ਪਟਿਆਲਾ, (ਬਲਜਿੰਦਰ)- ਪੀ. ਓ. ਸਟਾਫ ਪਟਿਆਲਾ ਦੀ ਪੁਲਸ ਨੇ ਇੰਚਾਰਜ ਏ. ਐੈੱਸ. ਆਈ. ਕਰਮ ਚੰਦ ਦੀ ਅਗਵਾਈ ਹੇਠ 2 ਭਗੌੜਿਆਂ ਨੂੰ ਗ੍ਰਿਫਤਾਰ ਕੀਤਾ ਅਤੇ 1 ਨੂੰ ਟਰੇਸ ਕੀਤਾ ਹੈ। ਪਹਿਲੇ ਕੇਸ ਵਿਚ ਪਿੱਪਲ ਸਿੰਘ ਵਾਸੀ ਪਿੰਡ ਜ਼ੀਰਕਪੁਰ ਥਾਣਾ ਘਨੌਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਖਿਲਾਫ ਥਾਣਾ ਸਿਵਲ ਲਾਈਨਜ਼ ਵਿਖੇ 138 ਐੈੱਨ. ਆਈ. ਐਕਟ ਤਹਿਤ ਸ਼ਿਕਾਇਤ ਦਰਜ ਹੈ। ਪਿੱਪਲ ਸਿੰਘ ਨੂੰ ਅਦਾਲਤ ਨੇ 26 ਮਾਰਚ 2018 ਨੂੰ ਪੀ. ਓ. ਕਰਾਰ ਦਿੱਤਾ ਸੀ।
ਦੂਜੇ ਕੇਸ ਵਿਚ ਗੁਰਸੇਵਕ ਸਿੰਘ ਵਾਸੀ ਸਰਹਿੰਦ ਜ਼ਿਲਾ ਫਤਿਹਗੜ੍ਹ ਸਾਹਿਬ ਹਾਲ ਨਿਵਾਸੀ ਸੰਨੀ ਐਨਕਲੇਵ ਰਾਜਪੁਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਖਿਲਾਫ ਥਾਣਾ ਕੋਤਵਾਲੀ ਨਾਭਾ ਵਿਖੇ 138 ਐੈੱਨ. ਆਈ. ਐਕਟ ਤਹਿਤ ਸ਼ਿਕਾਇਤ ਦਰਜ ਹੈ। ਅਦਾਲਤ ਨੇ ਗੁਰਸੇਵਕ ਨੂੰ 19 ਜਨਵਰੀ 2018 ਨੂੰ ਪੀ. ਓ. ਕਰਾਰ ਦਿੱਤਾ ਸੀ।
ਤੀਜੇ ਕੇਸ ਵਿਚ ਰਛਪਾਲ ਸਿੰਘ ਵਾਸੀ ਸਰਹਿੰਦ ਰੋਡ ਪਟਿਆਲਾ ਹਾਲ ਆਬਾਦ ਪ੍ਰੀਤ ਨਗਰ ਨੇੜੇ ਕੋਹਲੀ ਸਵੀਟਸ ਤ੍ਰਿਪੜੀ ਟਾਊਨ ਪਟਿਆਲਾ ਨੂੰ ਟਰੇਸ ਕੀਤਾ ਗਿਆ ਹੈ। ਰਛਪਾਲ ਸਿੰਘ ਨੂੰ ਅਦਾਲਤ ਨੇ ਥਾਣਾ ਤ੍ਰਿਪੜੀ ਵਿਖੇ ਦਰਜ 15/12 ਐੈੱਫ. ਆਈ. ਆਰ. ਅਧੀਨ ਧਾਰਾ 406, 420 ਅਤੇ 120-ਬੀ ਆਈ. ਪੀ. ਸੀ. ਤਹਿਤ 28 ਅਪ੍ਰੈਲ 2017 ਨੂੰ ਪੀ. ਓ. ਕਰਾਰ ਦਿੱਤਾ ਸੀ। ਰਛਪਾਲ ਸਿੰਘ ਇਸ ਸਮੇਂ ਥਾਣਾ ਕੋਤਵਾਲੀ ਵਿਖੇ ਦਰਜ ਐੈੱਫ. ਆਈ. ਆਰ. ਨੰਬਰ 65 ਮਿਤੀ 22 ਅਪ੍ਰੈਲ 2017 ਅਧੀਨ ਧਾਰਾ 420, 406 ਆਈ. ਪੀ. ਸੀ. ਤਹਿਤ ਦਰਜ ਕੇਸ ਵਿਚ ਕੇਂਦਰੀ ਜੇਲ ਪਟਿਆਲਾ ਵਿਚ ਬੰਦ ਹੈ।
ਨਸ਼ੀਲੇ ਪਦਾਰਥਾਂ ਦੇ ਧੰਦੇਬਾਜ਼ ਕਾਬੂ
NEXT STORY