ਬੀਜਿੰਗ (ਭਾਸ਼ਾ)- ਚੀਨ ਨੇ ਸਾਊਂਡ ਦੀ ਸਪੀਡ ਨਾਲ 5.7 ਗੁਣਾ ਤੇਜ਼ ਰਫਤਾਰ ਵਾਲੇ ਇਕ ਰਾਕੇਟ ਦਾ ਅੱਜ ਪ੍ਰੀਖਣ ਕੀਤਾ ਜੋ ਆਪਣੇ ਆਪ ਵਿਚ ਕਿਸੇ ਨਿੱਜੀ ਕੰਪਨੀ ਵਲੋਂ ਵਿਕਸਿਤ ਦੇਸ਼ ਦਾ ਪਹਿਲਾ ਰਾਕੇਟ ਹੈ। ਚੂਂਗਚੀਂਗ ਲਿਆਂਗਿਆਂਗ ਸਟਾਰ ਨੂੰ ਅੱਜ ਸਵੇਰੇ ਪ੍ਰੀਖਣ ਕੀਤਾ ਗਿਆ। ਇਸ ਰਾਕੇਟ ਨੂੰ ਬੀਜਿੰਗ ਦੀ ਇਕ ਨਿੱਜੀ ਕੰਪਨੀ ਵਨ ਸਪੇਸ ਨੇ ਵਿਕਸਿਤ ਕੀਤਾ ਹੈ। ਵਨ ਸਪੇਸ ਦੇ ਸੰਸਥਾਪਕ ਅਤੇ ਸੀ.ਈ.ਓ. ਸ਼ੁ ਚਾਂਗ ਨੇ ਦੱਸਿਆ ਕਿ 9 ਮੀਟਰ ਲੰਬੇ ਇਸ ਰਾਕੇਟ ਦਾ ਭਾਰ 7200 ਕਿਲੋਗ੍ਰਾਮ ਹੈ ਅਤੇ ਇਸ ਦੀ ਜ਼ਿਆਦਾਤਰ ਉਚਾਈ 38.742 ਕਿਲੋਮੀਟਰ ਹੈ। ਇਸ ਦੀ ਸਪੀਡ ਸਾਊਂਡ ਦੀ ਸਪੀਡ ਤੋਂ 5.7 ਗੁਣਾ ਜ਼ਿਆਦਾ ਤੇਜ਼ ਹੈ। ਸ਼ੂ ਦੇ ਹਵਾਲੇ ਤੋਂ ਸਰਕਾਰੀ ਨਿਊਜ਼ ਏਜੰਸੀ ਨੇ ਦੱਸਿਆ ਕਿ ਵਨ ਸਪੇਸ ਰਾਹੀਂ ਵਿਕਸਿਤ ਇਸ ਰਾਕੇਟ ਵਿਚ ਠੋਸ ਈਂਧਨ ਇੰਜਣ ਲੱਗਾ ਹੈ ਅਤੇ ਇਹ ਰਾਕੇਟ 273 ਕਿਲੋਮੀਟਰ ਤੱਕ ਜਾ ਸਕਦਾ ਹੈ। ਰਾਕੇਟ ਵਾਇਰਲੈਸ ਸੰਚਾਰ ਯੰਤਰਾਂ ਨਾਲ ਵੀ ਲੈੱਸ ਹੈ ਅਤੇ ਇਸ ਵਿਚ ਘੱਟ ਲਾਗਤ ਵਾਲੇ ਊਰਜਾ ਸਰੋਤ ਲੱਗੇ ਹਨ ਜੋ ਰਾਕੇਟ ਸਿਸਟਮ ਦੇ ਡਿਜ਼ਾਈਨ ਨੂੰ ਸੁਖਾਲੇ ਬਣਾਉਂਦੇ ਹਨ।
ਰਿਸ਼ਵਤਖੋਰੀ ਮਾਮਲੇ 'ਚ ਵਿਜੀਲੈਂਸ ਵਿਭਾਗ ਨੇ ਕੀਤਾ ਜੇਲ ਸੁਪਰਡੈਂਟ ਗ੍ਰਿਫਤਾਰ
NEXT STORY