ਲਖਨਊ— ਉੱਤਰ ਪ੍ਰਦੇਸ਼ 'ਚ ਕੱਲ ਆਏ ਤੇਜ਼ ਹਨੇਰੀ-ਤੂਫਾਨ ਨਾਲ ਬੜਾ ਕਹਿਰ ਵਾਪਰਿਆ । ਇਸ ਨਾਲ ਹੋਏ ਹਾਦਸਿਆਂ 'ਚ 19 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਅਧਿਕਾਰਤ ਸੂਤਰਾਂ ਨੇ ਅੱਜ ਦੱਸਿਆ ਕਿ ਹਨੇਰੀ-ਤੂਫਾਨ ਦਾ ਸਭ ਤੋਂ ਵੱਧ ਅਸਰ ਮੁਰਾਦਾਬਾਦ, ਮੁਜ਼ੱਫਰਨਗਰ, ਮੇਰਠ, ਅਮਰੋਹਾ ਤੇ ਸੰਭਲ 'ਚ ਦਿੱਸਿਆ। ਇਸੇ ਦਰਮਿਆਨ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਤੂਫਾਨ ਨਾਲ ਪ੍ਰਭਾਵਿਤ ਜ਼ਿਲਿਆਂ 'ਚ ਜਲਦੀ ਤੋਂ ਜਲਦੀ ਰਾਹਤ ਪਹੁੰਚਾਉਣ ਦਾ ਹੁਕਮ ਦਿੱਤਾ ਹੈ। ਸੂਬਾ ਸਰਕਾਰ ਨੇ ਤੂਫਾਨ ਕਾਰਨ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 4-4 ਲੱਖ ਤੇ ਜ਼ਖਮੀਆਂ ਨੂੰ 1-1 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਮੁਰਾਦਾਬਾਦ 'ਚ 6, ਇਟਾਵਾ 'ਚ 5, ਸੰਭਲ 'ਚ 3, ਮੇਰਠ ਅਤੇ ਮੁਜ਼ੱਫਰਨਗਰ 'ਚ 2-2 ਤੇ ਅਮਰੋਹਾ 'ਚ 1 ਮੌਤ ਹੋਣ ਦੀ ਖਬਰ ਮਿਲੀ ਹੈ। ਮੌਸਮ ਵਿਭਾਗ ਦੇ ਸੂਤਰਾਂ ਅਨੁਸਾਰ ਤੂਫਾਨ ਦੀ ਸਪੀਡ 80 ਕਿ. ਮੀ. ਪ੍ਰਤੀ ਘੰਟਾ ਸੀ। ਤੂਫਾਨ ਕਾਰਨ ਕਈ ਜ਼ਿਲਿਆਂ 'ਚ ਬਿਜਲੀ ਵਿਵਸਥਾ ਲੜਖੜਾ ਗਈ। ਕਈ ਮਕਾਨ ਢਹਿ ਗਏ, ਰੁੱਖ ਪੁੱਟੇ ਗਏ ਤੇ ਸੜਕਾਂ ਕੰਢੇ ਲੱਗੇ ਬਿਜਲੀ ਦੇ ਖੰਭੇ ਵੀ ਤੂਫਾਨ ਕਾਰਨ ਡਿੱਗ ਗਏ। ਨਾਲ ਹੀ ਤੇਜ਼ ਮੀਹ ਕਾਰਨ ਕਈ ਨੀਵੇਂ ਇਲਾਕਿਆਂ 'ਚ ਪਾਣੀ ਵੀ ਭਰ ਗਿਆ। ਉਧਰ ਮਾਨਸੂਨ ਤੋਂ ਪਹਿਲਾਂ ਮੁੰਬਈ 'ਚ ਪਏ ਮੀਂਹ ਦੌਰਾਨ ਕਰੰਟ ਲੱਗਣ ਨਾਲ 2 ਬੱਚਿਆਂ ਸਮੇਤ 3 ਦੀ ਮੌਤ ਹੋ ਗਈ।
ਰਾਸ਼ੀਫਲ : ਇਸ ਹਫਤੇ ਗ੍ਰਹਿਆਂ ਦੀ ਚਾਲ, ਪੂਰੀ ਕਰੇਗੀ ਹਰ ਆਸ
NEXT STORY