ਹੁਸ਼ਿਆਰਪੁਰ, (ਅਮਰਿੰਦਰ)- ਜ਼ਿਲਾ ਤੇ ਐਡੀਸ਼ਨਲ ਸੈਸ਼ਨ ਜੱਜ ਰੰਜਨ ਕੁਮਾਰ ਖੁੱਲਰ ਦੀ ਅਦਾਲਤ ਨੇ ਜਾਨ-ਲੇਵਾ ਹਮਲੇ ਦੇ 8 ਦੋਸ਼ੀਆਂ ਅਯੂਬ ਮਸੀਹ ਪੁੱਤਰ ਸਰਦਾਰ ਮਸੀਹ, ਨੀਲਮ ਉਰਫ਼ ਗੁੱਡੋ ਪਤਨੀ ਅਯੂਬ ਮਸੀਹ, ਵਿਜੇ ਪੁੱਤਰ ਸਰਦਾਰ ਮਸੀਹ, ਇਮੈਨੂਅਲ ਉਰਫ਼ ਘੁੱਗਾ ਪੁੱਤਰ ਅਜੂਬ ਮਸੀਹ, ਸੰਦੀਪ ਮਸੀਹ ਉਰਫ਼ ਸਾਬੀ ਪੁੱਤਰ ਬਲਵਿੰਦਰ ਮਸੀਹ, ਯੂਨਿਸ ਮਸੀਹ ਉਰਫ਼ ਕਾਲੀ ਪੁੱਤਰ ਵਿਜੇ ਮਸੀਹ, ਰੋਮੀ ਪੁੱਤਰ ਪੀਟਰ ਮਸੀਹ, ਸੈਮੂਅਲ ਮਸੀਹ ਪੁੱਤਰ ਅਯੂਬ ਮਸੀਹ ਨੂੰ ਦੋਸ਼ੀ ਕਰਾਰ ਦਿੰਦਿਆਂ 7-7 ਸਾਲ ਦੀ ਕੈਦ ਅਤੇ 6-6 ਹਜ਼ਾਰ ਰੁਪਏ ਨਕਦ ਜੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਨਾ ਦੇਣ 'ਤੇ ਦੋਸ਼ੀਆਂ ਨੂੰ 1-1 ਮਹੀਨਾ ਕੈਦ ਹੋਰ ਕੱਟਣੀ ਪਵੇਗੀ।
ਕੀ ਹੈ ਮਾਮਲਾ
ਜ਼ਿਕਰਯੋਗ ਹੈ ਕਿ 23 ਫਰਵਰੀ 2015 ਨੂੰ ਮੁਕੇਰੀਆਂ ਪੁਲਸ ਕੋਲ ਊਸ਼ਾ ਦੇਵੀ ਪਤਨੀ ਦੀਵਾਨ ਚੰਦ ਵਾਸੀ ਜੰਡਵਾਲ ਮੁਕੇਰੀਆਂ ਨੇ ਸ਼ਿਕਾਇਤ ਦਰਜ ਕਰਵਾਈ ਸੀ। ਉਸ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਕਿ 20 ਫਰਵਰੀ 2015 ਨੂੰ ਉਹ ਆਪਣੇ ਬੇਟੇ ਰਿੱਕੀ ਮਸੀਹ ਅਤੇ ਭਤੀਜੇ ਰਾਕੇਸ਼ ਮਸੀਹ ਪੁੱਤਰ ਨਾਜਰ ਮਸੀਹ ਵਾਸੀ ਜੰਡਵਾਲ ਨਾਲ ਹਵੇਲੀ ਨਜ਼ਦੀਕ ਖੜ੍ਹੀ ਸੀ। ਇਸੇ ਦੌਰਾਨ ਦੋਸ਼ੀਆਂ ਅਯੂਬ ਮਸੀਹ ਪੁੱਤਰ ਸਰਦਾਰ ਮਸੀਹ, ਨੀਲਮ ਉਰਫ਼ ਗੁੱਡੋ ਪਤਨੀ ਅਯੂਬ ਮਸੀਹ, ਵਿਜੇ ਪੁੱਤਰ ਸਰਦਾਰ ਮਸੀਹ, ਇਮੈਨੂਅਲ ਉਰਫ਼ ਬੱਗਾ ਪੁੱਤਰ ਅਯੂਬ ਮਸੀਹ, ਸੰਦੀਪ ਮਸੀਹ ਉਰਫ਼ ਸਾਬੀ ਪੁੱਤਰ ਬਲਵਿੰਦਰ ਮਸੀਹ, ਯੂਨਿਸ ਮਸੀਹ ਉਰਫ਼ ਕਾਲੀ ਪੁੱਤਰ ਵਿਜੇ ਮਸੀਹ, ਰੋਮੀ ਪੁੱਤਰ ਪੀਟਰ ਮਸੀਹ, ਸੈਮੂਅਲ ਮਸੀਹ ਪੁੱਤਰ ਅਯੂਬ ਮਸੀਹ ਨੇ ਮਿਲ ਕੇ ਤੇਜ਼ਧਾਰ ਹਥਿਆਰਾਂ, ਬੇਸਬਾਲ ਤੇ ਹੋਰ ਹਥਿਆਰਾਂ ਨਾਲ ਹਮਲਾ ਕਰ ਕੇ ਉਨ੍ਹਾਂ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ। ਜਦੋਂ ਉਸ ਨੇ ਰੌਲਾ ਪਾਇਆ ਤਾਂ ਦੋਸ਼ੀ ਫ਼ਰਾਰ ਹੋ ਗਏ। ਸ਼ਿਕਾਇਤ ਦੇ ਆਧਾਰ 'ਤੇ ਮੁਕੇਰੀਆਂ ਪੁਲਸ ਨੇ ਸਾਰੇ 8 ਦੋਸ਼ੀਆਂ ਖਿਲਾਫ਼ ਕਤਲ ਦੀ ਕੋਸ਼ਿਸ਼ ਅਤੇ ਘਰ 'ਚ ਦਾਖਲ ਹੋ ਕੇ ਕੁੱਟ-ਮਾਰ ਕਰਨ ਦੇ ਦੋਸ਼ ਅਤੇ ਹੋਰ ਧਰਾਵਾਂ ਅਧੀਨ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।
ਸੁਖਬੀਰ ਬਾਦਲ ਤੇ ਸੁਖਪਾਲ ਖਹਿਰਾ ਦੀ ਦੋਸਤੀ ਹੁਣ ਜੱਗ ਜ਼ਾਹਰ ਹੋਈ : ਧਰਮਸੌਤ
NEXT STORY