ਜਲੰਧਰ— ਅੱਜ ਸ਼ਨੀਵਾਰ, 2 ਜੂਨ ਨੂੰ ਗਣੇਸ਼ ਚਤੁਰਥੀ ਤਾਰੀਖ ਹੈ। ਇਹ ਦਿਨ ਸ਼੍ਰੀ ਗਣੇਸ਼ ਨੂੰ ਸਮਰਪਿਤ ਹੈ। ਉਂਝ ਤਾਂ ਇਹ ਸ਼ੁੱਭ ਦਿਨ ਹਰ ਮਹੀਨੇ ਆਉਂਦਾ ਹੈ ਪਰ ਇਸ ਵਾਰ ਮਲਮਾਸ ਚੱਲ ਰਿਹਾ ਹੈ, ਜੋ 3 ਸਾਲ ਵਿਚ ਇਕ ਵਾਰ ਆਉਂਦਾ ਹੈ। 2018 ਤੋਂ ਬਾਅਦ ਜ਼ਿਆਦਾ ਮਹੀਨਾ ਦੀ ਚਤੁਰਥੀ ਤਾਰੀਖ 2021 ਵਿਚ ਪਵੇਗੀ। ਬੁੱਧੀ ਅਤੇ ਗਿਆਨ ਦੇ ਦੇਵਤਾ ਗਣਪਤੀ ਮਹਾਰਾਜ ਨੂੰ ਖੁਸ਼ ਕਰਨ ਦਾ ਇਹ ਸਭ ਤੋਂ ਵੱਡਾ ਦਿਨ ਹੈ। ਠੀਕ ਸਮੇਂ ਅਤੇ ਮਹੂਰਤ 'ਤੇ ਕੀਤੀ ਗਈ ਪੂਜਾ ਹਰ ਇੱਛਾ ਨੂੰ ਪੂਰਾ ਕਰਦੀ ਹੈ। ਮਾਨਤਾ ਹੈ ਦੀ ਗਣਪਤੀ ਜੀ ਦਾ ਜਨਮ ਮੱਧ ਕਾਲ ਵਿਚ ਹੋਇਆ ਸੀ ਇਸ ਲਈ ਇਨ੍ਹਾਂ ਦੀ ਪੂਜਾ ਵੀ ਇਸ ਦੌਰਾਨ ਕਰਨੀ ਚਾਹੀਦੀ ਹੈ। ਇਸ ਦਿਨ ਵਰਤ ਰੱਖ ਕੇ ਅਤੇ ਖਾਸ ਪੂਜਾ ਅਤੇ ਉਪਰਾਲਿਆਂ ਨਾਲ ਬੱਪਾ ਨੂੰ ਖੁਸ਼ ਕੀਤਾ ਜਾ ਸਕਦਾ ਹੈ।
ਗਣੇਸ਼ ਜੀ ਨੂੰ ਸੰਧੂਰ ਬਹੁਤ ਪਿਆਰਾ ਹੈ, ਇਨ੍ਹਾਂ ਦੇ ਮੰਤਰ ਬੋਲਦੇ ਹੋਏ ਉਨ੍ਹਾਂ ਦੇ ਮੱਥੇ ਤੇ ਸੰਧੂਰ ਲਗਾਓ 'ਸਿੰਦੂਰ ਸ਼ੋਭਨਂ ਰਕਤਂ ਸੌਭਾਗਏ ਸੁਖਵਰਧਨੰ। ਸ਼ੁਭਦਂ ਕਾਮਦਂ ਚੈਵ ਸਿੰਦੂਰਂ ਪ੍ਰਤੀਗ੍ਰਹਿਅਤਾ£ ਓਮ ਗਂ ਗਣਪਤਏ ਨਮ:' ਉਸ ਤੋਂ ਬਾਅਦ ਉਹੀ ਸੰਧੂਰ ਆਪਣੇ ਮੱਥੇ 'ਤੇ ਲਗਾ ਲਓ।
ਪੈਸੇ ਦੀ ਮੁਸ਼ਕਿਲ ਦੂਰ ਕਰਨ ਲਈ ਸ਼ਮੀ ਦੇ ਕੁਝ ਪੱਤੇ ਹਰ ਰੋਜ਼ ਗਣੇਸ਼ ਜੀ ਨੂੰ ਚੜਾਉਣੇ ਚਾਹੀਦੇ ਹਨ।
ਸ਼੍ਰੀ ਗਣਾਧਿਪਤਯੈ ਨਮ : ਮੰਤਰ ਦਾ ਜਾਪ ਕਰਨ ਨਾਲ ਪ੍ਰਮੋਸ਼ਨ ਦੇ ਯੋਗ ਬਣਦੇ ਹਨ।
ਗਣਪਤੀ ਅਥਰਵਸ਼ੀਰਸ਼ ਦਾ ਪਾਠ ਹਰ ਸਮੱਸਿਆ ਦਾ ਅੰਤ ਕਰਦਾ ਹੈ। ਇਸ ਪਾਠ ਵਿਚ ਦੱਸਿਆ ਗਿਆ ਹੈ, ਜੋ ਵਿਅਕਤੀ ਬੱਪਾ ਨੂੰ ਲੱਡੂ ਦਾ ਭੋਗ ਲਗਾਉਂਦਾ ਹੈ, ਉਸ ਦਾ ਕਦੇ ਅਮੰਗਲ ਨਹੀਂ ਹੋ ਸਕਦਾ।
ਸ਼੍ਰੀ ਗਣੇਸ਼ ਦਾ ਪਾਣੀ ਨਾਲ ਅਭਿਸ਼ੇਕ ਕਰੋ।
ਆਰਥਿਕ ਸਮੱਸਿਆਵਾਂ ਨੂੰ ਦੂਰ ਕਰਨ ਲਈ ਬੱਪਾ ਨੂੰ ਦੂਰਵਾ (ਉਨ੍ਹਾਂ ਦੇ ਮੱਥੇ 'ਤੇ ਰੱਖੋ, ਚਰਣਾਂ ਵਿਚ ਨਹੀਂ), ਤਿੱਲ ਦੇ ਲੱਡੂ, ਗਾਂ ਦੇ ਸ਼ੁੱਧ ਘਿਉ ਅਤੇ ਗੁੜ ਦਾ ਲਗਾਓ। ਗਣੇਸ਼ ਮੰਦਰ 'ਚ ਸ਼ੁੱਧ ਦੇਸੀ ਘਿਉ ਦਾ ਦੀਵਾ ਜਗਾਓ।
ਜਲੰਧਰ ਤੋਂ ਡਿਊਟੀ 'ਤੇ ਆਇਆ ਪੁਲਸ ਕਰਮੀ ਮੋਹਾਲੀ 'ਚ ਹਾਦਸੇ ਦਾ ਸ਼ਿਕਾਰ
NEXT STORY