ਲੰਡਨ (ਬਿਊਰੋ)— ਇਕ ਮੀਡੀਆ ਰਿਪੋਰਟ ਮੁਤਾਬਕ ਵਿੰਡਸਰ ਕੈਸਲ ਵਿਚ ਮਸ਼ਹੂਰ ਸੈਂਟ ਜੌਰਜ ਚੈਪਲ ਵਿਚ ਪ੍ਰਿੰਸ ਹੈਰੀ ਅਤੇ ਮੇਗਨ ਮਰਕੇਲ ਦੇ ਸ਼ਾਹੀ ਵਿਆਹ ਨੂੰ ਲੱਗਭਗ 1.9 ਬਿਲੀਅਨ (190 ਕਰੋੜ) ਲੋਕਾਂ ਨੇ ਦੇਖਿਆ। 33 ਸਾਲਾ ਪ੍ਰਿੰਸ ਹੈਰੀ ਅਤੇ 36 ਸਾਲਾ ਮੇਗਨ ਨੇ ਕੱਲ ਚੈਪਲ ਵਿਚ 600 ਮਹਿਮਾਨਾਂ ਦੀ ਮੌਜੂਦਗੀ ਵਿਚ ਵਚਨਬੱਧਤਾ ਦੁਹਰਾਈ। ਇਕ ਰਿਪੋਰਟ ਮੁਤਾਬਕ ਮੇਗਲ ਮਰਕੇਲ ਅਤੇ ਪ੍ਰਿੰਸ ਹੈਰੀ ਨੇ ਇਕ-ਦੂਜੇ ਦਾ ਹੱਥ ਫੜਿਆ ਅਤੇ ਕੈਂਟਬਰੀ, ਜਸਟਿਸ ਵੇਲਬੀ ਦੇ ਆਰਕ ਬਿਸ਼ਪ ਸਾਹਮਣੇ ਇਕ-ਦੂਜੇ ਨੂੰ ਵਚਨ ਦਿੱਤੇ। ਇਸ ਦ੍ਰਿਸ਼ ਨੂੰ ਪੂਰੀ ਦੁਨੀਆ ਵਿਚ ਅੰਦਾਜ਼ਨ 1.9 ਬਿਲੀਅਨ ਲੋਕ ਟੀ. ਵੀ 'ਤੇ ਦੇਖ ਰਹੇ ਸਨ।
ਜਦੋਂ ਸਸੇਕਸ ਵਿਚ ਨਵੇਂ ਡਿਊਕ ਅਤੇ ਡਚੇਸ ਖੁੱਲ੍ਹੀ ਬੱਗੀ ਵਿਚ ਸਵਾਰ ਹੋ ਕੇ ਨਿਕਲੇ ਤਾਂ ਲੱਗਭਗ ਇਕ ਲੱਖ ਲੋਕ ਉਨ੍ਹਾਂ ਨੂੰ ਦੇਖਣ ਲਈ ਘਰੋਂ ਬਾਹਰ ਨਿਕਲੇ। ਵਿਆਹ ਸਮਾਰੋਹ ਦੀ ਸਮਾਪਤੀ ਮਗਰੋਂ ਸ਼ਾਹੀ ਪਰਿਵਾਰ ਨੇ ਟਵੀਟ ਕੀਤਾ,''ਜੋੜੇ ਦੇ ਕਰੀਬੀ 2,640 ਲੋਕਾਂ ਨੂੰ ਸੱਦਾ ਭੇਜਿਆ ਗਿਆ ਅਤੇ 1,200 ਲੋਕਾਂ ਨੂੰ ਉਨ੍ਹਾਂ ਦੇ ਲਾਰਡ ਲੈਫਟੀਨੈਂਟ ਨੇ ਨਾਮਜ਼ਦ ਕੀਤਾ ਸੀ।'' ਟਵੀਟ ਵਿਚ ਅੱਗੇ ਲਿਖਿਆ ਗਿਆ ਕਿ ਵਿੰਡਸਰ ਵਿਚ ਆਉਣ ਵਾਲੇ ਸਾਰੇ ਲੋਕਾਂ, ਪੂਰੇ ਬ੍ਰਿਟੇਨ, ਰਾਸ਼ਟਰਮੰਡਲ ਅਤੇ ਪੂਰੀ ਦੁਨੀਆ ਦੇ ਲੋਕਾਂ ਨੂੰ ਧੰਨਵਾਦ। ਇਕ ਵਾਰੀ ਫਿਰ ਨਵੇਂ ਵਿਆਹੇ ਡਿਊਕ ਅਤੇ ਡਚੇਸ ਨੂੰ ਵਧਾਈ।
ਹਨੀ ਫੱਤਣਵਾਲਾ ਨੇ 12 ਗਰੀਬ ਪਰਿਵਾਰਾਂ ਨੂੰ ਵੰਡੇ ਗੈਸ-ਸਿਲੰਡਰ
NEXT STORY