ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਨੇੜਲੇ ਪਿੰਡ ਸੰਗੂਧੋਨ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਸਾਬਕਾ ਚੇਅਰਮੈਨ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਦੀ ਅਗਵਾਈ ਹੇਠ ਗਰੀਬ ਪਰਿਵਾਰਾਂ ਨੂੰ ਗੈਸ-ਸਿਲੰਡਰ ਵੰਡੇ ਗਏ।
ਇਸ ਮੌਕੇ ਹਨੀ ਫੱਤਣਵਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਗਰੀਬ ਪਰਿਵਾਰਾਂ ਦੀਆਂ ਜਰੂਰਤਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨਾ ਬਹੁਤ ਜਰੂਰੀ ਹੈ ਅਤੇ ਗੈਸ-ਸਿਲੰਡਰ ਹਰ ਪਰਿਵਾਰ ਨੂੰ ਮਿਲਣਾ ਚਾਹੀਦਾ ਹੈ ਕਿਉਂਕਿ ਅਕਸਰ ਪਿੰਡਾਂ ਦੇ ਕਈ ਗਰੀਬ ਘਰ ਅੱਜ ਵੀ ਖਾਣ ਬਣਾਉਣ ਲਈ ਬਾਲਣ ਦੀ ਵਰਤੋ ਕਰਦੇ ਹਨ। ਇਸ ਮੌਕੇ ਉਨ੍ਹਾਂ ਨੇ ਤਕਰੀਬਨ 12 ਪਰਿਵਾਰਾਂ ਨੂੰ ਗੈਸ-ਸਿਲੰਡਰ ਵੰਡੇ। ਇਸ ਦੌਰਾਨ ਇਕਬਾਲ ਸੰਗੂਧੋਨ, ਮੁਕੇਸ਼ ਬਰੀਵਾਲਾ, ਭੋਮਾ ਥਾਂਦੇਵਾਲਾ, ਰੇਸ਼ਮ ਸਿੰਘ, ਬੇਅੰਤ ਸਿੰਘ, ਸੁਖਦੇਵ ਸਿੰਘ ਆਦਿ ਹਾਜ਼ਰ ਸਨ।
ਗਵਾਹੀ ਦੇਣ 'ਤੇ ਚਾੜ੍ਹਿਆ ਕੁਟਾਪਾ
NEXT STORY