ਬੀਜਿੰਗ (ਬਿਊਰੋ)— ਚੀਨ ਨੇ ਆਪਣੀ ਤਕਨਾਲੋਜੀ ਦੇ ਗਿਆਨ ਨਾਲ ਪੂਰੀ ਦੁਨੀਆ ਨੂੰ ਇਕ ਵਾਰੀ ਫਿਰ ਹੈਰਾਨ ਕੀਤਾ ਹੈ। ਇਸ ਵਾਰੀ ਚੀਨ ਨੇ ਕਰੀਬ 100 ਸਾਲ ਪੁਰਾਣੀ ਇਤਿਹਾਸਿਕ ਇਮਾਰਤ ਨੂੰ ਬਿਨਾਂ ਕੋਈ ਭੰਨ-ਤੋੜ ਕੀਤੇ ਕਰੀਬ 54 ਮੀਟਰ ਖਿਸਕਾ ਦਿੱਤਾ ਹੈ। ਸਿਰਫ ਇੰਨਾ ਹੀ ਨਹੀਂ ਉਸ ਦੇ ਮੁੱਖ ਦਰਵਾਜੇ ਦੀ ਦਿਸ਼ਾ ਬਦਲਦੇ ਹੋਏ ਉਸ ਨੂੰ ਕਰੀਬ 90 ਡਿਗਰੀ ਤੱਕ ਘੁੰਮਾ ਵੀ ਦਿੱਤਾ ਹੈ। ਚੀਨ ਦੇ ਇਕ ਅਖਬਾਰ ਮੁਤਾਬਕ ਇਹ ਇਮਾਰਤ ਚੀਨ ਦੇ ਸ਼ੰਘਾਈ ਸੂਬੇ ਦੇ ਹੋਂਗਕੂ ਜ਼ਿਲੇ ਵਿਚ ਸਥਿਤ ਹੈ। ਇਸ ਇਮਾਰਤ ਨੂੰ ਖਿਸਕਾਉਣ ਦਾ ਉਦੇਸ਼ ਕੀਮਤੀ ਜਗ੍ਹਾ ਨੂੰ ਖਾਲੀ ਕਰਵਾਉਣਾ ਸੀ। ਹੁਣ ਇਸ ਇਮਾਰਤ ਦੇ ਹਟਣ ਨਾਲ ਬਣੀ ਨਵੀਂ ਜਗ੍ਹਾ 'ਤੇ ਨਵਾਂ ਦਫਤਰ ਕੰਪਲੈਕਸ ਬਣਾਇਆ ਜਾਵੇਗਾ।
ਚੀਨ ਦੇ ਸ਼ੰਘਾਈ ਉਸਾਰੀ ਗਰੁੱਪ ਵੱਲੋਂ ਯੂ-ਟਿਊਬ 'ਤੇ ਇਸ ਸੰਬੰਧੀ ਇਕ ਵੀਡੀਓ ਜਾਰੀ ਕੀਤਾ ਗਿਆ ਹੈ। ਉਸਾਰੀ ਗਰੁੱਪ ਨੇ ਖਾਸ ਤੌਰ 'ਤੇ ਡਿਜ਼ਾਈਨ ਕੀਤੀ ਗਈ ਰੇਲ ਅਤੇ ਟ੍ਰਾਲੀ ਜ਼ਰੀਏ ਇਸ ਇਮਾਰਤ ਨੂੰ ਉਸ ਦੇ ਮੂਲ ਸਥਾਨ ਤੋਂ ਹਟਾ ਕੇ ਸ਼ਿਫਟ ਕਰ ਦਿੱਤਾ। ਜਿਸ ਇਮਾਰਤ ਨੂੰ ਪਿੱਛੇ ਹਟਾਉਣ ਦਾ ਫੈਸਲਾ ਕੀਤਾ ਗਿਆ ਸੀ ਉਹ ਕਰੀਬ 98 ਸਾਲ ਪਹਿਲਾਂ ਬਣਾਈ ਗਈ ਸੀ। ਇਮਾਰਤ ਨੂੰ ਪਿੱਛੇ ਕਰਨ ਦਾ ਕੰਮ 13 ਅਪ੍ਰੈਲ ਨੂੰ ਸ਼ੁਰੂ ਕੀਤਾ ਗਿਆ ਸੀ ਜੋ 1 ਜੂਨ ਨੂੰ ਖਤਮ ਹੋਇਆ। ਇਸ ਤੋਂ ਪਹਿਲਾਂ ਤਿੰਨ ਮੰਜ਼ਿਲਾ ਇਤਿਹਾਸਿਕ ਇਮਾਰਤ ਦੇ ਕਮਜ਼ੋਰ ਹਿੱਸਿਆਂ ਨੂੰ ਮਜ਼ਬੂਤ ਬਣਾਇਆ ਗਿਆ ਤਾਂ ਜੋ ਇਹ ਵਿਸਥਾਪਨ ਦਾ ਦਬਾਅ ਝੱਲ ਸਕੇ। ਸ਼ੰਘਾਈ ਉਸਾਰੀ ਗਰੁੱਪ ਮੁਤਾਬਕ ਇਸ ਇਮਾਰਤ ਨੂੰ ਕੁੱਲ 54.322 ਮੀਟਰ ਖਿਸਕਾਇਆ ਗਿਆ ਹੈ ਅਤੇ ਘੜੀ ਦੀ ਦਿਸ਼ਾ ਵਿਚ ਕਰੀਬ 89.6 ਡਿਗਰੀ ਤੱਕ ਘੁੰਮਾਇਆ ਗਿਆ ਹੈ।
ਸ਼ੰਘਾਈ ਉਸਾਰੀ ਗਰੁੱਪ ਨੇ ਖੁਲਾਸਾ ਕੀਤਾ ਹੈ ਕਿ ਇਹ ਇਮਾਰਤ ਕੰਪਿਊਟਰ ਨਾਲ ਚੱਲਣ ਵਾਲੀ ਹਾਈਡ੍ਰੋਲਿਕ ਮਸ਼ੀਨਾਂ ਅਤੇ ਸਹਾਰਾ ਦੇਣ ਵਾਲੀਆਂ ਰੇਲ ਜ਼ਰੀਏ ਖਿਸਕਾਈ ਗਈ ਹੈ। ਸ਼ੰਘਾਈ ਉਸਾਰੀ ਗਰੁੱਪ ਦੇ ਪ੍ਰੋਜੈਕਟ ਮੈਨੇਜਰ ਸ਼ੇਨ ਵੀ ਨੇ ਕਿਹਾ,''ਇਤਿਹਾਸਿਕ ਇਮਾਰਤ ਨੂੰ ਕਈ ਪੜਾਆਂ ਵਿਚ ਖਿਸਕਾਇਆ ਗਿਆ ਹੈ। ਇਸ ਨੂੰ ਸਿਰਫ ਇਸ ਲਈ ਘੁੰਮਾਇਆ ਗਿਆ ਹੈ ਤਾਂ ਜੋ ਇਸ ਦਾ ਸਭ ਤੋਂ ਖੂਬਸੂਰਤ ਹਿੱਸਾ ਲੋਕਾਂ ਸਾਹਮਣੇ ਆ ਸਕੇ।''
ਗਰਭ ਅਵਸਥਾ 'ਚ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ ਹੋ ਸਕਦਾ ਹੈ Abortion!
NEXT STORY