ਬਠਿੰਡਾ(ਸੁਖਵਿੰਦਰ)-ਥਾਣਾ ਥਰਮਲ ਪੁਲਸ ਨੇ ਲੋਕਾਂ ਤੋਂ ਮੋਟਰਸਾਈਕਲ ਲੁੱਟਣ ਵਾਲੇ ਗਿਰੋਹ ਦੇ 3 ਮੈਂਬਰਾਂ ਖਿਲਾਫ਼ ਮਾਮਲਾ ਦਰਜ ਕਰ ਕੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ 2 ਪੁਲਸ ਦੇ ਹੱਥ ਨਹੀਂ ਲੱਗ ਸਕੇ। ਜਾਣਕਾਰੀ ਅਨੁਸਾਰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਗੁਰਪਿੰਦਰ ਸਿੰਘ ਵਾਸੀ ਫਿੱਡੇ ਕਲਾਂ ਫਰੀਦਕੋਟ, ਮਨਪ੍ਰੀਤ ਸਿੰਘ ਵਾਸੀ ਨਰੂਆਣਾ ਅਤੇ ਲਵਜੀਤ ਸਿੰਘ ਵਾਸੀ ਬਠਿੰਡਾ ਲੁੱਟ-ਖੋਹ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਉਕਤ ਵਿਅਕਤੀ ਕਿਸੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਨਹਿਰਾਂ ਨਜ਼ਦੀਕ ਘੁੰਮ ਰਹੇ ਹਨ। ਸੂਚਨਾ ਦੇ ਆਧਾਰ 'ਤੇ ਹੌਲਦਾਰ ਬਲਵਿੰਦਰ ਸਿੰਘ ਨੇ ਘਨੱਈਆ ਚੌਕ ਵਿਚ ਛਾਪੇਮਾਰੀ ਕੀਤੀ ਤਾਂ ਮੁਲਜ਼ਮ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ 'ਚ ਸਨ। ਇਸ ਦੌਰਾਨ ਟੀਮ ਵੱਲੋਂ ਗੁਰਪਿੰਦਰ ਸਿੰਘ ਨੂੰ ਮੌਕੇ 'ਤੇ ਗ੍ਰਿਫਤਾਰ ਕਰ ਲਿਆ, ਜਦਕਿ ਦੂਸਰੇ ਸਾਥੀ ਪੁਲਸ ਦੇ ਹੱਥ ਨਹੀਂ ਲੱਗ ਸਕੇ। ਪੁੱਛਗਿੱਛ ਦੌਰਾਨ ਪੁਲਸ ਨੇ ਮੁਲਜ਼ਮਾਂ ਤੋਂ ਲੁੱਟੇ ਹੋਏ 2 ਮੋਟਰਸਾਈਕਲ ਬਰਾਮਦ ਕਰ ਕੇ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਲੂ ਨੇ ਕਰਵਾਈ ਤੌਬਾ, ਕਾਰੋਬਾਰ ਠੱਪ
NEXT STORY