ਜਲੰਧਰ (ਬਿਊਰੋ) - ਦੀਵਾਲੀ ਦੇ ਤਿਉਹਾਰ ਤੋਂ ਬਾਅਦ ਸਾਰੀਆਂ ਭੈਣਾਂ ਨੂੰ ਭਾਈ ਦੂਜ ਦੇ ਤਿਉਹਾਰ ਦੀ ਉਡੀਕ ਰਹਿੰਦੀ ਹੈ। ਭਾਈ ਦੂਜ ਵਾਲੇ ਦਿਨ ਭੈਣਾਂ ਆਪਣੇ ਭਰਾਵਾਂ ਦੇ ਮੱਥੇ 'ਤੇ ਟਿੱਕਾ ਲਗਾ ਕੇ ਉਨ੍ਹਾਂ ਦੀ ਤੰਦਰੁਸਤੀ ਲਈ ਅਰਦਾਸ ਕਰਦੀਆਂ ਹਨ। ਦੱਸ ਦੇਈਏ ਕਿ ਉੱਝ ਭਾਈ ਦੂਜ ਦਾ ਤਿਉਹਾਰ ਹਰ ਸਾਲ ਕ੍ਰਾਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਦੂਜੀ ਤਰੀਖ਼ ਨੂੰ ਮਨਾਇਆ ਜਾਂਦਾ ਹੈ ਪਰ ਇਸ ਵਾਰ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ। ਇਸ ਵਾਰ ਹਰ ਕਿਸੇ ਦੇ ਮਨ ਵਿੱਚ ਇਹ ਸਵਾਲ ਹੈ ਕਿ 26 ਜਾਂ 27 ਅਕਤੂਬਰ ਨੂੰ ਭਾਈ ਦੂਜ ਕਿਸ ਦਿਨ ਮਨਾਉਣਾ ਸਹੀ ਰਹੇਗਾ।
ਸ਼ਾਸਤਰਾਂ ਵਿੱਚ ਦੱਸਿਆ ਗਿਆ ਹੈ ਕਿ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਦੂਸਰੀ ਤਾਰੀਖ਼ ਨੂੰ ਭਾਈ ਦੂਜ ਦਾ ਤਿਉਹਾਰ ਮਨਾਇਆ ਜਾਣਾ ਚਾਹੀਦਾ ਹੈ। ਇਸ ਦਿਨ ਯਮਰਾਜ, ਯਮਦੂਤ ਅਤੇ ਚਿਤਰਗੁਪਤ ਦੀ ਪੂਜਾ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਨਾਮ 'ਤੇ ਅਰਘਿਆ ਅਤੇ ਦੀਵੇ ਵੀ ਦਾਨ ਕਰਨੇ ਚਾਹੀਦੇ ਹਨ। ਇਸ ਸਾਲ ਇਹ ਤਿਉਹਾਰ ਬਹੁਤ ਸ਼ੁਭ ਸੰਯੋਗ ’ਚ ਮਨਾਇਆ ਜਾਵੇਗਾ, ਇਸ ਦਿਨ ਗੋਵਰਧਨ ਪੂਜਾ ਅਤੇ ਅੰਨਕੂਟ ਵੀ ਹੈ।
ਭਾਈ ਦੂਜ 2022 ਦਾ ਸ਼ੁਭ ਮਹੂਰਤ-
ਦਵਿਤੀਆ ਤਾਰੀਖ਼ ਸ਼ੁਰੂ- 02:42 PM (26 ਅਕਤੂਬਰ, 2022)
ਦਵਿਤੀਆ ਤਾਰੀਖ਼ ਖ਼ਤਮ - 12:45 PM (27 ਅਕਤੂਬਰ, 2022)
ਪੂਜਾ ਦਾ ਸ਼ੁੱਭ ਮਹੂਰਤ
ਇਸ ਸਾਲ ਭਾਈ ਦੂਜ ਦਾ ਤਿਉਹਾਰ 26 ਅਤੇ 27 ਅਕਤੂਬਰ ਨੂੰ ਮਨਾਇਆ ਜਾਵੇਗਾ। ਭਾਈ ਦੂਜ ਦੀ ਪੂਜਾ ਦੁਪਹਿਰ ਦੇ ਸਮੇਂ ਕਰਨੀ ਸ਼ੁੱਭ ਮੰਨੀ ਜਾਂਦੀ ਹੈ। ਭਾਈ ਦੂਜ ਦੀ ਪੂਜਾ ਕਰਨ ਦਾ ਸ਼ੁਭ ਸਮਾਂ ਦੁਪਹਿਰ 01.12 ਤੋਂ 03.27 ਤੱਕ ਰਹੇਗਾ। ਜਿਹੜੇ ਲੋਕ ਭਾਈ ਦੂਜ 27 ਅਕਤੂਬਰ ਨੂੰ ਮਨਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਸ਼ੁੱਭ ਸਮਾਂ 11:07 ਤੋਂ 12:46 ਮਿੰਟ ਤੱਕ ਰਹੇਗਾ। ਤੁਸੀਂ ਆਪਣੀ ਸਹੂਲਤ ਅਨੁਸਾਰ 26, 27 ਨੂੰ ਭਾਈ ਦੂਜ ਦਾ ਤਿਉਹਾਰ ਮਨਾ ਸਕਦੇ ਹੋ।
ਪੂਜਾ ਵਾਲੀ ਥਾਲੀ ’ਚ ਰੱਖੋ ਇਹ ਚੀਜ਼ਾਂ
ਭਾਈ ਦੂਜ ਦੀ ਥਾਲੀ ਵਿਚ 5 ਪਾਨ ਦੇ ਪੱਤੇ, ਸੁਪਾਰੀ ਅਤੇ ਚਾਂਦੀ ਦਾ ਸਿੱਕਾ ਜ਼ਰੂਰ ਰੱਖੋ। ਤਿਲਕ ਭੇਟ ਕਰਨ ਤੋਂ ਪਹਿਲਾਂ ਭਗਵਾਨ ਵਿਸ਼ਨੂੰ ਨੂੰ ਹਰ ਚੀਜ਼ ਪਾਣੀ ਛਿੜਕ ਕੇ ਅਰਪਣ ਕਰੋ ਅਤੇ ਭਰਾ ਦੀ ਲੰਬੀ ਉਮਰ ਦੀ ਕਾਮਨਾ ਕਰੋ। ਇਸ ਤੋਂ ਇਲਾਵਾ ਥਾਲੀ ’ਚ ਸਿੰਦੂਰ, ਫੁੱਲ, ਚਾਵਲ ਦੇ ਦਾਣੇ, ਨਾਰਿਅਲ ਅਤੇ ਮਠਿਆਈ ਵੀ ਰੱਖੋ।
ਕਰਜ਼ੇ ਤੋਂ ਨਿਜ਼ਾਤ ਦਿਵਾਉਣਗੇ ਇਹ ਵਾਸਤੂ ਟਿਪਸ, ਜ਼ਰੂਰ ਅਪਣਾਓ
NEXT STORY