ਮਾਨਸਾ(ਜੱਸਲ)-ਕਿਸਾਨ ਜਥੇਬੰਦੀਆਂ ਦੇ ਕਾਰਕੁੰਨਾਂ ਵੱਲੋਂ ਨਵੀਂ ਸਬਜ਼ੀ ਮੰਡੀ ਵਿਚ ਆੜ੍ਹਤੀਆਂ ਨੂੰ ਸਬਜ਼ੀਆਂ ਤੇ ਫਲ ਵੇਚਣ ਤੋਂ ਰੋਕਣ ਸਮੇਂ ਹੋਈ ਤਕਰਾਰਬਾਜ਼ੀ ਹਿੰਸਕ ਰੂਪ ਧਾਰਨ ਕਰ ਗਈ ਕਿਉਂਕਿ ਸਬਜ਼ੀ ਮੰਡੀ ਦੇ ਫੜ੍ਹਾਂ ਤੋਂ ਕਿਸਾਨਾਂ ਨੇ ਸਬਜ਼ੀਆਂ ਤੇ ਫਲ ਬਾਹਰ ਸੁੱਟਣੇ ਸ਼ੁਰੂ ਕਰ ਦਿੱਤੇ। ਉਹ ਆਪਣਾ ਨੁਕਸਾਨ ਹੁੰਦਾ ਦੇਖ ਕੇ ਕਿਸਾਨਾਂ ਨਾਲ ਭਿੜ ਗਏੇ। ਇਸੇ ਦੌਰਾਨ ਪੁਲਸ ਪਾਰਟੀ ਨੇ ਮੌਕੇ 'ਤੇ ਸਥਿਤੀ ਨੂੰ ਕਾਬੂ ਹੇਠ ਲਿਆਂਦਾ ਪਰ ਦੋਵੇਂ ਧਿਰਾਂ ਨਵੀਂ ਅਨਾਜ ਮੰਡੀ ਸਿਰਸਾ ਰੋਡ ਮਾਨਸਾ 'ਤੇ ਧਰਨਾ ਲਾ ਕੇ ਬੈਠ ਗਈਆਂ। ਸਮੁੱਚਾ ਮਾਮਲਾ ਥਾਣਾ ਸਿਟੀ 'ਚ ਪਹੁੰਚ ਗਿਆ। ਪੁਲਸ ਪ੍ਰਸ਼ਾਸਨ ਨੇ ਦੋਹਾਂ ਧਿਰਾਂ ਨੂੰ ਸ਼ਾਂਤ ਕੀਤਾ। ਉਸ ਤੋਂ ਬਾਅਦ ਕਿਸਾਨਾਂ ਦਾ ਸ਼ਾਂਤਮਈ ਧਰਨਾ ਮੰਡੀ 'ਚ ਜਾਰੀ ਰਿਹਾ। ਸਬਜ਼ੀ ਵਿਕਰੇਤਾਵਾਂ ਵੱਲੋਂ ਅੱਜ ਵੀ ਸਬਜ਼ੀਆਂ ਆਮ ਦਿਨਾਂ ਵਾਂਗ ਬੋਲੀ ਲਾ ਕੇ ਵੇਚਣ ਦਾ ਫੈਸਲਾ ਲਿਆ ਤੇ ਕਿਸਾਨ ਜਥੇਬੰਦੀਆਂ ਵੀ ਸਬਜ਼ੀਆਂ ਵੇਚਣ ਤੇ ਖਰੀਦਣ ਤੋਂ ਰੋਕਣ ਲਈ ਬਜ਼ਿੱਦ ਸਨ। ਸਬਜ਼ੀ ਵਿਕਰੇਤਾਵਾਂ ਨੂੰ ਕਿਸਾਨ ਜਥੇਬੰਦੀਆਂ ਨੇ ਇਹ ਵੀ ਕਹਿ ਦਿੱਤਾ ਕਿ ਉਹ ਬੰਦ ਦੀ ਕਾਲ ਨੂੰ ਸਫਲ ਬਣਾਉਣ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਨ।
ਪੁਲਸ ਨੇ ਕਿਸਾਨਾਂ 'ਤੇ ਕੀਤੇ ਮਾਮਲੇ ਦਰਜ
ਕਿਸਾਨ ਜਥੇਬੰਦੀਆਂ ਦੇ ਕਾਰਕੁੰਨਾਂ ਨੇ ਨਵੀਂ ਸਬਜ਼ੀ ਮੰਡੀ 'ਚ ਆੜ੍ਹਤੀਆਂ ਨੂੰ ਸਬਜ਼ੀਆਂ ਤੇ ਫਲ ਵੇਚਣ ਤੋਂ ਰੋਕਣ ਸਮੇਂ ਸ਼ਹਿਰ ਵਿਚ ਵਾਪਰੀਆਂ ਘਟਨਾਵਾਂ ਨੂੰ ਲੈ ਕੇ ਥਾਣਾ ਸਿਟੀ-1 ਦੀ ਪੁਲਸ ਨੇ ਕਿਸਾਨ ਆਗੂਆਂ 'ਤੇ ਐੱਫ. ਆਈ. ਆਰ. ਦਰਜ ਕੀਤੀ ਹੈ, ਜਿਸ ਤਹਿਤ ਸਬਜ਼ੀ ਰੇਹੜੀ ਵਾਲੇ ਮਨੋਜ ਕੁਮਾਰ ਸਪੁੱਤਰ ਓਮ ਪ੍ਰਕਾਸ਼ ਵਾਸੀ ਜਵਾਹਰਕੇ ਰੋਡ ਮਾਨਸਾ ਦੀ ਸ਼ਿਕਾਇਤ 'ਤੇ ਥਾਣਾ ਸਿਟੀ-1 ਦੀ ਪੁਲਸ ਨੇ ਮੋਟਰਸਾਈਕਲ ਸਵਾਰ ਤਰਸੇਮ ਸਿੰਘ ਮਿਸਤਰੀ, ਅਜੈਬ ਸਿੰਘ ਸਾਹਨੇਵਾਲੀ ਅਤੇ 2 ਹੋਰ ਅਣਪਛਾਤੇ ਕਿਸਾਨਾਂ 'ਤੇ ਮਾਮਲਾ ਦਰਜ ਕੀਤਾ ਹੈ। ਉਸ ਨੇ ਦੋਸ਼ ਲਾਇਆ ਹੈ ਕਿ ਉਸ ਦੀ ਸਬਜ਼ੀ ਵਾਲੀ ਰੇਹੜੀ ਤੋਂ ਉਕਤ ਵਿਅਕਤੀਆਂ ਨੇ ਸਬਜ਼ੀਆਂ ਸੁੱਟ ਦਿੱਤੀਆਂ ਅਤੇ ਧੱਕਾ-ਮੁੱਕੀ ਵੀ ਕੀਤੀ। ਇਸ ਤਰ੍ਹਾਂ ਬਾਗਲ 'ਚੋਂ ਘਰ ਵੱਲ ਦੁੱਧ ਲਿਜਾ ਰਹੇ ਪਾਂਡੇ ਸਪੁੱਤਰ ਬਾਲੇਸਰ ਹਾਲ ਆਬਾਦ ਪ੍ਰਸ਼ੋਤਮ ਕੁਮਾਰ ਸ਼ਕਤੀ ਨਗਰ ਮਾਨਸਾ ਦੀ ਸ਼ਿਕਾਇਤ 'ਤੇ ਥਾਣਾ ਸਿਟੀ-1 ਦੀ ਪੁਲਸ ਨੇ ਬੋਘ ਸਿੰਘ, ਨਿਰਮਲ ਸਿੰਘ ਝੰਡੂਕੇ ਤੇ 10 ਹੋਰ ਅਣਪਛਾਤੇ ਕਿਸਾਨਾਂ 'ਤੇ ਮਾਮਲਾ ਦਰਜ ਕੀਤਾ ਹੈ। ਕਿਥੇ-ਕਿਥੇ ਹੋਈ ਰਹੀ ਕਸਮਕਸ਼
ਕਿਸਾਨ ਜਥੇਬੰਦੀਆਂ ਵੱਲੋਂ ਸਬਜ਼ੀਆਂ ਅਤੇ ਦੁੱਧ ਦੀ ਸਪਲਾਈ ਰੋਕਣ ਲਈ ਮਾਨਸਾ ਜ਼ਿਲੇ ਦੇ ਕਈ ਪਿੰਡਾਂ ਜਵਾਹਰਕੇ, ਰਮਦਿੱਤੇਵਾਲਾ ਕੈਂਚੀਆਂ, ਰੱਲਾ, ਮੌਜੀਆ, ਖਿਆਲਾ ਆਦਿ ਹੋਰ ਅੱਧੀ ਦਰਜਨ ਪਿੰਡਾਂ 'ਚ ਕਿਸਾਨ ਜਥੇਬੰਦੀਆਂ ਦੇ ਕਾਰਕੁੰਨਾਂ ਨੇ ਦੋਧੀਆਂ ਨੂੰ ਸ਼ਹਿਰਾਂ ਵੱਲ ਜਾਣ ਤੋਂ ਰੋਕਿਆ ਪਰ ਕਈ ਨਾਕਿਆਂ 'ਤੇ ਦੋਧੀ ਯੂਨੀਅਨ ਵਾਲੇ ਵੀ ਕਿਸਾਨ ਜਥੇਬੰਦੀਆਂ ਨਾਲ ਖਿੱਚਾਂ-ਧੂਹੀ ਕਰਨ ਸਦਕਾ ਤਣਾਅ ਵਾਲੀ ਸਥਿਤੀ ਬਣੀ ਰਹੀ।
ਫਲਾਂ ਤੇ ਸਬਜ਼ੀਆਂ ਦੇ ਭਾਅ ਹੋਏ ਤੇਜ਼
ਅੱਜ ਸਵੱਖਤੇ ਹੀ ਨਵੀਂ ਸਬਜ਼ੀ ਮੰਡੀ 'ਚ ਵੀ ਆਮ ਦਿਨਾਂ ਵਾਂਗ ਦੁਕਾਨਦਾਰਾਂ ਨੇ ਸਬਜ਼ੀਆਂ ਦੀ ਖਰੀਦ ਕੀਤੀ ਅਤੇ ਖਰੀਦ ਕੀਤੀਆਂ ਸਬਜ਼ੀਆਂ ਸਵੇਰੇ ਵੀ ਰੇਹੜੀਆਂ 'ਤੇ ਆਉਂਦੀਆਂ ਦਿਖਾਈ ਦਿੱਤੀਆਂ ਪਰ ਫਲਾਂ ਅਤੇ ਸਬਜ਼ੀਆਂ ਦੇ ਭਾਅ ਤੇਜ਼ ਰਹੇ।
6 ਪਿੰਡਾਂ ਦੇ ਲੋਕਾਂ ਵੱਲੋਂ ਟੋਲ ਮੁਆਫ ਨਾ ਕਰਨ 'ਤੇ ਕੌਮੀ ਮਾਰਗ ਜਾਮ ਕਰਨ ਦੀ ਚਿਤਾਵਨੀ
NEXT STORY