ਮੱਲਪੁਰਮ— ਕੇਰਲ ਦੇ ਮੱਲਪੁਰਮ ਜ਼ਿਲੇ ਦੇ ਪੋਂਗਲੂਰ ਇਲਾਕੇ 'ਚ ਸੋਮਵਾਰ ਨੂੰ ਇਕ ਵੈਨ ਤੇ ਬੱਸ ਦੀ ਟੱਕਰ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਤੇ ਤਿੰਨ ਹੋਰ ਲੋਕ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਅਲੁੰਗਲ ਅਕਬਰ, ਉਸ ਦੀ ਭੈਣ, ਇਕ ਰਿਸ਼ਤੇਦਾਰ ਤੇ ਉਸ ਦੇ ਬੱਚੇ ਦੇ ਰੂਪ 'ਚ ਹੋਈ ਹੈ। ਵੈਨ 'ਚ ਸਵਾਰ ਲੋਕ ਏਡਵੰਨਾ ਸਥਿਤ ਇਕ ਹਸਪਤਾਲ 'ਚ ਦਾਖਲ ਅਕਬਰ ਦੀ ਪਤਨੀ ਨਾਲ ਮਿਲਣ ਤੋਂ ਬਾਅਦ ਪਰਤ ਰਹੇ ਸਨ ਤਦੇ ਇਹ ਘਟਨਾ ਵਾਪਰ ਗਈ। ਜ਼ਖਮੀਆਂ ਨੂੰ ਮੱਲਪੁਰਮ ਤੇ ਕੋਝੀਕੋੜ ਦੇ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
BSNL ਕਰਮਚਾਰੀ ਦੀ ਗਰਭਵਤੀ ਪਤਨੀ ਨੇ GMT ਫਿਰੋਜ਼ਪੁਰ ਦਫਤਰ ਅੱਗੇ ਦਿੱਤਾ ਧਰਨਾ
NEXT STORY