ਵਾਸ਼ਿੰਗਟਨ ਡੀ.ਸੀ. (ਰਾਜ ਗੋਗਨਾ)— ਭਾਵੇਂ ਹਰ ਸਾਲ ਵਿਸਾਖੀ ਅਮਰੀਕਾ ਸਥਿਤ ਭਾਰਤੀ ਅੰਬੈਸਡਰ ਦੀ ਰਿਹਾਇਸ਼ 'ਤੇ ਮਨਾਈ ਜਾਂਦੀ ਹੈ। ਪਰ ਇਸ ਵਾਰ ਨਵਤੇਜ ਸਿੰਘ ਸਰਨਾ ਅੰਬੈਸਡਰ ਵਲੋਂ ਇਸ ਤਿਉਹਾਰ ਨੂੰ ਮੇਲੇ ਦੇ ਰੂਪ ਵਿਚ ਮਨਾਇਆ ਹੈ।ਜੋ ਕਾਬਲੇ ਤਾਰੀਫ ਸੀ। ਜਿੱਥੇ ਗਿੱਧੇ, ਭੰਗੜੇ ਅਤੇ ਰੰਗਾਰੰਗ ਪ੍ਰੋਗਰਾਮਾਂ ਨੇ ਕਮਿਊਨਿਟੀ ਨੂੰ ਝੂਮਣ ਲਾ ਦਿੱਤਾ, ਉੱਥੇ ਵੱਖ-ਵੱਖ ਸਟਾਲਾਂ ਜਿਨ੍ਹÎਾਂ ਵਿਚ ਮੱਕੀ ਦੀ ਰੋਟੀ, ਸਰੋਂ ਦਾ ਸਾਗ, ਗੋਲ ਗੱਪੇ, ਜਲੇਬੀਆਂ, ਲੱਸੀ, ਭਟੂਰੇ ਛੋਲੇ ਅਤੇ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਨੇ ਪੰਜਾਬੀ ਮੇਲੇ ਦਾ ਰੰਗ ਬੰਨ੍ਹ ਦਿੱਤਾ। ਆਏ ਮਹਿਮਾਨਾਂ ਦਾ ਕਹਿਣਾ ਸੀ ਕਿ ਅੰਬੈਸੀ ਨੇ ਪੇਂਡੂ ਮਹੌਲ ਸਿਰਜਕੇ ਕਮਿਊਨਿਟੀ ਦਾ ਮਨ ਜਿੱਤ ਲਿਆ ਹੈ।

ਵਿਲੱਖਣ ਗੱਲ ਇਹ ਸੀ ਕਿ ਸਿੱਖੀ ਪਹਿਚਾਣ ਨੂੰ ਪ੍ਰਫੁੱਲਤ ਕਰਨ ਲਈ ਅੰਬੈਸੀ ਵਲੋਂ ਦਸਤਾਰਾਂ ਸਜਾਈਆਂ ਗਈਆਂ ਜੋ ਗੁਰਪ੍ਰਤਾਪ ਸਿੰਘ ਵੱਲ੍ਹਾ ਚੇਅਰਮੈਨ ਯੂਥ ਅਕਾਲੀ ਦਲ, ਹਰਜੀਤ ਸਿੰਘ ਹੁੰਦਲ ਸਕੱਤਰ ਜਨਰਲ ਅਤੇ ਡਾ. ਸੁਰਿੰਦਰ ਸਿੰਘ ਗਿੱਲ ਡਾਇਰੈਕਟਰ ਸਿੱਖਸ ਆਫ ਅਮਰੀਕਾ ਦੇ ਉਪਰਾਲੇ ਸਦਕਾ ਤਕਰੀਬਨ 36 ਵਿਅਕਤੀਆਂ ਦੇ ਸਿਰਾਂ ਤੇ ਦਸਤਾਰਾਂ ਸਜਾਈਆਂ ਗਈਆਂ।ਜਿਸ ਵਿਚ ਭਾਰਤੀ ਅੰਬੈਸੀ ਦੇ ਆਫੀਸ਼ਲ ਅਤੇ ਵੱਖ-ਵੱਖ ਕਮਿਊਨਿਟੀ ਦੇ ਲੀਡਰਾਂ ਵਲੋਂ ਵੀ ਦਸਤਾਰਾਂ ਬੰਨਵਾਈਆਂ ਗਈਆਂ ਜੋ ਕਿ ਸਿੱਖੀ ਪਹਿਚਾਣ ਨੂੰ ਇਹ ਵਿਸਾਖੀ ਸਮਾਗਮ ਖੂਬ ਪ੍ਰਫੁੱਲਤ ਕਰ ਗਿਆ।

ਵੱਖ-ਵੱਖ ਸਟਾਲਾਂ ਦਾ ਅਨੰਦ ਲੈ ਰਹੀ ਕਮਿਊਨਿਟੀ ਵਿਸਾਖੀ ਸਮਾਗਮ ਦਾ ਪੂਰਾ ਲੁਤਫ ਲੈ ਰਹੀ ਸੀ, ਜਿੱਥੇ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਸਨ, ਉੱਥੇ ਵਿਸਾਖੀ ਮੇਲੇ ਨੂੰ ਮਨਾਉਣ ਦੀ ਸ਼ਲਾਘਾ ਕਰ ਰਹੇ ਸਨ। ਅੰਬੈਸੀ ਦੀ ਸਮੁੱਚੀ ਟੀਮ ਨੇ ਇਹ ਵਿਸਾਖੀ ਮੇਲਾ ਬਹੁਤ ਹੀ ਵਧੀਆ ਢੰਗ ਨਾਲ ਕਰਵਾਇਆ। ਜਿਸ ਲਈ ਅੰਬੈਸਡਰ ਸਰਨਾ ਸਾਹਿਬ ਧੰਨਵਾਦ ਦੇ ਪਾਤਰ ਹਨ।

ਸਮੁੱਚੇ ਤੌਰ ਤੇ ਵਿਸਾਖੀ ਮੇਲੇ ਦਾ ਸਮਾਗਮ ਬਹੁਤ ਹੀ ਖੂਬਸੂਰਤ ਅਤੇ ਲੋਕਾਂ ਦੀਆਂ ਆਸਾਂ ਮੁਤਾਬਕ ਸੀ। ਮੋਨੀ ਗਿੱਲ ਵੱਲੋਂ ਜਾਗੋ ਪੇਸ਼ ਕਰਕੇ ਵਿਸਾਖੀ ਮੇਲੇ ਨੂੰ ਪੇਂਡੂ ਰੰਗਤ ਦਿੱਤੀ ਗਈ । ਜੋ ਕਾਬਲੇ ਤਾਰੀਫ਼ ਰਹੀ ਹੈ। ਆਸ ਹੈ ਕਿ ਭਵਿਖ ਵਿੱਚ ਇਹ ਵਿਸਾਖੀ ਸਮਾਗਮ ਹੋਰ ਵਿਸ਼ਾਲ ਤੇ ਪੰਜਾਬੀਆਂ ਦੀ ਰੂਹ ਦੀ ਖ਼ੁਰਾਕ ਬਣੇਗਾ। ਅੰਬੈਸੀ ਸਟਾਫ਼ ਵਧਾਈ ਦਾ ਪਾਤਰ ਹੈ।
ਪੁਰਾਣੀ ਰੰਜਿਸ਼ ਕਾਰਨ ਰਸਤਾ ਰੋਕ ਕੇ ਜਾਨਲੇਵਾ ਹਮਲਾ
NEXT STORY