ਵਾਸ਼ਿੰਗਟਨ (ਬਿਊਰੋ)— ਵ੍ਹਾਈਟ ਹਾਊਸ ਵੱਲੋਂ ਜਾਰੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਦਸਤਖਤ ਕੀਤਾ ਹੋਇਆ ਇਕ ਪੱਤਰ ਇਨੀਂ ਦਿਨੀਂ ਅਮਰੀਕਾ ਵਿਚ ਆਪਣੀ ਗਲਤੀਆਂ ਕਾਰਨ ਖਾਸ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਸਲ ਵਿਚ ਇਕ ਅਮਰੀਕੀ ਮਹਿਲਾ ਨੇ ਵ੍ਹਾਈਟ ਹਾਊਸ ਵੱਲੋਂ ਜਾਰੀ ਇਸ ਪੱਤਰ ਵਿਚ ਕਈ ਗਲਤੀਆਂ ਕੱਢੀਆਂ ਹਨ। ਇੰਨਾ ਹੀ ਨਹੀਂ ਉਸ ਨੇ ਪੱਤਰ ਵਾਪਸ ਵ੍ਹਾਈਟ ਹਾਊਸ ਭੇਜ ਦਿੱਤਾ ਕਿਉਂਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਸਤਖਤ ਵਾਲੇ ਇਸ ਪੱਤਰ ਵਿਚ ਵਿਆਕਰਣ ਸੰਬੰਧੀ ਕਈ ਗਲਤੀਆਂ ਸਨ। ਪੱਤਰ ਪੜ੍ਹ ਕੇ ਮਹਿਲਾ ਇੰਨੀ ਨਾਰਾਜ਼ ਹੋਈ ਕਿ ਉਸ ਨੇ ਪੱਤਰ ਨੂੰ ਸੁਧਾਰ ਦੇ ਨਾਲ ਵਾਪਸ ਉਸੇ ਪਤੇ 'ਤੇ ਭੇਜ ਦਿੱਤਾ, ਜਿੱਥੋਂ ਦੀ ਇਹ ਭੇਜਿਆ ਗਿਆ ਸੀ।
ਵ੍ਹਾਈਟ ਹਾਊਸ ਵੱਲੋਂ ਜਾਰਜੀਆ ਦੇ ਅਟਲਾਂਟਾ ਵਿਚ ਰਹਿਣ ਵਾਲੀ 61 ਸਾਲਾ ਵੋਨ ਮੇਸਨ ਨੂੰ ਸੰਬੋਧਿਤ ਕਰਦੇ ਹੋਏ ਈ-ਮੇਲ ਜ਼ਰੀਏ ਇਕ ਪੱਤਰ ਭੇਜਿਆ ਗਿਆ ਸੀ। ਵੋਨ ਮੈਸਨ ਹਾਈ ਸਕੂਲ ਦੀ ਟੀਚਰ ਰਹੀ ਹੈ ਅਤੇ ਉਹ ਬੀਤੇ ਸਾਲ ਹੀ ਰਿਟਾਇਰ ਹੋਈ ਹੈ। ਉਸ ਦੀ ਕਾਪੀ ਚੈੱਕ ਕਰਨ ਵਾਲੀ ਆਦਤ ਸ਼ਾਇਦ ਹਾਲੇ ਨਹੀਂ ਗਈ। ਉਨ੍ਹਾਂ ਨੇ ਰਾਸ਼ਟਰਪਤੀ ਦੇ ਸਰਕਾਰੀ ਆਵਾਸ ਵੱਲੋਂ ਜਾਰੀ ਪੱਤਰ ਵਿਚ ਕਈ ਗਲਤੀਆਂ ਪਾਈਆਂ। ਉਸ ਨੇ ਪੱਤਰ ਵਿਚ ਪੀਲੇ ਰੰਗ ਦੇ ਮਾਰਕਰ ਨਾਲ ਨਿਸ਼ਾਨ ਲਗਾਇਆ ਅਤੇ ਕਈ ਗਲਤੀਆਂ ਵੱਲ ਇਸ਼ਾਰਾ ਕਰਦੇ ਹੋਏ ਪੱਤਰ ਨੂੰ ਵਾਪਸ ਭੇਜ ਦਿੱਤਾ। ਉਸ ਨੇ ਪੱਤਰ ਭੇਜਣ ਤੋਂ ਪਹਿਲਾਂ ਇਸ ਦੀ ਇਕ ਤਸਵੀਰ ਖਿੱਚੀ ਅਤੇ ਫੇਸਬੁੱਕ 'ਤੇ ਪੋਸਟ ਕਰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਪੱਤਰ ਵਿਚ ਕਾਫੀ ਗਲਤੀਆਂ ਹਨ। ਮੈਂ ਅਜਿਹੀ ਖਰਾਬ ਲੇਖਨੀ ਨੂੰ ਬਰਦਾਸ਼ਤ ਨਹੀਂ ਕਰ ਸਕਦੀ। ਜੇ ਉਸ ਵਿਚ ਸੁਧਾਰ ਦੀ ਕੋਈ ਗੁੰਜਾਇਸ਼ ਹੈ ਤਾਂ ਜ਼ਰੂਰ ਕੀਤਾ ਜਾਣਾ ਚਾਹੀਦਾ ਹੈ।

ਇਕ ਨਿਊਜ਼ ਏਜੰਸੀ ਮੁਤਾਬਕ ਵੋਨ ਨੇ ਕਿਹਾ,''ਇਸ ਪੱਤਰ ਨੂੰ ਜੇ ਕਿਸੇ ਮਿਡਲ ਸਕੂਲ ਵਿਚ ਲਿਖਿਆ ਗਿਆ ਹੁੰਦਾ ਤਾਂ ਉਹ ਇਸ ਨੂੰ ਸੀ ਜਾਂ ਸੀ ਪਲੱਸ ਗਰੇਡ ਦਿੰਦੀ। ਜੇ ਪੱਤਰ ਹਾਈ ਸਕੂਲ ਵਿਚ ਲਿਖਿਆ ਗਿਆ ਹੁੰਦਾ ਤਾਂ ਉਹ ਇਸ ਨੂੰ ਡੀ ਗ੍ਰੇਡ ਦਿੰਦੀ।'' ਹਾਲਾਂਕਿ ਪੱਤਰ ਪੋਸਟ ਕਰਨ ਮਗਰੋਂ ਵੋਨ ਸੋਸ਼ਲ ਮੀਡੀਆ 'ਤੇ ਖੁਦ ਵੀ ਟਰੋਲ ਹੋ ਗਈ ਕਿਉਂਕਿ ਕਈ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਈ ਜਗ੍ਹਾ ਸਹੀ ਲਿਖੇ ਸ਼ਬਦਾਂ ਨੂੰ ਵੀ ਗਲਤ ਕਰਾਰ ਦਿੱਤਾ ਹੈ।
ਰੂਪਨਗਰ ਸ਼ਹਿਰ 'ਚ ਲੂ ਚੱਲਣ ਕਾਰਨ ਲੋਕਾਂ ਦਾ ਜਿਊਣਾ ਹੋਇਆ ਬੇਹਾਲ
NEXT STORY