ਨਕੋਦਰ : ਥਾਣਾ ਨਕੋਦਰ ਨੇ ਜੀਜੇ ਵੱਲੋਂ ਸਾਲੇ ਦਾ ਕਤਲ ਕਰਨ 'ਤੇ ਜੀਜੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੱਸ ਦੇਈਏ ਕਿ 28 ਨਵੰਬਰ 2021 ਨੂੰ ਨਕੋਦਰ ਪੁਲਸ ਨੂੰ ਪਿੰਡ ਚੱਕ ਵੈਂਡਲ ਵਿਖੇ ਮਨਦੀਪ ਨਾਮਕ ਮੁੰਡੇ ਦੀ ਲਾਸ਼ ਬਰਾਮਦ ਹੋਈ ਸੀ। ਇਸ ਸਬੰਧੀ ਕਾਰਵਾਈ ਕਰਨ 'ਤੇ ਪਤਾ ਲੱਗਾ ਕਿ ਜੀਜੇ ਨੇ ਹੀ ਆਪਣੇ ਸਾਲੇ ਦਾ ਕਤਲ ਕੀਤਾ ਸੀ। ਇਸ ਦਾ ਭੇਤ ਉਸ ਵੇਲੇ ਖੁੱਲ੍ਹਿਆ ਜਦੋਂ ਦੋਸ਼ੀ ਮੰਗਲ ਸਿੰਘ ਉਰਫ਼ ਮੰਗਾ ਵਾਸੀ ਪਿੰਡ ਚੱਕ ਵੈਂਡਲ ਨੂੰ ਪੁਲਸ ਨੇ ਉਸ ਦੀ ਮਾਂ ਵੱਲੋਂ ਖੁਦਕੁਸ਼ੀ ਕਰਨ ਦੇ ਦੋਸ਼ 'ਚ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕੀਤਾ। ਜਿਸ ਮਗਰੋਂ ਪੁੱਛਗਿੱਛ ਦੌਰਾਨ ਉਸ ਨੇ ਇਹ ਖੁਲਾਸਾ ਕੀਤਾ। ਪੁਲਸ ਨੇ ਮਨਦੀਪ ਦੇ ਕਤਲ ਮਾਮਲੇ 'ਚ ਉਸ ਦੀਆਂ ਭੈਣਾਂ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 302, 450 ਅਤੇ 149 ਤਹਿਤ ਮਾਮਲਾ ਦਰਜ ਕਰ ਲਿਆ ਸੀ। ਐੱਸ.ਐੱਸ.ਪੀ. ਸਵਪਵ ਸ਼ਰਮਾ ਨੇ ਦੱਸਿਆ ਕਿ ਨਕੋਦਰ ਦੇ ਐੱਸ.ਐੱਚ.ਓ ਵਿਸਮਨ ਸਿੰਘ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ- PU ਦੇ ਵਿਦਿਆਰਥੀਆਂ ਦਾ ਕਮਾਲ, ਫੋਨ ਦੇ ਇਕ ਕਲਿੱਕ 'ਤੇ ਟਰੱਕ ਨੂੰ ਢੱਕ ਲਵੇਗੀ ਆਟੋਮੈਟਿਕ 'ਤਰਪਾਲ'
ਇੰਵੇਸਟੀਗੇਸ਼ਨ ਐੱਸ.ਪੀ ਕੰਵਲਜੀਤ ਸਿੰਘ ਚਾਹਲ ਨੇ ਦੱਸਿਆ ਕਿ ਦੋਸ਼ੀ ਮੰਗਲ ਸਿੰਘ ਦੀ ਮਾਤਾ ਜੋਗਿੰਦਰ ਕੌਰ ਨੇ ਆਪਣੇ ਮੁੰਡੇ ਮੰਗਲ, ਉਸਦੀ ਘਰਵਾਲੀ ਕਸ਼ਮੀਰ ਕੌਰ ਅਤੇ ਉਸ ਦੇ ਸਾਲੇ ਮਨਦੀਪ ਸਿੰਘ ਵੱਲੋਂ ਤੰਗ ਕੀਤੇ ਜਾਣ ਕਾਰਨ ਖੁਦਕੁਸ਼ੀ ਕਰ ਲਈ ਸੀ। ਇਸ ਮਾਮਲੇ 'ਚ ਥਾਣਾ ਨਕੋਦਰ ਦੀ ਪੁਲਸ ਨੇ ਮੰਗਲ ਸਿੰਘ, ਉਸਦੀ ਘਰਵਾਲੀ ਅਤੇ ਸਾਲੇ ਮਨਦੀਪ ਸਿੰਘ ਵਾਸੀ ਨੂਰਮਹਿਲ ਦੇ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 306 ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਇਸ ਕੇਸ ਦੋਸ਼ੀ ਦੀ ਭੈਣ ਸੁਖਜੀਤ ਕੌਰ ਦੇ ਬਿਆਨਾਂ 'ਤੇ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- 'ਕੱਚੇ ਮੁਲਾਜ਼ਮਾਂ' ਨੂੰ ਪੱਕਾ ਕਰਨ ਬਾਰੇ ਫਸਿਆ ਕਾਨੂੰਨੀ ਪੇਚ, ਇਸ ਤਾਰੀਖ਼ ਨੂੰ ਦੁਬਾਰਾ ਹੋਵੇਗੀ ਬੈਠਕ
ਜਾਣਕਾਰੀ ਦਿੰਦਿਆਂ ਐੱਸ.ਪੀ-ਡੀ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਕਰੀਬ 18 ਦਿਨ ਬਾਅਦ ਮਨਦੀਪ ਦਾ ਲਾਸ਼ ਪਿੰਡ ਚੱਕ ਵੈਂਡਲ ਤੋਂ ਮਿਲੀ ਸੀ। ਜਿਸ ਦੇ ਸਰੀਰ 'ਤੇ ਤੇਜ਼ ਹਥਿਆਰ ਨਾਲ ਵਾਰ ਕਰਨ ਦੇ ਜ਼ਖ਼ਮ ਸੀ। ਮਨਦੀਪ ਦੇ ਸਰੀਰ 'ਤੇ ਤੇਜ਼ ਹਥਿਆਰ ਨਾਲ ਮੂੰਹ, ਪੈਰ ਅਤੇ ਬਾਕੀ ਸਰੀਰ 'ਤੇ ਵੀ ਵਾਰ ਕੀਤੇ ਗਏ ਸਨ। ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਮੰਗਲ ਸਿੰਘ ਦੀ ਭੈਣ ਅਤੇ ਹੋਰ ਰਿਸ਼ਤੇਦਾਰਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਪੁਲਸ ਵੱਲੋਂ ਦੋਸ਼ੀ ਮੰਗਲ ਨੂੰ ਆਪਣਾ ਮਾਤਾ ਨੂੰ ਖੁਦਕੁਸ਼ੀ ਲਈ ਮਜ਼ਬੂਰ ਕਰ ਤਹਿਤ ਗ੍ਰਿਫ਼ਤਾਰ ਕੀਤਾ ਸੀ। ਪੁਲਸ ਨੋ ਜਦੋਂ ਰਿਮਾਂਡ ਲੈ ਕੇ ਪੁੱਛਗਿਛ ਕਰਨੀ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਆਪਣੇ ਸਾਲੇ ਮਨਦੀਪ ਦਾ ਕਤਲ ਵੀ ਮੰਗਲ ਨੇ ਹੀ ਕੀਤਾ ਹੈ। ਮੰਗਲ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਆਪਣੇ ਸਾਲੇ ਨਾਲ ਕਿਸੇ ਗੱਲ ਤੋਂ ਬਹਿਸ ਹੋ ਗਈ ਸੀ, ਜਿਸ ਤੋਂ ਬਾਅਦ ਉਸ ਨੇ ਤੇਜ਼ਧਾਰ ਹਥਿਆਰ ਨਾਲ ਉਸ ਦਾ ਕਤਲ ਕਰ ਦਿੱਤਾ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਸਿਮਰਜੀਤ ਬੈਂਸ 3 ਦਿਨਾ ਪੁਲਸ ਰਿਮਾਂਡ 'ਤੇ, ਉਥੇ ਮੱਤੇਵਾੜਾ ਪ੍ਰੋਜੈਕਟ ਰੱਦ ਕਰਨ ਦਾ ਐਲਾਨ, ਪੜ੍ਹੋ TOP 10
NEXT STORY