ਰੋਮ/ਇਟਲੀ (ਕੈਂਥ) : ਯੂਰਪ ਦੇ ਪ੍ਰਸਿੱਧ ਦੇਸ਼ ਜਰਮਨੀ 'ਚ ਪਿਛਲੇ ਲੰਮੇ ਸਮੇਂ ਤੋਂ ਵਸਣ ਵਾਲੇ ਪੰਜਾਬੀ ਮਾਂ-ਬੋਲੀ ਦੇ ਪ੍ਰਸਿੱਧ ਲੇਖਕ ਕੇਹਰ ਸ਼ਰੀਫ ਦੀ ਅਚਾਨਕ ਮੌਤ 'ਤੇ ਯੂਰਪੀ ਪੰਜਾਬੀ ਸਾਹਿਤਕ ਭਾਈਚਾਰੇ 'ਚ ਸੋਗ ਦੀ ਲਹਿਰ ਫੈਲ ਗਈ। ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਇਸ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸਾਹਿਤ ਜਗਤ ਨੂੰ ਦਿੱਤੀ ਉਨ੍ਹਾਂ ਦੀ ਕਲਮ ਦੀ ਵਡਮੁੱਲੀ ਦੇਣ ਨੂੰ ਚਾਹੁੰਣ ਵਾਲਿਆਂ ਵੱਲੋਂ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸਭਾ ਦੇ ਪ੍ਰਧਾਨ ਬਿੰਦਰ ਕੋਲੀਆਂਵਾਲ ਨੇ ਭਰੇ ਮਨ ਨਾਲ ਦੱਸਿਆ ਕਿ ਕੇਹਰ ਸ਼ਰੀਫ ਦਾ ਅਚਨਚੇਤ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਤੁਰ ਜਾਣਾ ਸਾਹਿਤ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਇਹ ਵੀ ਪੜ੍ਹੋ : ਇਟਲੀ : ਨਗਰ ਕੀਰਤਨ 'ਚ ਇਟਾਲੀਅਨ ਐੱਮਪੀ ਤੇ ਅਧਿਕਾਰੀ ਵਿਸ਼ੇਸ਼ ਤੌਰ 'ਤੇ ਕਰਨਗੇ ਸ਼ਮੂਲੀਅਤ
ਉਨ੍ਹਾਂ ਸਭਾ ਵੱਲੋਂ ਕਰਵਾਈਆਂ ਦੋਵੇਂ ਯੂਰਪੀ ਕਾਨਫਰੰਸਾਂ ਵਿੱਚ ਕੇਹਰ ਸ਼ਰੀਫ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਦੁੱਖ ਜ਼ਾਹਿਰ ਕਰਦਿਆਂ ਦਲਜਿੰਦਰ ਰਹਿਲ ਨੇ ਕਿਹਾ ਕਿ ਇਹੋ ਜਿਹੀਆਂ ਕਲਮਾਂ ਦੇ ਸੰਸਾਰ ਨੂੰ ਅਲਵਿਦਾ ਆਖ ਜਾਣ ਨਾਲ ਉਨ੍ਹਾਂ ਦੇ ਪਰਿਵਾਰ ਦੇ ਨਾਲ ਸਾਹਿਤਕ ਭਾਈਚਾਰਾ ਵੀ ਡੂੰਘੇ ਸਦਮੇ ਵਿੱਚ ਹੈ। ਸਭਾ ਦੇ ਸਰਪ੍ਰਸਤ ਬਲਵਿੰਦਰ ਸਿੰਘ ਚਾਹਲ ਅਤੇ ਬਾਕੀ ਮੈਂਬਰਾਂ ਰਾਜੂ ਹਠੂਰੀਆ, ਰਾਣਾ ਅਠੌਲਾ, ਯਾਦਵਿੰਦਰ ਸਿੰਘ ਬਾਗੀ, ਨਰਿੰਦਰਪਾਲ ਸਿੰਘ ਪੰਨੂ, ਸਤਵੀਰ ਸਾਂਝ, ਜਸਵਿੰਦਰ ਕੌਰ ਮਿੰਟੂ, ਸਿੱਕੀ ਝੱਜੀ ਪਿੰਡ ਵਾਲਾ ਤੇ ਗੁਰਸ਼ਰਨ ਸਿੰਘ ਸੋਨੀ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
ਇਟਲੀ : ਨਗਰ ਕੀਰਤਨ 'ਚ ਇਟਾਲੀਅਨ ਐੱਮਪੀ ਤੇ ਅਧਿਕਾਰੀ ਵਿਸ਼ੇਸ਼ ਤੌਰ 'ਤੇ ਕਰਨਗੇ ਸ਼ਮੂਲੀਅਤ
NEXT STORY