ਮਲੋਟ (ਜੁਨੇਜਾ, ਜ.ਬ.) - ਅੱਜ ਸਵੇਰੇ ਪੁਲ ਨੇਡ਼ੇ ਪੱਪੀ ਮਾਰਕੀਟ ’ਚ ਅੱਗ ਲੱਗਣ ਨਾਲ ਇਕ ਮੈਡੀਕਲ ਸਟੋਰ ਸਡ਼ ਕੇ ਸੁਆਹ ਹੋ ਗਿਆ। ਇਹ ਦੁਰਘਟਨਾ ਸਵੇਰੇ 7:50 ਵਜੇ ਵਾਪਰੀ। ਮਾਰਕੀਟ ’ਚ ਸਥਿਤ ਗੌਰਵ ਮੈਡੀਕਲ ਨੂੰ ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਦਫਤਰ ਨੂੰ ਦਿੱਤੀ ਗਈ। ਇਸ ਮੌਕੇ ਗੁਰਸ਼ਰਨ ਸਿੰਘ ਬਿੱਟੂ ਸਬ-ਫਾਇਰ ਅਫ਼ਸਰ, ਬਲਦੇਵ ਸਿੰਘ ਸਬ-ਫਾਇਰ ਅਫ਼ਸਰ ਦੀ ਅਗਵਾਈ ਹੇਠ ਫਾਇਰ ਮੁਲਾਜ਼ਮਾਂ ਨੇ ਤੁਰੰਤ ਮੌਕੇ ’ਤੇ ਪੁੱਜ ਕੇ ਡੇਢ-ਦੋ ਘੰਟਿਆਂ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਇਸ ਦੌਰਾਨ ਸਬ-ਫਾਇਰ ਅਫ਼ਸਰ ਗੁਰਸ਼ਰਨ ਸਿੰਘ ਬਿੱਟੂ ਅਤੇ ਬਲਦੇਵ ਸਿੰਘ ਨੇ ਦੱਸਿਆ ਕਿ ਮੁਲਾਜ਼ਮਾਂ ਨੇ ਉਪਰਲੀ ਮੰਜ਼ਿਲ ਤੋਂ ਅੰਦਰ ਦਾਖਲ ਹੋਣ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਇਸ ਤੋਂ ਇਲਾਵਾ ਸਟੋਰ ਨਾਲ ਲੱਗਦੀਅਾਂ ਇਲੈਕਟਰੋਨਿਕਸ ਅਤੇ ਕੱਪਡ਼ੇ ਦੀਅਾਂ ਦੁਕਾਨਾਂ ’ਚੋਂ ਸਾਮਾਨ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਤਾਂ ਕਿ ਅੱਗ ਨਾਲ ਆਸ-ਪਾਸ ਦਾ ਨੁਕਸਾਨ ਹੋਣੋਂ ਰੋਕਿਆ ਜਾ ਸਕੇ। ਉੱਧਰ, ਕੈਮਿਸਟ ਐਸੋ. ਦੇ ਪ੍ਰਧਾਨ ਰਜਿੰਦਰ ਜੁਨੇਜਾ, ਕੁਲਵੰਤ ਮੱਕਡ਼, ਅਨੀਸ਼ ਵਧਵਾ, ਗੁਰਬਿੰਦਰ ਲਵਲੀ, ਪਰਮਿੰਦਪਾਲ ਮੋਂਗਾ, ਸਵਰਨ ਮੱਕਡ਼, ਜਤਿੰਦਰ ਆਦਿ ਨੇ ਸਰਕਾਰ ਤੋਂ ਮੰਗ ਕੀਤੀ ਹੈ ਮੈਡੀਕਲ ਸਟੋਰ ਮਾਲਕ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।
ਨਸ਼ੇ ਵਾਲੇ ਪਦਾਰਥਾਂ ਸਮੇਤ 5 ਕਾਬੂ
NEXT STORY