ਜਲੰਧਰ (ਬੰਗਡ਼, ਜ.ਬ.)-ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਦੀਆਂ ਬਰੂਹਾਂ ਤੱਕ ਪੁੱਜਦਾ ਕਰਨ ਵਾਲੀ ਉੱਦਮੀ ਸ੍ਰੀ ਗੁਰੂ ਰਵਿਦਾਸ ਮਿਸ਼ਨ ਪ੍ਰਚਾਰ ਸੰਸਥਾ ਪੰਜਾਬ (ਰਜਿ.) ਬਿਨਪਾਲਕੇ ਵੱਲੋਂ ਆਪਣਾ ਸਾਲਾਨਾ ਸਮਾਗਮ ਸੰਸਥਾ ਦੇ ਸਦਰ ਮੁਕਾਮ ਬਿਨਪਾਲਕੇ ਵਿਖੇ ਸ਼ਾਨੋ-ਸ਼ੌਕਤ ਨਾਲ ਆਯੋਜਿਤ ਕਰਵਾਇਆ ਗਿਆ। ਸੰਸਥਾ ਦੇ ਪ੍ਰਮੁੱਖ ਚਰਨਜੀਤ ਸਿੰਘ ਬਿਨਪਾਲਕੇ, ਰਛਪਾਲ ਸਿੰਘ ਬੱਧਣ ਚੇਅਰਮੈਨ, ਰਾਮਧਨ ਨਾਂਗਲੂ ਪ੍ਰਧਾਨ ਤੇ ਸਮੂਹ ਅਹੁਦੇਦਾਰਾਂ ਦੀ ਅਗਵਾਈ ’ਚ ਕਰਵਾਏ ਗਏ ਸਮਾਗਮ ਸਮੇਂ ਸੰਸਥਾ ਵੱਲੋਂ ਪ੍ਰਕਾਸ਼ਿਤ ਟ੍ਰੈਕਟ ਨੰ. 32 ਤੇ ਸਾਲਾਨਾ ਕੈਲੰਡਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਉੱਘੇ ਸਾਹਿਤਕਾਰ ਰੂਪ ਲਾਲ ਰੂਪ, ਮਨਜੀਤ ਸਿੰਘ ਡਿਪਟੀ ਜੀ. ਐੱਮ. ਸੰਚਾਰ ਵਿਭਾਗ, ਬਖਸ਼ੀ ਰਾਮ ਦਰਾਵਾਂ, ਹਰਜਿੰਦਰ ਚੋਪਡ਼ਾ, ਸ਼ਰਨਜੀਤ ਦਰਾਵਾਂ, ਪਾਲ ਦਾਸ ਬਿਨਪਾਲਕੇ, ਅਮਰਜੀਤ, ਹਰਜਿੰਦਰ ਬੱਸਣ, ਕੁਲਦੀਪ ਸਿੰਘ, ਰਣਜੀਤ ਸਿੰਘ, ਗੁਰਦੀਪ ਸਿੰਘ, ਬਹਾਦਰ ਸਿੰਘ, ਹਰਪ੍ਰੀਤ ਦਰਾਵਾਂ ਤੇ ਕੰਵਲਜੀਤ ਨੇ ਸ਼ਿਰਕਤ ਕੀਤੀ। ਸਟੇਜ ਸੰਚਾਲਨ ਦਾ ਕਾਰਜ ਹਰਜਿੰਦਰ ਬੱਸਣ ਨੇ ਨਿਭਾਇਆ।
‘ਤੰਦਰੁਸਤ ਪੰਜਾਬ’ ਸਿਹਤ ਜਾਗਰੂਕਤਾ ਪ੍ਰੋਗਰਾਮ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰੋ : ਸਿਵਲ ਸਰਜਨ
NEXT STORY