍ਰੋਸਾਫਟ ਐਕਸਚੈਂਜ ਅਕਾਊਂਟ ਇਸਤੇਮਾਲ ਕਰਦੇ ਸਮੇਂ ਮੇਲ 'ਚ ਸੁਧਾਰ ਕੀਤਾ ਗਿਆ ਹੈ।
ਐਪਲ ਵਾਚ ਦੇ ਨਾਲ ਆਟੋ ਅਨਲਾਕ 'ਚ ਸੁਧਾਰ।
8 ਗੁਣਾ ਸਲੋ ਹੈ iPhone 7 ਦਾ 32GB ਵੇਰੀਅੰਟ
NEXT STORY