ਬਿਹਾਰ—ਇਥੋਂ ਦੇ ਗਿਆ ਜ਼ਿਲੇ ਦੇ ਆਮਸ ਥਾਣਾ ਖੇਤਰ ਦੇ ਜੀ. ਟੀ. ਰੋਡ ਸਥਿਤ ਟੋਲ ਪਲਾਜਾ ਦੇ ਕਰਮਚਾਰੀਆਂ ਤੋਂ 25 ਲੱਖ ਰੁਪਏ ਲੁੱਟਣ ਦੇ ਮਾਮਲੇ 'ਚ ਪੁਲਸ ਨੇ ਅੱਜ ਰਾਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਲੁੱਟੀ ਗਈ ਵੱਡੀ ਰਕਮ ਬਰਾਮਦ ਕਰ ਲਈ ਹੈ। ਇਥੋਂ ਦੇ ਸੀਨੀਅਰ ਪੁਲਸ ਇੰਚਾਰਜ ਰਾਜੀਵ ਮਿਸ਼ਰਾ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਦਿਨ ਦਿਹਾੜੇ ਦੋਸ਼ੀਆਂ ਨੇ ਟੋਲ ਪਲਾਜਾ ਦੇ 3 ਕਰਮਚਾਰੀਆਂ ਤੋਂ 25 ਲੱਖ ਰੁਪਏ ਲੁੱਟੇ ਸਨ। ਇਹ ਘਟਨਾ ਤਦ ਹੋਈ ਜਦੋਂ ਟੋਲ ਪਲਾਜਾ ਦੇ ਕਰਮਚਾਰੀ 25 ਲੱਖ ਰੁਪਏ ਪੰਜਾਬ ਨੈਸ਼ਨਲ ਬੈਂਕ 'ਚ ਜਮ੍ਹਾ ਕਰਾਉਣ ਜਾ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਤੋਂ ਬਾਅਦ ਪੁਲਸ ਦੀ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ। ਮਿਸ਼ਰਾ ਨੇ ਦੱਸਿਆ ਕਿ ਇਸ ਟੀਮ ਨੇ ਲੁੱਟ ਕਾਂਡ 'ਚ ਸ਼ਾਮਲ ਦੋਸ਼ੀਆਂ ਨੂੰ 24 ਘੰਟੇ ਅੰਦਰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਦੋਸ਼ੀਆਂ 'ਚ ਗੁੱਡੂ ਕੁਮਾਰ, ਸ਼ੁਭਮ ਕੁਮਾਰ, ਪਿੰਕੂ ਕੁਮਾਰ, ਗੁਲਸ਼ਨ ਕੁਮਾਰ, ਵਿਪਨ ਕੁਮਾਰ, ਦਿਨੇਸ਼ ਯਾਦਵ ਅਤੇ ਸੁਰਿੰਦਰ ਯਾਦਵ ਸ਼ਾਮਲ ਹਨ। ਉਨ੍ਹਾਂ ਨੇ ਦੱਸਿਆ ਕਿ ਗ੍ਰਿਫਤਾਰ ਸਾਰੇ ਦੋਸ਼ੀ ਗਿਆ ਜ਼ਿਲੇ ਦੇ ਵੱਖ-ਵੱਖ ਥਾਣਾ ਖੇਤਰਾਂ ਦੇ ਰਹਿਣ ਵਾਲੇ ਹਨ। ਇਨ੍ਹਾਂ ਦੋਸ਼ੀਆਂ ਕੋਲ ਲੁੱਟ ਦੇ 10 ਲੱਖ 36 ਹਜ਼ਾਰ ਨਕਦ, 2 ਦੇਸੀ ਕੱਟੇ, ਕੁੱਝ ਕਾਰਤੂਸ ਅਤੇ ਘਟਨਾ 'ਚ ਇਸਤੇਮਾਲ ਕੀਤੇ ਗਏ 2 ਮੋਟਰਸਾਈਕਲਾਂ ਸਮੇਤ 6 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਲੁੱਟ ਦੀ ਬਾਕੀ ਰਕਮ ਅਤੇ ਘਟਨਾ 'ਚ ਸ਼ਾਮਲ ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਗਰੀਬੀ ਤੇ ਅੱਤਵਾਦ ਤੋਂ ਛੁੱਟਕਾਰਾ ਪਾਉਣ ਦੀਆਂ ਕੋਸ਼ਿਸ਼ਾਂ 'ਚ ਹੈ ਬੰਗਲਾਦੇਸ਼ : ਹਸੀਨਾ
NEXT STORY