ਨਵੀਂ ਦਿੱਲੀ — ਤੁਹਾਡੇ ਵਲੋਂ ਆਮਦਨ ਟੈਕਸ ਰਿਟਰਨ ਦਾਖਿਲ ਕਰਨ ਅਤੇ ਉਸਦੇ ਤਸਦੀਕ ਕਰਨ ਦੇ ਬਾਅਦ ਆਮਦਨ ਟੈਕਸ ਵਿਭਾਗ ਤੁਹਾਡੇ ਟੈਕਸ ਰਿਟਰਨ ਦੀ ਪ੍ਰੋਸੈਸਿੰਗ ਸ਼ੁਰੂ ਕਰ ਦਿੰਦਾ ਹੈ। ਜ਼ਿਕਰਯੋਗੈ ਹੈ ਕਿ ਵਿੱਤੀ ਸਾਲ 2018-19 ਲਈ ਆਮਦਨ ਟੈਕਸ ਰਿਟਰਨ ਫਾਈਲ ਕਰਨ ਦੀ ਆਖਰੀ ਤਾਰੀਖ ਨੂੰ 31 ਜੁਲਾਈ ਤੋਂ ਵਧਾ ਕੇ 31 ਅਗਸਤ 2019 ਕਰ ਦਿੱਤਾ ਹੈ। ਜੇਕਰ ਤੁਹਾਡਾ ਕੋਈ ITR ਵੱਲ ਕੋਈ ਰਿਫੰਡ ਨਿਕਲਦਾ ਹੈ ਤਾਂ ਉਹ ਤੁਹਾਨੂੰ ਪ੍ਰੋਸੈੱਸ ਪੂਰਾ ਹੋਣ ਦੇ ਬਾਅਦ ਹੀ ਮਿਲ ਸਕਦਾ ਹੈ। ਜਦੋਂ ਤੁਹਾਡੀ ITR ਦੀ ਤਸਦੀਕ ਹੋ ਜਾਂਦੀ ਹੈ ਤਾਂ ਤੁਹਾਨੂੰ ਰਿਟਰਨ ਦਾ ਸਟੇਟਸ ਵੀ ਸਫਲਤਾਪੂਰਵਕ ਪ੍ਰਮਾਣਿਤ ਜਾਂ ਸਫਲਤਾਪੂਰਵਕ ਈ-ਪ੍ਰਮਾਣਿਤ ਹੋ ਜਾਂਦਾ ਹੈ।
ਟੈਕਸ ਰਿਟਰਨ ਦੀ ਪ੍ਰਕਿਰਿਆ ਜਦੋਂ ਪੂਰੀ ਹੋ ਜਾਂਦੀ ਹੈ ਤਾਂ ਸਟੇਟਸ 'ITR ਪ੍ਰੋਸੈਸਡ' ਦੱਸਦਾ ਹੈ। ITR ਦੀ ਪ੍ਰੋਸੈਸਿੰਗ 'ਚ ਆਮਦਨ ਟੈਕਸ ਵਿਭਾਗ ਦੇਖਦਾ ਹੈ ਕਿ ਤੁਹਾਡੇ ਵਲੋਂ ਐਲਾਨੀ ਗਈ ਆਮਦਨ ਅਤੇ ਭਰਿਆ ਗਿਆ ਟੈਕਸ ਕਿਤੇ ਉਨ੍ਹਾਂ ਕੋਲ ਮੌਜੂਦ ਅੰਕੜਿਆਂ ਤੋਂ ਵੱਖ ਤਾਂ ਨਹੀਂ। ਆਮਦਨ ਟੈਕਸ ਵਿਭਾਗ ਵਲੋਂ ਹਮੇਸ਼ਾ ਟੈਕਸਦਾਤਿਆਂ ਨੂੰ ਇਹ ਕਿਹਾ ਜਾਂਦਾ ਹੈ ਕਿ ਟੈਕਸ ਭਰਨ ਲਈ ਆਖਰੀ ਤਾਰੀਖ ਦਾ ਇੰਤਜ਼ਾਰ ਨਾ ਕਰੋ ਸਗੋਂ ਜਿੰਨੀ ਜਲਦੀ ਹੋ ਸਕੇ ਟੈਕਸ ਭਰ ਦਿਓ।
ਗਲਤੀ ਹੋਣ 'ਤੇ ਮਿਲਦਾ ਹੈ ਨੋਟਿਸ
ਆਮਦਨ ਟੈਕਸ ਵਿਭਾਗ ਪ੍ਰਕਿਰਿਆ ਪੂਰੀ ਹੋਣ ਦੇ ਬਾਅਦ ਆਮਦਨ ਟੈਕਸ ਰਿਟਰਨ ਨੂੰ ਸਵੀਕਾਰ ਕਰ ਲੈਂਦਾ ਹੈ ਅਤੇ ਗਲਤੀਆਂ ਦੀ ਜਾਣਕਾਰੀ ਆਮਦਨ ਟੈਕਸ ਐਕਟ ਦੀ ਧਾਰਾ 143(1) ਦੇ ਤਹਿਤ ਤੁਹਾਨੂੰ ਇਕ ਨੋਟਿਸ ਭੇਜਦਾ ਹੈ। ਜੇਕਰ ਆਮਦਨ ਟੈਕਸ ਵਿਭਾਗ ਤੁਹਾਨੂੰ ਰਿਟਰਨ ਦੀ ਟੈਕਸ ਕੈਲਕੁਲੇਸ਼ਨ 'ਚ ਕੋਈ ਗਲਤੀ ਦੇਖਦਾ ਹੈ ਤਾਂ ਨੋਟਿਸ ਵਿਚ ਵਾਧੂ ਟੈਕਸ ਦੇਣਦਾਰੀ ਦੀ ਸੂਚਨਾ ਦਿੱਤੀ ਜਾਂਦੀ ਹੈ। ਜੇਕਰ ਤੁਹਾਡੇ ਰਿਟਰਨ ਵਿਚੋਂ ਰਿਫੰਡ ਨਿਕਲ ਰਿਹਾ ਹੈ ਤਾਂ ਇਸ ਦੀ ਸੂਚਨਾ ਵੀ ਨੋਟਿਸ 'ਚ ਦਿੱਤੀ ਜਾਂਦੀ ਹੈ।
ਸਾਰੇ ਟੈਕਸਦਾਤਿਆਂ ਨੂੰ ਆਮਦਨ ਟੈਕਸ ਵਿਭਾਗ ਦੇ ਈ-ਫਾਇਲਿੰਗ ਪੋਰਟਲ incometaxindiaefiling.gov.in 'ਤੇ ਆਪਣੇ ਪੈਨ ਨੰਬਰ ਦੇ ਨਾਲ ਰਜਿਸਟਰ ਹੋਣਾ ਜ਼ਰੂਰੀ ਹੁੰਦਾ ਹੈ। ਜੇਕਰ ਤੁਸੀਂ ਆਪਣਾ ਆਮਦਨ ਟੈਕਸ ਰਿਟਰਨ ਭਰ ਦਿੱਤਾ ਹੈ ਅਤੇ ਤੁਸੀਂ ਉਸ ਦਾ ਸਟੇਟਸ ਦੇਖਣਾ ਚਾਹੁਦੇ ਹੋ ਤਾਂ ਇਸ ਦੇ ਦੋ ਤਰੀਕੇ ਹਨ।
ਪਹਿਲਾ ਤਰੀਕਾ - ਲਾਗ ਇਨ ਸੂਚਨਾ ਦੇ ਬਿਨਾਂ ਪਾਵਤੀ ਨੰਬਰ ਦੀ ਵਰਤੋਂ ਕਰਕੇ
- ਇਨਕਮ ਟੈਕਸ ਵਿਭਾਗ ਦੀ ਵੈਬਸਾਈਟ incometaxindiaefiling.gov.in 'ਤੇ ਜਾਓ।
- ਵੈਬਸਾਈਟ ਦੇ ਹੋਮ ਪੇਜ 'ਤੇ, ਖੱਬੇ ਪਾਸੇ' ਆਈ.ਟੀ.ਆਰ ਸਟੇਟਸ 'ਟੈਬ' ਤੇ ਕਲਿਕ ਕਰੋ।
- ਜਦੋਂ ਇਹ ਟੈਬ ਖੁੱਲ੍ਹਦਾ ਹੈ, ਤੁਹਾਨੂੰ ਇੱਥੇ ਆਪਣਾ ਪੈਨ ਨੰਬਰ, ਆਈ.ਟੀ.ਆਰ. ਪਾਵਤੀ ਨੰਬਰ ਅਤੇ ਕੈਪਟਾ ਕੋਡ ਦੇਣਾ ਪਵੇਗਾ। ਇੱਥੇ ਪਾਵਤੀ ਨੰਬਰ ਉਹ ਹੈ ਜੋ ਤੁਹਾਨੂੰ ਇਨਕਮ ਟੈਕਸ ਵਿਭਾਗ ਨੇ ਇਸ ਦੇ ਪੋਰਟਲ 'ਤੇ ਆਨਲਾਈਨ ਟੈਕਸ ਰਿਟਰਨ ਭਰਨ ਵੇਲੇ ਪ੍ਰਦਾਨ ਕੀਤਾ ਹੈ।
- ਉਪਰੋਕਤ ਜਾਣਕਾਰੀ ਦਾਖਲ ਕਰਨ ਤੋਂ ਬਾਅਦ, ਤੁਹਾਡੀ ਆਈਟੀਆਰ ਦੀ ਸਥਿਤੀ ਸਕ੍ਰੀਨ ਤੇ ਦਿਖਾਈ ਦੇਵੇਗੀ।
ਦੂਜਾ ਤਰੀਕਾ - ਲੌਗਇਨ ਜਾਣਕਾਰੀ ਦੀ ਵਰਤੋਂ ਕਰਨਾ
- ਈ-ਫਾਈਲਿੰਗ ਵੈਬਸਾਈਟ ਤੇ ਲੌਗਇਨ ਕਰੋ। ਡੈਸ਼ਬੋਰਡ ਖੋਲ੍ਹਣ ਤੋਂ ਬਾਅਦ, ਤੁਸੀਂ 'View Returns/Forms' ਟੈਬ ਵੇਖੋਗੇ।
- ਇਸ 'ਤੇ ਕਲਿਕ ਕਰਕੇ, ਡ੍ਰੌਪ-ਡਾਉਨ ਸੂਚੀ ਤੋਂ ਇਨਕਮ ਟੈਕਸ ਰਿਟਰਨ ਅਤੇ ਅਸੈਸਮੈਂਟ ਸਾਲ ਦੀ ਚੋਣ ਕਰੋ, ਹੁਣ ਸਬਮਿਟ ਬਟਨ' ਤੇ ਕਲਿੱਕ ਕਰੋ।
- ਹੁਣ ਜੇ ਤੁਹਾਡੀ ਆਈਟੀਆਰ ਦੀ ਤਸਦੀਕ ਅਤੇ ਪ੍ਰਕਿਰਿਆ ਕੀਤੀ ਗਈ ਹੈ, ਤਾਂ ਤੁਸੀਂ ਸਕ੍ਰੀਨ ਤੇ ਆਪਣੇ ਆਈਟੀਆਰ ਦੀ ਸਥਿਤੀ ਵੇਖ ਸਕੋਗੇ।
ਸ਼ਾਰਟ ਟਰਮ ਲੋਨ ਲੈਣਾ ਚਾਹੁੰਦੇ ਹੋ ਤਾਂ ਬਿਹਤਰ ਹੈ ਇਹ ਵਿਕਲਪ
NEXT STORY