ਮਲੋਟ (ਜੁਨੇਜਾ) - ਅੱਜ ਇੱਥੇ ਪੁਲਸ ਨੇ ਕਾਰ ’ਚ ਸਵਾਰ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਦੀਅਾਂ 600 ਬੋਤਲਾਂ ਸਣੇ ਕਾਬੂ ਕੀਤਾ ਹੈ, ਜਦਕਿ ਉਸ ਦੇ ਦੋ ਸਾਥੀ ਭੱਜਣ ’ਚ ਕਾਮਯਾਬ ਹੋ ਗਏ। ਮਲੋਟ ਦੇ ਐੱਸ. ਪੀ. ਇਕਬਾਲ ਸਿੰਘ ਨੇ ਦੱਸਿਆ ਕਿ ਲੰਬੀ ਥਾਣਾ ਦੇ ਮੁੱਖ ਅਫਸਰ ਧਰਮਪਾਲ ਸ਼ਰਮਾ ਦੀ ਅਗਵਾਈ ਹੇਠ ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ ਸਿੱਖਾਂਵਾਲਾ ਨੇਡ਼ੇ ਇਕ ਸਫੈਦ ਰੰਗ ਦੀ ਕਾਰ ਨੰਬਰ ਪੀ. ਬੀ. 30 ਟੀ 4858 ਨੂੰ ਰੋਕ ਕੇ ਉਸ ’ਚ ਵਿਅਕਤੀਅਾਂ ਤੋਂ ਪੁੱਛਗਿੱਛ ਕੀਤੀ। ਇਸ ਮੌਕੇ ਕਾਰ ’ਚ ਸਵਾਰ ਦੋ ਵਿਅਕਤੀ ਭੱਜਣ ’ਚ ਕਾਮਯਾਬ ਹੋ ਗਏ, ਜਦਕਿ ਮੁਲਾਜ਼ਮਾਂ ਵੱਲੋਂ ਇਕ ਨੂੰ ਕਾਬੂ ਕਰ ਲਿਆ, ਜਿਸ ਦੀ ਪਛਾਣ ਲਖਵਿੰਦਰ ਸਿੰਘ ਉਰਫ ਸੋਨੂੰ ਪੁੱਤਰ ਜੰਗੀਰ ਸਿੰਘ ਵਾਸੀ ਮੋਹਲਾਂ ਤਹਿਸੀਲ ਮਲੋਟ, ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ।ਪੁਲਸ ਵੱਲੋਂ ਤਲਾਸ਼ੀ ਦੌਰਾਨ ਕਾਰ ’ਚੋਂ 50 ਪੇਟੀਆਂ ਮਾਲਟਾ ਹਰਿਆਣਾ, ਜਿਸ ’ਚ ਕੁਲ 600 ਬੋਤਲਾਂ ਸ਼ਰਾਬ ਸੀ, ਬਰਾਮਦ ਕਰ ਕੇ ਕਥਿਤ ਦੋਸ਼ੀਆਂ ਵਿਰੁੱਧ ਲੰਬੀ ਥਾਣਾ ਵਿਖੇ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਅਧਿਕਾਰੀਅਾਂ ਨੇ ਕਿਹਾ ਕਿ ਭੱਜਣ ’ਚ ਕਾਮਯਾਬ ਦੋਵਾਂ ਮੁਲਜ਼ਮਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
ਪੀ. ਓ. ਸਟਾਫ ਵੱਲੋਂ 2 ਭਗੌੜੇ ਗ੍ਰਿਫਤਾਰ, 1 ਟਰੇਸ
NEXT STORY