ਨਵੀਂ ਦਿੱਲੀ—ਬਿਹਾਰ ਦੀ ਕ੍ਰਿਕਟ ਟੀਮ 18 ਸਾਲ ਬਾਅਦ ਰਣਜੀ ਟਰਾਫੀ ਸਮੇਤ ਸਾਰੇ ਘਰੇਲੂ ਟੂਰਨਾਮੈਂਟਾਂ 'ਚ ਹਿੱਸਾ ਲੈ ਸਕੇਗੀ। ਇਸ ਦਾ ਰਸਤਾ ਸੁਪਰੀਮ ਕੋਰਟ ਨੇ ਅੱਜ ਸਾਫ ਕਰ ਦਿੱਤਾ। ਕੋਰਟ ਨੇ ਕ੍ਰਿਕਟ ਐਸੋਸੀਏਸ਼ਨ ਆਫ ਬਿਹਾਰ ਦੀ ਮਾਣਹਾਨੀ ਵਾਲੀ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਕਿਹਾ ਕਿ ਬਿਹਾਰ ਦੀ ਟੀਮ ਇਸ ਸਾਲ ਸਤੰਬਰ ਤੋਂ ਸਾਰੇ ਟੂਰਨਾਮੈਂਟਾਂ 'ਚ ਖੇਡੇਗੀ। ਪਟੀਸ਼ਨ 'ਚ ਕਿਹਾ ਗਿਆ ਸੀ ਕਿ ਪਿਛਲੀ 4 ਜਨਵਰੀ ਨੂੰ ਚੋਟੀ ਦੀ ਅਦਾਲਤ ਨੇ ਹੁਕਮ ਦਿੱਤਾ ਸੀ ਕਿ ਬਿਹਾਰ ਨੂੰ ਰਣਜੀ ਤੇ ਹੋਰਨਾਂ ਪ੍ਰਤੀਯੋਗਿਤਾਵਾਂ 'ਚ ਹਿੱਸਾ ਲੈਣ ਦੀ ਮਨਜ਼ੂਰੀ ਦਿੱਤੀ ਜਾਵੇ ਪਰ ਬੀ. ਸੀ. ਸੀ. ਆਈ. ਨੇ ਵਿਜੇ ਹਜ਼ਾਰੇ ਟਰਾਫੀ ਤੇ ਆਈ. ਪੀ. ਐੱਲ. 'ਚ ਬਿਹਾਰ ਦੇ ਖਿਡਾਰੀਆਂ ਨੂੰ ਸ਼ਾਮਲ ਨਹੀਂ ਕੀਤਾ।
ਕਦੇ ਕਪੂਰ ਖਾਨਦਾਨ ਦੇ ਇਸ ਚਿਰਾਗ ਨਾਲ ਸੋਨਮ ਦੇ ਸਨ ਚਰਚੇ, ਬ੍ਰੇਕਅੱਪ ਤੋਂ ਬਾਅਦ ਲਗਾਏ ਸਨ ਦੋਸ਼
NEXT STORY